
ਪਿਛਲੇ ਲੰਮੇਂ ਸਮੇਂ ਤੋਂ ਪਾ ਰਹੀ ਸੀ ਲਾਟਰੀ ਇਹ ਸੁਆਣੀ
ਲੁਧਿਆਣਾ: ਕਹਿੰਦੇ ਹਨ ਜੇ ਰੱਬ ਦਿੰਦਾ ਹੈ, ਤਾਂ ਛੱਪੜ ਫਾੜ ਕੇ ਦਿੰਦਾ ਅਜਿਹਾ ਹੀ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਗ੍ਰਹਿਣੀ ਰਾਖੀ ਗੁੰਬਰ ਦੀ 2.50 ਕਰੋੜ ਦੀ ਲਾਟਰੀ ਲੱਗੀ ਹੈ।
PHOTO
ਦਰਅਸਲ ਇਸ ਮਹੀਨੇ 'ਚ ਪੰਜਾਬ ਸਟੇਟ ਲਾਟਰੀ ਨੇ ‘ਡੀਅਰ ਸਾਉਣ ਬੰਪਰ ਲਾਟਰੀ’ ਦਾ ਡਰਾਅ ਕੱਢਿਆ ਹੈ। ਇਸ ਦਾ ਡਰਾਅ 9-7-2022 ਨੂੰ ਪੰਜਾਬ ਸਟੇਟ ਲਾਟਰੀਜ਼ ਦੇ ਦਫ਼ਤਰ 'ਚ ਕੱਢਿਆ ਗਿਆ ਹੈ। ਇਸ ‘ਡੀਅਰ ਸਾਉਣ ਬੰਪਰ’ ਦੇ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਸੀ ਜੋ ਰਾਖੀ ਗੁੰਬਰ ਨੇ ਜਿੱਤਿਆ।
lottery
ਰਾਖੀ ਗੁੰਬਰ ਨੇ ਕਿਹਾ ਕਿ ਮੈਂ ਲੰਬੇ ਸਮੇਂ ਤੋਂ ਪੰਜਾਬ ਸਟੇਟ ਲਾਟਰੀ ਦੀਆਂ ਟਿਕਟਾਂ ਖ਼ਰੀਦ ਰਹੀ ਸੀ ਅਤੇ ਮੇਰਾ ਭਰੋਸਾ ਨਹੀਂ ਟੁੱਟਿਆ ਤੇ ਹੁਣ ਪ੍ਰਮਾਤਮਾ ਨੇ ਮੇਰੀ ਸੁਣ ਲਈ ਤੇ ਮੈਂ ਪੰਜਾਬ ਡੀਅਰ ਸਾਉਣ ਬੰਪਰ ਲਾਟਰੀ ਟਿਕਟ 2.50 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤ ਲਈ।
ਰਾਖੀ ਨੇ ਕਿਹਾ ਕਿ ਮੇਰਾ ਪੂਰਾ ਪਰਿਵਾਰ ਇਸ ਬਹੁਤ ਖੁਸ਼ ਹੈ ਅਤੇ ਇੰਨੀ ਵੱਡੀ ਇਨਾਮੀ ਰਕਮ ਜਿੱਤਣ ਦਾ ਜਸ਼ਨ ਮਨਾ ਰਿਹਾ ਹੈ। ਅਸੀਂ ਪੰਜਾਬ ਡੀਅਰ ਲਾਟਰੀ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ।