Ahmedabad Plane Crash : ਭਾਰਤੀ ਖਿਡਾਰੀਆਂ ਨੇ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ’ਚ ਮਾਰੇ ਗਏ ਲੋਕਾਂ ’ਤੇ ਸੋਗ ਪ੍ਰਗਟਾਇਆ 

By : BALJINDERK

Published : Jun 13, 2025, 6:26 pm IST
Updated : Jun 13, 2025, 6:26 pm IST
SHARE ARTICLE
 ਭਾਰਤੀ ਖਿਡਾਰੀਆਂ ਨੇ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ’ਚ ਮਾਰੇ ਗਏ ਲੋਕਾਂ ’ਤੇ ਸੋਗ ਪ੍ਰਗਟਾਇਆ 
ਭਾਰਤੀ ਖਿਡਾਰੀਆਂ ਨੇ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ’ਚ ਮਾਰੇ ਗਏ ਲੋਕਾਂ ’ਤੇ ਸੋਗ ਪ੍ਰਗਟਾਇਆ 

Ahmedabad Plane Crash : ਸਟਾਫ ਮੈਂਬਰਾਂ ਨੇ ਇਕ ਮਿੰਟ ਦਾ ਮੌਨ ਰੱਖਿਆ ਅਤੇ ਬਾਂਹ ’ਤੇ ਕਾਲੀ ਪੱਟੀ ਨੂੰ ਬੰਨ੍ਹ ਕੇ ਰੱਖਿਆ। 

ਬੇਕੇਨਹੈਮ (ਯੂ.ਕੇ.): ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੇ ਪੀੜਤਾਂ ਦੀ ਯਾਦ ’ਚ ਸ਼ੁਕਰਵਾਰ ਨੂੰ ਇੱਥੇ ਇੰਟਰ-ਸਕੁਐਡ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਮੈਂਬਰਾਂ ਨੇ ਇਕ ਮਿੰਟ ਦਾ ਮੌਨ ਰੱਖਿਆ ਅਤੇ ਬਾਂਹ ’ਤੇ ਕਾਲੀ ਪੱਟੀ ਨੂੰ ਬੰਨ੍ਹ ਕੇ ਰੱਖਿਆ। 

ਬੀ.ਸੀ.ਸੀ.ਆਈ. ਨੇ ਕਿਹਾ, ‘‘ਬੇਕੇਨਹੈਮ ’ਚ ਇੰਟਰਾ-ਸਕੁਐਡ ਮੈਚ ’ਚ ਸ਼ਾਮਲ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਦੇ ਮੈਂਬਰਾਂ ਨੇ ਬਾਂਹ ’ਤੇ ਕਾਲੀ ਪੱਟੀ ਬੰਨ੍ਹੀ ਹੋਈ ਹੈ।’’ ਅਹਿਮਦਾਬਾਦ ਜਹਾਜ਼ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਅਤੇ ਪ੍ਰਭਾਵਤ ਪਰਵਾਰਾਂ ਨਾਲ ਇਕਜੁੱਟਤਾ ਦੇ ਪ੍ਰਤੀਕ ਵਜੋਂ ਅੱਜ ਇਕ ਮਿੰਟ ਦਾ ਮੌਨ ਵੀ ਰੱਖਿਆ ਗਿਆ। 

ਮੁੱਖ ਕੋਚ ਗੌਤਮ ਗੰਭੀਰ, ਟੈਸਟ ਕਪਤਾਨ ਸ਼ੁਭਮਨ ਗਿੱਲ ਅਤੇ ਸੀਨੀਅਰ ਖਿਡਾਰੀ ਕੇ.ਐਲ. ਰਾਹੁਲ ਅਤੇ ਰਵਿੰਦਰ ਜਡੇਜਾ ਸਮੇਤ ਕਈ ਦੌਰੇ ’ਤੇ ਆਏ ਮੈਂਬਰਾਂ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਹਾਦਸੇ ’ਤੇ ਦੁੱਖ ਜ਼ਾਹਰ ਕੀਤਾ ਹੈ। ਮਹਾਨ ਸਚਿਨ ਤੇਂਦੁਲਕਰ ਨੇ ਵੀ ਸੋਗ ਪ੍ਰਗਟਾਇਆ।

(For more news apart from  Indian players mourn those killed in Ahmedabad plane crash News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement