ਨਾਭਾ ਜੇਲ 'ਚ 16 ਬੰਦੀ ਸਿੰਘਾਂ ਵਲੋਂ ਭੁੱਖ-ਹੜਤਾਲ ਬਿਨਾਂ ਸ਼ਰਤ ਖ਼ਤਮ
Published : Jul 12, 2020, 8:59 am IST
Updated : Jul 12, 2020, 8:59 am IST
SHARE ARTICLE
File
File

ਇਥੇ ਮੈਕਸੀਮਮ ਸਕਿਊਰਟੀ ਜ਼ਿਲ੍ਹਾ ਜੇਲ੍ਹ ਦੀ ਬੈਰਕ ਨੰਬਰ-6 'ਚ ਬੰਦ 16 ਬੰਦੀ ਸਿੰਘਾਂ ਵਲੋਂ ਅਰਵਿੰਦਰ ਸਿੰਘ .....

ਨਾਭਾ, 11 ਜੁਲਾਈ (ਹਿਆਣਾ) : ਇਥੇ ਮੈਕਸੀਮਮ ਸਕਿਊਰਟੀ ਜ਼ਿਲ੍ਹਾ ਜੇਲ੍ਹ ਦੀ ਬੈਰਕ ਨੰਬਰ-6 'ਚ ਬੰਦ 16 ਬੰਦੀ ਸਿੰਘਾਂ ਵਲੋਂ ਅਰਵਿੰਦਰ ਸਿੰਘ ਦੀ ਅਗਵਾਈ ਹਠ ਪਿਛਲੇ 10 ਦਿਨਾਂ ਤੋਂ ਕੀਤੀ ਜਾ ਰਹੀ ਭੁੱਖ-ਹੜਤਾਲ ਬਿਨਾਂ ਸ਼ਰਤ ਖ਼ਤਮ ਕਰ ਦਿਤੀ ਗਈ ਹੈ। ਇਨ੍ਹਾਂ ਕੈਦੀਆਂ ਨੇ ਜੇਲ੍ਹ 'ਚੋਂ ਪੰਜ ਬੰਦੀ ਸਿੰਘਾਂ ਜਸਪ੍ਰੀਤ ਸਿੰਘ ਉਰਫ਼ ਨਿਹਾਲਾ, ਬਲਵੀਰ ਸਿੰਘ ਭਤਵਾ, ਰਮਨਦੀਪ ਸਿੰਘ, ਮਾਨ ਸਿੰਘ ਤੇ ਹਰਵਿੰਦਰ ਸਿੰਘ ਨੂੰ ਹੋਰ ਜੇਲਾਂ 'ਚ ਤਬਦੀਲ ਕਰਨ ਦੇ ਰੋਸ ਵਜੋਂ ਭੁੱਖ-ਹੜਤਾਲ ਸ਼ੁਰੂ ਕੀਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਬੰਦੀ ਸਿੰਘਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ।  ਇਨ੍ਹਾਂ ਕੈਦੀਆਂ ਦੇ ਪਰਵਾਰਕ ਮੈਂਬਰਾਂ ਨੇ ਵੀ ਦਖ਼ਲ ਦੇ ਕੇ ਹੜਤਾਲ ਖ਼ਤਮ ਕਰਨ ਲਈ ਕਿਹਾ ਸੀ।

FileFile

ਜੇਲ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਜੇਲਾਂ 'ਚ ਕੈਦੀਆਂ/ਹਵਾਲਾਤੀਆਂ ਦੀ ਅਦਲਾ-ਬਦਲੀ ਪ੍ਰਬੰਧਕੀ ਆਧਾਰ 'ਤੇ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਨਾਲ ਸਮੇਂ-ਸਮੇਂ ਸਿਰ ਕੀਤੀ ਜਾਂਦੀ ਹੈ। ਇਸੇ ਕਾਰਨ ਪੰਜ ਕੈਦੀਆਂ ਨੂੰ ਕਪੂਰਥਲਾ, ਲੁਧਿਆਣਾ, ਫ਼ਰੀਦਕੋਟ, ਫ਼ਿਰੋਜ਼ਪੁਰ ਤੇ ਰੋਪੜ ਜੇਲਾਂ 'ਚ ਤਬਦੀਲ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਇਨ੍ਹਾਂ ਕੈਦੀਆਂ ਦੀ ਬੈਰਕ 'ਚੋਂ 12 ਮੋਬਾਈਲ ਸਿਮ ਕਾਰਡ, ਬੈਟਰੀਆਂ ਅਤੇ ਤਿੰਨ ਡੋਂਗਲ ਬਰਾਮਦ ਹੋਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ 21 ਕੈਦੀਆਂ/ ਹਵਾਲਾਤੀਆਂ ਵਿਰੁਧ ਕੋਤਵਾਲੀ ਪੁਲਿਸ 'ਚ ਮਾਮਲਾ ਦਰਜ ਕਰਵਾਇਆ ਗਿਆ ਸੀ।  ਹੁਣ ਐਸ. ਐਸ. ਪੀ. ਨੇ ਸਖ਼ਤੀ ਦਾ ਹੁਕਮ ਦੇ ਦਿਤਾ ਸੀ, ਜਿਸ ਕਰ ਕੇ ਬੰਦੀ ਸਿੰਘਾਂ ਨੇ ਸਿਆਣਪ ਤੋਂ ਕੰਮ ਲੈਂਦਿਆਂ ਬਿਨਾਂ ਸ਼ਰਤ ਹੀ ਭੁੱਖ-ਹੜਤਾਲ ਖ਼ਤਮ ਕਰ ਦਿਤੀ ਹੈ। ਜੇਲਰ ਰਮਨਦੀਪ ਸਿੰਘ ਭੰਗੂ ਨੇ ਭੁੱਖ-ਹੜਤਾਲ ਖ਼ਤਮ ਕਰਨ ਦੀ ਪੁਸ਼ਟੀ ਕੀਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement