ਕੋਈ ਵੀ ਅਕਾਲੀ ਧੜਾ ਪੰਥਕ ਟੀਚਿਆਂ ਬਾਰੇ ਗੰਭੀਰ ਨਹੀਂ ਰਿਹਾ, ਸੱਤਾ ਕਿਵੇਂ ਮਿਲੇ ਇਹੀ ਸੱਭ ਦਾ ਟੀਚਾ
Published : Jul 12, 2020, 8:30 am IST
Updated : Jul 12, 2020, 8:30 am IST
SHARE ARTICLE
File
File

ਅੱਧੀ ਦਰਜਨ ਤੋਂ ਵੱਧ ਅਕਾਲੀ ਦਲ ਹੋਣ ਦੇ ਬਾਵਜੂਦ ਸਿੱਖ ਕੌਮ ਨਿਘਾਰ ਵਲ

ਅੰਮ੍ਰਿਤਸਰ, 11 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਸਿਆਸਤ ਵਿਚ ਸ਼੍ਰੋਮਣੀ ਕਮੇਟੀ ਦੀ ਅਹਿਮ ਥਾਂ ਹੈ। ਇਹ ਸਿੱਖ ਸਿਆਸਤ ਦਾ ਧੁਰਾ ਹੈ। ਪੰਥਕ ਹਲਕਿਆਂ ਮੁਤਾਬਕ ਅਸਲ ਸ਼੍ਰੋਮਣੀ ਅਕਾਲੀ ਦਲ ਉਹ ਮੰਨਿਆ ਜਾਂਦਾ ਹੈ ਜਿਸ ਕੋਲ ਸਿੱਖਾਂ ਦੀ ਮਿੰਨੀ ਸੰਸਦ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਹੈ। ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਗਰੁਪ ਹੀ ਵਿਧਾਨ ਸਭਾ ਚੋਣਾਂ ਜਿੱਤਣ ਦੇ ਸਮਰੱਥ ਹੁੰਦਾ ਹੈ। ਇਸ ਵੇਲੇ ਅੱਧੀ ਦਰਜਨ ਤੋਂ ਵੱਧ, ਸ਼੍ਰੋਮਣੀ ਅਕਾਲੀ ਦਲ (ਬ), ਸ਼੍ਰੋਮਣੀ ਅਕਾਲੀ ਦਲ (ਡੀ), ਸ਼੍ਰੋਮਣੀ ਅਕਾਲੀ ਦਲ (ਟਕਸਾਲੀ) , ਅਕਾਲੀ ਦਲ 1920 , ਪੰਥਕ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿੰਡ ਅਕਾਲੀ ਦਲ ਪੰਜਾਬ ਵਿਚ  ਬਣੇ ਹਨ। ਇਨ੍ਹਾਂ ਦਾ ਆਪੋ-ਅਪਣਾ ਆਧਾਰ ਹੈ। ਇਨ੍ਹਾਂ ਦੇ ਪ੍ਰਧਾਨ ਅਪਣੇ ਆਪ ਨੂੰ 'ਸੱਭ ਤੋਂ ਮਹਾਨ' ਸਮਝਦੇ ਹਨ ਭਾਵ ਕਿਸ  ਦੇ ਅਧੀਨਗੀ ਸਵੀਕਾਰ ਨਹੀਂ ਕਰਦੇ। ਇਸ ਤੋਂ ਇਲਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਨੇਤਾ ਉਕਤ ਅਕਾਲੀ ਦਲਾਂ ਵਿਚ ਸਰਗਰਮ ਹਨ। ਦਲ ਖ਼ਾਲਸਾ ਤੇ ਹੋਰ ਪੰਥਕ ਸੰਗਠਨ , ਸੰਤ ਸਮਾਜ, ਟਕਸਾਲਾਂ ਦੀਆਂ ਧਾਰਮਕ ਤੇ ਸਿਆਸੀ ਸਰਗਮੀਆਂ ਵਖਰੀਆਂ ਹਨ। ਦਿੱਲੀ  ਅਕਾਲੀ ਦਲ ਦੇ ਵੱਖ ਵੱਖ ਗਰੁਪ ਹਨ।

ਇਸ ਵੇਲੇ ਅਕਾਲ ਤਖ਼ਤ ਦੇ ਵੀ 2 ਜਥੇਦਾਰ ਤੇ ਗਰਮ ਸੰਗਠਨ ਦੀਆਂ ਸਰਗਮੀਆਂ ਵਖਰੀਆਂ ਹਨ। ਪੰਜਾਬੀ ਸੂਬਾ ਬਣਨ ਬਾਅਦ ਪੰਜਾਬ ਵਰਗੇ ਛੋਟੇ ਸੂਬੇ ਵਿਚ ਸਿੱਖ ਕੌਮ ਦੀਆਂ ਧਾਰਮਕ, ਰਾਜਤੀਤਕ ਸਰਗਰਮੀਆਂ ਬਹੁਤ ਹਨ  ਪਰ ਸਿੱਖੀ ਸਿਧਾਂਤਾਂ ਵਿਚ ਨਿਘਾਰ ਆਉਣ ਦੀਆਂ ਵੀ ਚਰਚਾਵਾਂ ਹਨ। ਬਰਗਾੜੀ ਕਾਂਡ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ , 267 ਸਰੂਪਾਂ ਦੇ ਲਾਪਤਾ ਹੋਣ ਅਤੇ ਡਰੱਗਜ ਚਿੰਤਾ ਦਾ ਵਿਸ਼ਾ ਹੈ। ਸਿੱਖ ਨਸਲਕੁਸ਼ੀ ਦਾ ਇੰਨਸਾਫ 35 ਸਾਲ ਤੋ ਨਹੀ ਮਿਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਘਪਲਿਆਂ ਦੀ ਭਰਮਾਰ ,ਪਤਿਤਪੁÎਣੇ ਦਾ ਵੱਧਣਾ ਆਦਿ ਅਜਿਹੇ ਸਿੱਖ ਮਸਲੇ ਹਨ , ਜਿਨਾਂ ਨੂੰ ਸੁਲਝਾਉਣ ਲਈ ਸਿੱਖ ਕੌਮ ਦੀ ਨਰਮ-ਗਰਮ ਲੀਡਰਸ਼ਿਪ ਕਦੇ ਵੀ ਇਤਫਾਕ ਨਹੀ ਕਰ ਸਕੀ। ਪੰਥਕ ਹਲਕਿਆਂ ਚ ਚਰਚਾ ਹੈ ਕਿ ਸਿੱਖਾਂ ਦੀ ਲੀਡਰਸ਼ਿਪ ਕੁਰਸੀ ਦੌੜ ਤੱਕ ਸੀਮਤ ਹੈ ਕੇ ਰਹਿ ਗਈ ਹੈ ਤੇ ਉਸ ਨੂੰ ਪੰਜਾਬ ਦੀ ਕੋਈ ਵੀ ਚਿੰਤਾ ਨਹੀ। ਪੰਜਾਬ ਚ ਡਰੱਗਜ ਤੇ ਕਿਸਾਨ ਖੁਦਕੁਸ਼ੀਆਂ , ਬੇਰੁਜ਼ਗਾਰੀ  ਦੀ ਇਨਾ  ਕੋਈ ਚਿੰਤਾ ਨਹੀ, ਸਿਰਫ ਬਿਆਨਬਾਜ਼ੀ ਤੱਕ ਉਹ ਸੀਮਤ ਹੋ ਕੇ ਰਹਿ ਗਏ ਹਨ ।

FileFile

ਚੰਡੀਗੜ ਪੰਜਾਬ ਨੂੰ ਦਵਾਉਣ ,ਪੰਜਾਬੀ ਇਲਾਕੇ ਵਾਪਸ ਕਰਵਾਉਣ ਤੇ ਦਰਿਆਵੀ ਪਾਣੀਆਂ ਦੇ ਮਸਲੇ ਹੁਣ ਕੱਲ ਦੀ ਗੱਲ ਹੋ ਗਈ ਹੈ। ਸਿੱਖ ਹਲਕਿਆਂ ਚ ਚਰਚਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਕੋਲ ਲਗਾਤਾਰ 10 ਸਾਲ ਹਕੂਮਤ ਰਹੀ ਜੇ ਉਹ ਪਰਿਵਾਰਵਾਦ ਚ ਨਾ ਉਲਝਦੇ ਤਾਂ ਪੰਜਾਬ ਦੀ ਤਕਦੀਰ ਅੱਜ ਹੋਰ ਹੋਣੀ ਸੀ। ਬਾਦਲਾਂ ਤੋ ਨਿਰਾਸ਼ ਚੱਲ ਰਹੇ ਸਿੱਖਾਂ ਨੂੰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ  ਚ ਬਣੇ ਅਕਾਲੀ ਦਲ ਤਂੋ ਕਾਫੀ ਆਸਾਂ ਸਨ ਪਰ ਰਣਜੀਤ ਸਿੰਘ ਬ੍ਰਹੁਮਪੁਰਾ ਨਾਲ ਰਾਜਸੀ ਮਤਭੇਦ ਹੋਣ ਕਾਰਨ ,  ਪੰਥਕ ਹਲਕੇ ਨਿਰਾਸ਼ ਹਨ ।

ਸਿੱਖ ਵਿਦਵਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਬਾਦਲ ਵਿਰੋਧੀ ਸਿੱਖ ਧੜਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਗਠਜੋੜ ਬਣਾਉਣ ਤੇ ਪਹਿਲਾਂ ਜਨਤਕ ਅਧਾਰ ਮਜ਼ਬੂਤ ਕਰਨ । ਸਿੱਖ ਹਲਕੇ ਮੰਨ ਕੇ ਚੱਲ ਰਹੇ ਹਨ ਕਿ ਅਗਲੇ ਸਾਲ2021 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿੱਤਣ ਨਾਲ ਹੀ ਸੁਖਦੇਵ ਸਿੰਘ ਢੀਂਡਸਾ ਦਾ ਸਿਆਸੀ ਕੱਦ ਸਿਖ ਰਾਜਨੀਤੀ ਚ ਵੱਧ ਸਕਦਾ ਹੈ। ਦੂਸਰੇ ਪਾਸੇ ਸ਼੍ਰੋਮਣੀ ਚੋਣਾਂ ਲਮਕਾਉਣ ਤੇ ਵਿਰੋਧੀਆਂ ਨੂੰ ਉਲਝਾਉਣ ਚ ਬਾਦਲ ਯਤਨਸ਼ੀਲ ਹਨ । ਇਹ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਮੋਦੀ ਸਰਕਾਰ ਹੀ ਕਰਵਾ ਸਕਦੀ ਹੈ। ਜੇਕਰ 2020 ਚ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਨਹੀ ਹੁੰਦੀ ਤਾਂ ਫਿਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਨਿਰਭਰ  ਹੈ ਕਿ ਹਕੂਮਤ ਕਿਸ ਪਾਰਟੀ ਦੀ ਬਣਦੀ ਹੈ।ਨਵੇ ਬਣੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਾਹਮਣੇ ਗੰਭੀਰ ਚੁਨੌਤੀਆਂ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement