ਮੋਦੀਖ਼ਾਨਾ ਬਨਾਮ ਕੈਮਿਸਟਾਂ ਦੀ ਜੰਗ ਵਿਚ ਬਲਜਿੰਦਰ ਜਿੰਦੂ ਦੇ ਲੋਕ-ਸਮਰਥਨ ਵਿਚ ਭਾਰੀ ਵਾਧਾ
Published : Jul 12, 2020, 11:56 am IST
Updated : Jul 12, 2020, 11:56 am IST
SHARE ARTICLE
Baljinder Jindu
Baljinder Jindu

ਲੁਧਿਆਣਾ ਵਿਖੇ ਕੁੱਝ ਸਮਾਜ ਸੇਵੀ ਸੰਸਥਾਵਾਂ ਵਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ। ਇਥੇ ਸਸਤੀਆਂ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ....

ਲੁਧਿਆਣਾ ਵਿਖੇ ਕੁੱਝ ਸਮਾਜ ਸੇਵੀ ਸੰਸਥਾਵਾਂ ਵਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ। ਇਥੇ ਸਸਤੀਆਂ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਫ਼ੈਕਟਰੀ ਕੀਮਤਾਂ ਉਤੇ ਲੋਕਾਂ ਨੂੰ ਇਹ ਦਵਾਈਆਂ ਦਿਤੀਆਂ ਜਾਂਦੀਆਂ ਹਨ। ਇਥੇ ਦਸਣਯੋਗ ਹੈ ਕਿ ਇਸ ਦਾ ਸੋਸ਼ਲ ਮੀਡੀਆ ਉਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ, ਜਿਸ ਦਾ ਮੈਡੀਕਲ ਐਸੋਸੀਏਸ਼ਨ ਨੇ ਵਿਰੋਧ ਕਰ ਦਿਤਾ ਹੈ ਅਤੇ ਦਵਾਖ਼ਾਨੇ ਦੇ ਪ੍ਰਬੰਧਕ ਬਲਜਿੰਦਰ ਜਿੰਦੂ ਉਤੇ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨਾਲ ਰੋਜ਼ਾਨਾ ਸਪੋਕਸਮੈਨ ਦੇ ਐਸੋਸੀਏਟ ਅਡੀਟਰ ਨਿਮਰਤ ਕੌਰ ਨੇ ਵਿਸ਼ੇਸ਼ ਇੰਟਰਵਿਊ ਕੀਤੀ ਜਿਸ ਵਿਚ ਉਨ੍ਹਾਂ ਨੇ ਹੁਣ ਤਕ ਦੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ।

ਜਦੋਂ ਉਨ੍ਹਾਂ ਨੇ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਸੀ ਤਾਂ ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਬੇਨਤੀ ਕੀਤੀ ਸੀ ਕਿ ਉਹ ਉੱਥੇ ਪਹੁੰਚਣ ਕਿਉਂਕਿ ਉਨ੍ਹਾਂ ਨੇ ਮੋਦੀਖ਼ਾਨੇ ਦੀ ਸ਼ੁਰੂਆਤ ਕਰਨੀ ਹੈ। ਜਦੋਂ ਉਹ ਪੰਜ ਪਿਆਰੇ ਉੱਥੇ ਗੁਰਦੁਆਰੇ ਵਿਚ ਪਹੁੰਚੇ ਤਾਂ ਉਸ ਸਮੇਂ ਹੀ ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਦਾ ਸਾਥ ਦਿਤਾ ਹੈ ਤੇ ਇਹ ਕਾਰਜ ਨੇਪਰੇ ਚੜ੍ਹੇਗਾ। ਜਦੋਂ ਸੇਵਾ ਦੀ ਗੱਲ ਆਉਂਦੀ ਹੈ ਤਾਂ ਸੱਚ ਨੂੰ ਹੀ ਪਹਿਲ ਦਿਤੀ ਜਾਂਦੀ ਹੈ।

ਇਸ ਪਹਿਲ ਨੂੰ ਹੀ ਮੁੱਖ ਰੱਖ ਕੇ ਉਨ੍ਹਾਂ ਨੇ ਇਸ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਸੀ। ਤਾਲਾਬੰਦੀ ਦੌਰਾਨ ਲੋਕਾਂ ਨੂੰ ਦਵਾਈਆਂ ਖ਼ਰੀਦਣ ਵਿਚ ਨੂੰ ਲੈ ਕੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਵਲੋਂ ਦਵਾਈਆਂ ਸਬੰਧੀ ਸੇਵਾ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕੋਲ ਇਕ ਵਿਅਕਤੀ ਆਇਆ ਜੋ ਕਿ ਬਹੁਤ ਹੀ ਰੋ ਰਿਹਾ ਸੀ ਤੇ ਉਨ੍ਹਾਂ ਨੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦਸਿਆ ਕਿ ਉਸ ਕੋਲ ਦਵਾਈ ਲੈਣ ਲਈ ਪੈਸੇ ਨਹੀਂ ਹਨ। ਫਿਰ ਉਨ੍ਹਾਂ ਨੇ ਉਸ ਨੂੰ ਦਵਾਈ ਲੈ ਕੇ ਦਿਤੀ।

Baljinder JinduBaljinder Jindu

ਇਸ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਆਇਆ ਕਿ ਦਵਾਈ ਦੀ ਅਸਲ ਕੀਮਤ ਪਤਾ ਕੀਤੀ ਜਾਵੇ, ਜਦੋਂ ਅਸਲ ਕੀਮਤ ਪਤਾ ਲੱਗੀ ਤਾਂ ਉਨ੍ਹਾਂ ਨੂੰ ਝਟਕਾ ਲਗਿਆ ਕਿ ਜਿਸ ਦਵਾਈ ਦੀ ਕੀਮਤ ਸਿਰਫ਼ ਸਾਢੇ 500 ਰੁਪਏ ਹੈ। ਉਹੀ ਦਵਾਈ ਨੂੰ ਮਾਰਕਿਟ ਵਿਚ 2200 ਰੁਪਏ ਉਤੇ ਵੇਚੀ ਜਾ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦਸਿਆ ਕਿ ਅੱਜ ਲੋਕਾਂ ਨੂੰ ਲੰਗਰ ਨਾਲੋਂ ਜ਼ਿਆਦਾ ਜ਼ਰੂਰਤ ਦਵਾਈਆਂ ਦੀ ਹੈ। ਉਨ੍ਹਾਂ ਕੋਲ ਐਥੀਕਲ, ਜੈਨੇਰਿਕ, ਹੋਮੋਓਪੈਥਿਕ, ਤੇ ਆਯੁਰਵੈਦਿਕ ਹਰ ਤਰ੍ਹਾਂ ਦੀਆਂ ਦਵਾਈਆਂ ਹਨ ਤੇ ਜਿਹੜੇ ਲੋਕ ਦਵਾਈਆਂ ਦੇ ਨਾਮ ਉਤੇ ਜਾਂ ਇਸ ਦੀ ਕੀਮਤ ਨੂੰ ਲੈ ਕੇ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ, ਉਸ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ ਸਗੋਂ ਗ਼ਰੀਬਾਂ ਨੂੰ ਮਾਰ ਪਵੇਗੀ।

ਉਹ ਜਿੰਨੀ ਕੀਮਤ ਉਤੇ ਦਵਾਈ ਲੈ ਕੇ ਆਉਂਦੇ ਹਨ, ਉਹ ਉਸੇ ਕੀਮਤ ਉਤੇ ਸੰਗਤਾਂ ਨੂੰ ਦੇ ਦਿੰਦੇ ਹਨ। ਉਨ੍ਹਾਂ ਕੋਲ ਇੰਨੀ ਸਮਰੱਥਾ ਹੈ ਕਿ ਉਹ ਮੋਦੀਖ਼ਾਨੇ ਆਏ ਕਿਸੇ ਖ਼ਾਲੀ ਵੀ ਹੱਥ ਨਹੀਂ ਜਾਣ ਦਿੰਦੇ। ਇਸ ਮੋਦੀਖ਼ਾਨੇ ਵਿਚ ਉਨ੍ਹਾਂ ਵੀ 6 ਕਰਮਚਾਰੀ ਰੱਖੇ ਗਏ ਹਨ। ਜਿਨ੍ਹਾਂ ਵਿਚੋਂ 4 ਨੇ ਡੀ.ਫ਼ਾਰਮੈਸੀ ਕੀਤੀ ਹੈ। ਉਨ੍ਹਾਂ ਕੋਲ ਡੀਐਮਸੀ ਹਸਪਤਾਲ ਤੋਂ ਪਰਚੀ ਉਤੇ ਲਿਖੀ ਹੋਈ ਦਵਾਈ ਜ਼ਿਆਦਾ ਆ ਰਹੀ ਹੈ ਤੇ ਇਹੀ ਦਵਾਈ ਮਰੀਜ਼ ਤਕ ਪਹੁੰਚਾਈ ਜਾਂਦੀ ਹੈ।

ਜੇ ਉਹ ਦਵਾਈ ਉਨ੍ਹਾਂ ਕੋਲ ਨਹੀਂ ਹੁੰਦੀ ਤਾਂ ਉਹ ਜੈਨੇਰਿਕ ਦਵਾਈ ਬਾਰੇ ਦਸਦੇ ਹਨ। ਜੇ ਮਰੀਜ਼ ਉਹ ਦਵਾਈ ਵੀ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ 1 ਤੋਂ 2 ਦਿਨਾਂ ਦਾ ਸਮਾਂ ਦਿਤਾ ਜਾਂਦਾ ਹੈ ਕਿ 1 ਤੋਂ 2 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਉਹੀ ਦਵਾਈ ਮਿਲ ਜਾਵੇਗੀ। ਜੇ ਉਹ ਦਵਾਈ ਨਕਲੀ ਦਿੰਦੇ ਹੁੰਦੇ ਤਾਂ ਹੁਣ ਤਕ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਤੇ ਸੰਗਤਾਂ ਦੀ ਗਿਣਤੀ ਵਧਦੀ ਦੇਖ ਕੇ ਪਤਾ ਚਲਦਾ ਹੈ ਕਿ ਉਨ੍ਹਾਂ ਨੂੰ ਵੀ ਪਤਾ ਚੱਲ ਚੁੱਕਾ ਹੈ ਕਿ ਉਹ ਦਵਾਈ ਸਹੀ ਵੇਚ ਰਹੇ ਹਨ ਜਾਂ ਨਕਲੀ।

ਉਨ੍ਹਾਂ ਵਲੋਂ ਕੈਮਿਸਟਾਂ ਨੂੰ ਅਪੀਲ ਕੀਤੀ ਗਈ ਸੀ ਕਿ 3 ਕੈਮਿਸਟ ਅੱਗੇ ਆਉਣ ਤਾਂ ਉਨ੍ਹਾਂ ਕੋਲੋਂ ਦਵਾਈਆਂ ਖ਼ਰੀਦ ਕੇ ਉਹ ਮੋਦੀਖ਼ਾਨੇ ਵਿਚ ਵੇਚਣਗੇ ਤੇ ਉਨ੍ਹਾਂ ਨੂੰ 7 ਪ੍ਰਤੀਸ਼ਤ ਦਿਤਾ ਜਾਵੇਗਾ। ਪਰ 4 ਦਿਨ ਹੋ ਗਏ ਇਸ ਗੱਲ ਨੂੰ ਕੋਈ ਵੀ ਅੱਗੇ ਨਹੀਂ ਆਇਆ। ਧਮਕੀਆਂ ਦੇਣ ਵਾਲਿਆਂ ਨੂੰ ਉਨ੍ਹਾਂ ਕਿਹਾ ਕਿ ਉਹ ਧਮਕੀਆਂ ਦੇਣ ਵਾਲੇ ਹੁਣ ਉਹ ਆਪ ਤਾਂ ਬੰਦ ਹੋ ਸਕਦੇ ਹਨ ਪਰ ਗੁਰੂ ਨਾਨਕ ਮੋਦੀਖ਼ਾਨਾ ਬੰਦ ਨਹੀਂ ਹੋ ਸਕਦਾ।

ਉਨ੍ਹਾਂ ਨੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਨੇ ਸੇਵਾ ਨਾਲ ਜੁੜਨਾ ਹੀ ਹੈ ਤਾਂ ਉਹ ਡਾਕਟਰ ਨੂੰ ਬੇਨਤੀ ਕਰਨ ਕਿ ਉਹ ਪਰਚੀ ਤੇ ਦਵਾਈ ਦਾ ਸਾਲਟ ਜ਼ਰੂਰ ਲਿਖ ਦੇਣ। ਜਦੋਂ ਡਾਕਟਰ ਲੋਕਾਂ ਨਾਲ ਡੱਟ ਜਾਣਗੇ ਤਾਂ ਇਹ ਲੁੱਟ ਖਸੁੱਟ ਕਾਫ਼ੀ ਹੱਦ ਤਕ ਰੁੱਕ ਸਕਦੀ ਹੈ ਨਾਲ ਹੀ ਡਾਕਟਰ ਤੇ ਕੈਮਿਸਟ ਵਾਲੇ ਨੂੰ ਇਹ ਬੋਲੋ ਕਿ ਦਵਾਈ ਦਾ ਜੈਨੇਰਿਕ ਵੀ ਦਿਖਾਉ ਅਤੇ ਐਥੀਕਲ ਵੀ ਦਿਖਾਉ। ਉਨ੍ਹਾਂ ਦਾ ਰੌਲਾ, ਲੜਾਈ ਸਿਰਫ਼ ਠੱਗੀ ਨਾਲ ਹੈ ਕਿਸੇ ਵਿਅਕਤੀ ਨਾਲ ਨਹੀਂ ਤੇ ਉਨ੍ਹਾਂ ਨੇ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਉਹ ਆਪਸ ਵਿਚ ਲੜਨਾ ਬੰਦ ਕਰਨ ਤੇ ਇਸ ਲੜਾਈ ਵਿਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਗ਼ਰੀਬ ਨੂੰ ਉੱਪਰ ਚੁੱਕਿਆ ਜਾ ਸਕੇ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement