
ਬੇਅਦਬੀ ਮਾਮਲੇ 'ਤੇ ਵੀ ਘੇਰੇ ਬਾਦਲ
ਲੁਧਿਆਣਾ: ਰੈਫਰੈਂਡਮ 2020 ਨੂੰ ਲੈ ਕੇ ਸਾਰੇ ਪਾਸੇ ਮਾਹੌਲ ਗਰਮਾਇਆ ਹੋਇਆ ਹੈ। ਇਸ ਤੇ ਹੁਣ ਸਿਮਰਜੀਤ ਸਿੰਘ ਬੈਂਸ ਨੇ ਖੁੱਲ੍ਹ ਕੇ ਅਪਣਾ ਬਿਆਨ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਅਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਉਹਨਾਂ ਦੀਆਂ ਗੱਡੀਆਂ ਤੇ ਪੈਸਾ ਲਗਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਾਜਨਕ ਗੱਲ ਹੈ। ਕੈਪਟਨ ਸਰਕਾਰ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਆਈਫੋਨ ਦੇਣੇ ਸੀ।
Simarjit Singh Bains
ਪੰਜਾਬ ਵਿਚ ਅਜੇ ਵੀ ਬਹੁਤ ਸਾਰੇ ਵਿਦਿਆਰਥੀ ਹਨ ਜਿਹਨਾਂ ਕੋਲ ਫੋਨ ਨਹੀਂ ਹਨ ਤੇ ਉਹ ਆਨਲਾਈਨ ਪੜ੍ਹਾਈ ਨਹੀਂ ਕਰ ਪਾ ਰਹੇ। ਪ੍ਰਾਈਵੇਟ ਸਕੂਲਾਂ ਵਾਲੇ ਮਾਪਿਆਂ ਕੋਲੋਂ ਬੱਚਿਆਂ ਦੀ ਪੂਰੀ ਟਿਊਸ਼ਨ ਫ਼ੀਸਾਂ ਮੰਗ ਰਹੇ ਹਨ ਪਰ ਉਹਨਾਂ ਕੋਲ ਇਸ ਦੇ ਪੁਖਤਾ ਸਬੂਤ ਹਨ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਅਪਣੇ ਸਟਾਫ਼ ਨੂੰ ਸਿਰਫ 25 ਪ੍ਰਤੀਸ਼ਤ ਤਨਖ਼ਾਹ ਦਿੱਤੀ ਜਾ ਰਹੀ ਹੈ।
Sukhbir Badal With Parkash Badal
ਰਾਜ ਸਰਕਾਰ ਪੰਜਾਬ ਵਿਧਾਨ ਸਭਾ ਵਿਚ ਹਾਈਕੋਰਟ ਨੇ ਵਿਦਿਆਰਥੀਆਂ ਦੇ ਉਲਟ ਕੋਈ ਫ਼ੈਸਲਾ ਦੇ ਦਿੱਤਾ, ਉਹ ਇਸ ਲਈ ਦਿੱਤਾ ਗਿਆ ਕਿਉਂ ਕਿ ਸਰਕਾਰ ਨੇ ਮਾਣਯੋਗ ਹਾਈਕੋਰਟ ਅੰਦਰ ਪੱਖ ਬਹੁਤ ਕਮਜ਼ੋਰ ਤਰੀਕੇ ਨਾਲ ਰੱਖਿਆ ਹੈ। ਜੇ ਹੁਣ ਫ਼ੈਸਲਾ ਹੀ ਗਿਆ ਹੈ ਤਾਂ ਉਸ ਨੂੰ ਪੰਜਾਬ ਵਿਧਾਨ ਸਭਾ ਵਿਚ ਲਿਆਂਦਾ ਜਾਵੇ। ਇਸ ਸਬੰਧੀ ਕੋਈ ਅਜਿਹਾ ਕਾਨੂੰਨ ਪਾਸ ਕੀਤਾ ਜਾਵੇ ਜਿਸ ਨਾਲ ਲੁੱਟ ਨੂੰ ਨਕੇਲ ਪਾਈ ਜਾ ਸਕੇ।
Verka brand
ਵੇਰਕਾ ਜੋ ਕਿ ਕੋਪਰੇਟਿਵ ਦੇ ਜ਼ਰੀਏ ਕਿਸਾਨਾਂ ਦੇ ਸਹਾਇਕ ਧੰਦੇ ਨਾਲ ਡੇਅਰੀ ਫਾਰਮਰ ਨਾਲ ਜੁੜਿਆ ਹੋਇਆ ਹੈ ਉਸ ਨੂੰ ਛੱਡ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਣੇ ਦੀ ਕੋਈ ਕੰਪਨੀ ਕੋਲੋਂ ਦੁੱਧ ਦੇ ਪ੍ਰੋਡਕਟਸ ਖਰੀਦਣ ਦਾ ਕਰੋੜਾਂ ਦਾ ਆਰਡਰ ਪਾਸ ਕੀਤਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।
Simarjit Singh Bains
ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਕਰਨ ਕਿ ਪੰਜਾਬ ਵਿਚ 90 ਪ੍ਰਤੀਸ਼ਤ ਤੋਂ ਵੱਧ ਸਿੱਖ ਡੇਅਰੀ ਫਾਰਮਰ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਪਹਿਲ ਦਿੱਤੀ ਜਾਵੇ ਤੇ ਪੁਣੇ ਦੀ ਕੰਪਨੀ ਨੂੰ ਰੱਦ ਕੀਤਾ ਜਾਵੇ। ਜਿਹੜੇ ਲੋਕ ਰੈਫਰੈਂਡਮ 2020 ਦੀ ਮੰਗ ਕਰਦੇ ਹਨ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਸੁਣੇ ਫਿਰ ਇਸ ਤੇ ਵਿਚਾਰ ਕੀਤਾ ਜਾਵੇ।
Khalistan
ਉਹਨਾਂ ਨੇ ਡੀਜੀਪੀ ਨੂੰ ਸ਼ਿਕਾਇਤ ਭੇਜੀ ਹੈ ਕਿ ਇਸ ਨੂੰ ਤੁਰੰਤ ਰੋਕਿਆ ਜਾਵੇ। ਰੈਫਰੈਂਡਮ 2020 ਦੇ ਨਾਂ ਤੇ ਜਿਹੜੇ ਲੋਕਾਂ ਦੀ ਖਜਲ-ਖੁਆਰੀ ਤੇ ਲੁੱਟ ਕੀਤੀ ਜਾ ਰਹੀ ਹੈ ਉਸ ਨੂੰ ਕੰਟਰੋਲ ਵਿਚ ਲਿਆਂਦਾ ਜਾਵੇ। ਬਰਗਾੜੀ ਕਾਂਡ ਤੇ ਉਹਨਾਂ ਕਿਹਾ ਕਿ ਅੱਜ ਬਾਦਲ ਪਰਿਵਾਰ ਅਪਣੀ ਚਮੜੀ ਬਚਾਉਣ ਲਈ ਕੇਂਦਰ ਵਿਚ ਅਪਣੀ ਭਾਈਵਾਲ ਪਾਰਟੀ ਤੋਂ ਸੀਬੀਆਈ ਨੂੰ ਹੁਕਮ ਕਰਵਾ ਰਿਹਾ ਹੈ। ਹੁਣ ਉਹ ਨਿਰਪੱਖ ਤਰੀਕੇ ਨਾਲ ਇਸ ਦੀ ਜਾਂਚ ਵਿਚ ਜੁੱਟੀ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।