ਕੇਂਦਰੀ ਆਰਡੀਨੈਂਸਾਂ 'ਤੇ ਹੋ ਰਹੀ ਸਿਆਸਤ ਦੀ ਕਹਾਣੀ, ਵੱਖ-ਵੱਖ ਆਗੂਆਂ ਦੀ ਜ਼ੁਬਾਨੀ!
Published : Jul 12, 2020, 7:51 pm IST
Updated : Jul 12, 2020, 7:51 pm IST
SHARE ARTICLE
Kissan Union
Kissan Union

ਕਿਹਾ, ਕਿਸਾਨਾਂ ਤੇ ਖੇਤੀ ਮਜ਼ਦੂਰਾਂ ਦੇ ਹਿਤਾਂ ਨੂੰ ਅਣਗੌਲਿਆ ਕੀਤਾ ਜਾ ਰਿਹੈ

ਚੰਡੀਗੜ੍ਹ : ਜ਼ਮੀਨੀ ਫ਼ਸਲਾਂ ਦੀ ਖੁਲ੍ਹੇ ਬਾਜ਼ਾਰ ਵਿਚੋਂ ਕੀਤੀ ਜਾਣ ਵਾਲੀ ਖ਼ਰੀਦ ਸਬੰਧੀ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ 3 ਨਵੇਂ ਆਰਡੀਨੈਂਸਾਂ ਨੇ ਪੰਜਾਬ ਸਰਕਾਰ, ਮੰਡੀ ਸਿਸਟਮ, ਆੜ੍ਹਤੀ ਤੇ ਕਿਸਾਨ ਪ੍ਰਵਾਰਾਂ ਵਿਚ ਪੂਰੇ ਇਕ ਮਹੀਨੇ ਤੋਂ ਤਰਥੱਲੀ ਮਚਾਈ ਹੋਈ ਹੈ ਅਤੇ ਇਸ ਮੁੱਦੇ 'ਤੇ ਇੰਨੀ ਕੁ ਸਿਆਸਤ ਕੀਤੀ ਜਾ ਰਹੀ ਹੈ ਕਿ ਅਸਲ ਪ੍ਰਭਾਵਤ ਵਰਗ, ਕਿਸਾਨ ਤੇ ਖੇਤੀ ਮਜ਼ਦੂਰ ਦੇ ਹਿਤਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਸ ਗੰਭੀਰ ਮੁੱਦੇ 'ਤੇ ਸੱਤਾਧਾਰੀ ਕਾਂਗਰਸ ਦੀ ਪੰਜਾਬ ਸਰਕਾਰ ਨੇ ਸਰਬ ਪਾਰਟੀ ਬੈਠਕ ਸੱਦੀ ਅਤੇ ਹੁਣ ਕੁੱਝ ਦਿਨ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਫ਼ਦ ਲੈ ਕੇ ਪ੍ਰਧਾਨ ਮੰਤਰੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਮਿਲਣ ਦੀ ਸਕੀਮ ਬਣਾ ਰਹੇ ਹਨ।

Sunil JakharSunil Jakhar

ਪੰਜਾਬ ਸਰਕਾਰ ਨੇ ਇਨ੍ਹਾਂ ਤਿੰਨ ਆਰਡੀਨੈਂਸਾਂ ਨੂੰ ਸੂਬੇ ਦੇ ਅਧਿਕਾਰਾਂ 'ਤੇ ਹਮਲਾ, ਫ਼ੈਡਰਲ ਢਾਂਚੇ ਨੂੰ ਵਿਗਾੜਨ ਅਤੇ ਕਿਸਾਨਾਂ ਦੇ ਹਿਤਾਂ ਨੂੰ ਭੁਲਾਉਣ ਦਾ ਦੋਸ਼ ਲਾਇਆ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ, ਐਮ.ਐਸ.ਪੀ. ਹਟਾ ਦੇਵੇਗੀ ਅਤੇ ਕਿਸਾਨ ਤਬਾਹ ਹੋ ਜਾਏਗਾ ਅਤੇ 65000 ਕਰੋੜ ਦਾ ਸਾਲਾਨਾ ਅਰਥਚਾਰਾ ਵਿਗੜ ਜਾਏਗਾ। ਇਸ ਸਬੰਧੀ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਕਿਹਾ ਸਾਲਾਨਾ 3600 ਕਰੋੜ ਤੋਂ ਵੱਧ ਆ ਰਿਹਾ ਮੰਡੀ ਟੈਕਸ ਦਿਹਾਤੀ ਫ਼ੰਡ ਖ਼ਤਮ ਹੋਣ ਨਾਲ ਸਿਸਟਮ ਵਿਚ ਗੜਬੜੀ ਹੋ ਜਾਵੇਗੀ, ਹਜ਼ਾਰਾਂ ਕਰਮਚਾਰੀ ਰੋਜ਼ਗਾਰ ਤੋਂ ਲਾਂਭੇ ਹੋ ਜਾਣਗੇ। ਪੰਜਾਬ ਦੇ 25000 ਆੜ੍ਹਤੀਆਂ ਦੀ ਨੁਮਾਇੰਦਗੀ ਕਰਦੇ ਫ਼ੈਡਰੇਸ਼ਨ ਪ੍ਰਧਾਨ ਵਿਜੈ ਕਾਲੜਾ ਨੇ ਕੇਂਦਰ ਦੇ ਨਵੇਂ ਸਿਸਟਮ ਦੀ ਆਲੋਚਨਾ ਕੀਤੀ ਤੇ ਕਿਹਾ ਕਿ 3 ਦਿਨ ਬਾਅਦ 15 ਜੁਲਾਈ ਨੂੰ ਉਹ ਸਾਰੇ ਪੰਜਾਬ ਵਿਚ ਹੜਤਾਲ ਕਰਨਗੇ।

Lal SinghLal Singh

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਵੀ 20 ਜੁਲਾਈ ਨੂੰ 3 ਘੰਟੇ ਵਾਸਤੇ ਵਿਰੋਧ ਕਰਨ ਲਈ ਹਜ਼ਾਰਾਂ ਟਰੈਕਟਰ, ਨੈਸ਼ਨਲ ਤੇ ਰਾਜ ਮਾਰਗਾਂ 'ਤੇ ਖੜੇ ਕਰਨ ਦਾ ਫ਼ੈਸਲਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਗਠਜੋੜ ਦੇ ਦੋਵਾਂ ਪ੍ਰਧਾਨਾਂ ਸੁਖਬੀਰ ਬਾਦਲ ਤੇ ਅਸ਼ਵਨੀ ਕੁਮਾਰ ਨੇ ਸਪਸ਼ਟ ਕਿਹਾ ਹੈ ਕਿ ਫ਼ਸਲ ਖ਼ਰੀਦ ਲਈ ਘੱਟੋ ਘੱਟ ਸਮਰਥਨ ਮੁੱਲ ਬੰਦ ਨਹੀਂ ਹੋਵੇਗਾ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ 2 ਵਾਰ ਸਾਫ਼ ਸਾਫ਼ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਫ਼ਸਲ ਕਣਕ ਝੋਨਾ ਦੀ ਸਰਕਾਰੀ ਖ਼ਰੀਦ ਐਮ.ਐਸ.ਪੀ. ਰੇਟ 'ਤੇ ਜਾਰੀ ਰਹੇਗੀ। ਦੂਜੇ ਪਾਸੇ ਕਾਂਗਰਸ ਤੇ ਆਪ ਪਾਰਟੀ ਨੇਤਾਵਾਂ ਨੇ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਵਿਰੁਧ ਪੰਜਾਬ ਦੇ ਕਿਸਾਨਾਂ ਦੇ ਹਿਤ ਕੇਂਦਰ ਕੋਲ ਵੇਚਣ ਦੇ ਦੋਸ਼ ਲਾਏ ਹਨ ਅਤੇ ਮੰਗ ਕੀਤੀ ਕਿ ਹਰਸਿਮਰਤ ਕੌਰ ਬਾਦਲ, ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇਣ।

Balbir Singh RajewalBalbir Singh Rajewal

ਇਸ ਸਾਰੀ ਪੇਚੀਦਾ ਹਾਲਤ ਅਤੇ ਨੀਵੇਂ ਪੱਧਰ ਦੀ ਹੋ ਰਹੀ ਸਿਆਸਤ ਦੇ ਮੁੱਦੇ 'ਤੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ 95 ਸਾਲਾ ਖੇਤੀ ਮਾਹਰ, ਵਿਗਿਆਨੀ ਤੇ 2 ਯੂਨੀਵਰਸਟੀਆਂ ਪਟਿਆਲਾ ਅਤੇ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਇਨ੍ਹਾਂ ਨਵੇਂ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਇਹ ਅਪਣੀ ਜਿਣਸ, ਖੁਲ੍ਹੇ ਬਾਜ਼ਾਰ ਵਿਚ ਦੂਜੇ ਰਾਜਾਂ ਵਿਚ ਲਿਜਾ ਕੇ ਵਾਧੂ ਕੀਮਤ 'ਤੇ ਵੇਚ ਸਕਣਗੇ। ਡਾ. ਜੌਹਲ ਨੇ ਸਾਫ਼ ਸਾਫ਼ ਕਿਹਾ ਕਿ ਹੁਣ ਵਪਾਰੀ ਅਤੇ ਕੰਪਨੀਆਂ ਲਿਖਤੀ ਇਕਰਾਰਨਾਮੇ ਕਿਸਾਨਾਂ ਨਾਲ ਕਰ ਕੇ ਵਾਧੂ ਰੇਟ 'ਤੇ ਫ਼ਸਲ ਖ਼ਰੀਦਣਗੇ ਅਤੇ ਅਮੀਰ ਖਪਤਕਾਰਾਂ ਤੇ ਹੋਟਲਾਂ ਨੂੰ ਗ੍ਰੇਡਿੰਗ ਕਰ ਕੇ ਹੋਰ ਵਧੀਆ ਰੇਟ 'ਤੇ ਵੇਚ ਸਕਿਆ ਕਰਨਗੇ।

Sardara Singh JohalSardara Singh Johal

ਅਪਣੇ 65 ਸਾਲ ਦੇ ਖੇਤੀ ਮਾਹਰ ਦੇ ਤਜਰਬੇ ਤੋਂ ਡਾ. ਜੌਹਲ ਨੇ ਕਿਹਾ ਕਿ 1850 ਮੰਡੀਆਂ ਤੋਂ ਆਉਂਦੀ ਆਮਦਨ ਦਾ ਪੈਣ ਵਾਲਾ ਸੰਭਾਵੀ ਘਾਟਾ ਹੁਣ ਸਰਕਾਰ ਸ਼ਰਾਬ ਮਾਫ਼ੀਆ, ਰੇਤ ਬਜਰੀ ਮਾਫ਼ੀਆ, ਦਵਾਈ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਪ੍ਰਾਈਵੇਟ ਸਿਖਿਆ ਮਾਫ਼ੀਆ 'ਤੇ ਸ਼ਿਕੰਜਾ ਕੱਸ ਕੇ ਪੂਰਾ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਟਿਊਬਵੈੱਲਾਂ ਨੂੰ ਦਿਤੀ ਜਾਂਦੀ ਮੁਫ਼ਤ ਬਿਜਲੀ ਨੇ ਪੰਜਾਬ ਦੇ ਛੋਟੇ ਕਿਸਾਨਾਂ ਦਾ ਸੁਆਰਿਆ ਘੱਟ ਹੈ, ਉਲਟਾ ਪੰਜਾਬ ਦਾ ਨੁਕਸਾਨ ਜ਼ਿਆਦਾ ਕੀਤਾ ਹੈ। ਡਾ. ਜੌਹਲ ਨੇ ਸਪਸ਼ਟ ਕਿਹਾ ਕਿ ਐਮ.ਐਸ.ਪੀ. ਬੰਦ ਕਰਨ ਦਾ ਖ਼ਤਰਾ ਕੋਈ ਵੀ ਸਰਕਾਰ ਮੁਲ ਨਹੀਂ ਲੈ ਸਕਦੀ ਅਤੇ ਇਸ ਮੁੱਦੇ 'ਤੇ ਕੀਤੀ ਜਾਂਦੀ ਸਿਆਸਤ ਛੇਤੀ ਬੰਦ ਹੋਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement