![Image: For representation purpose only. Image: For representation purpose only.](/cover/prev/mmempkud87oh9hea0eht8ji2b5-20230712213043.Medi.jpeg)
ਭਾਰਤ-ਪਾਕਿਸਤਾਨ ਸਰਹੱਦ ਵਿਚਕਾਰ ਜ਼ਮੀਨ 'ਤੇ ਖਿੱਚੀ ਗਈ ਲਕੀਰ ਹੁਣ ਨਜ਼ਰ ਨਹੀਂ ਆ ਰਹੀ
ਫਿਰੋਜ਼ਪੁਰ: ਪਹਾੜਾਂ 'ਤੇ ਹੋ ਰਹੀ ਤੇਜ਼ ਬਾਰਸ਼ ਦਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਸਤਲੁਜ ਦਰਿਆ ਕਈ ਕਿਲੋਮੀਟਰ ਤਕ ਫੈਲ ਚੁਕਿਆ ਹੈ। ਦਰਿਆ ਦਾ ਪਾਣੀ ਇਸ ਹੱਦ ਤਕ ਫੈਲ ਗਿਆ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ਵਿਚਕਾਰ ਜ਼ਮੀਨ 'ਤੇ ਖਿੱਚੀ ਗਈ ਲਕੀਰ ਹੁਣ ਨਜ਼ਰ ਨਹੀਂ ਆ ਰਹੀ, ਹਰ ਪਾਸੇ ਸਿਰਫ਼ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਭਾਖੜਾ ਬੰਨ੍ਹ ਤੋਂ 13 ਜੁਲਾਈ ਨੂੰ 16,000 ਕਿਊਸਿਕ ਵਾਧੂ ਪਾਣੀ ਛਡਿਆ ਜਾਵੇਗਾ
ਸਤਲੁਜ ਦਰਿਆ ਵਿਚ ਬੁਧਵਾਰ ਨੂੰ ਹਰੀਕੇ ਹੈੱਡ ਤੋਂ 209406 ਕਿਊਸਿਕ ਪਾਣੀ ਹੁਸੈਨੀਵਾਲਾ ਹੈੱਡ ਵੱਲ ਛੱਡਿਆ ਗਿਆ, ਜਿਸ ਨਾਲ ਫਿਰੋਜ਼ਪੁਰ ਜ਼ਿਲ੍ਹੇ ਵਿਚ ਕਈ ਕਿਲੋਮੀਟਰ ਤਕ ਪਾਣੀ ਫੈਲ ਗਿਆ। ਇਹ ਪਾਣੀ ਪਿੰਡਾਂ ਵਿਚ 8 ਤੋਂ 15 ਫੁੱਟ ਤਕ ਫੈਲ ਗਿਆ, ਜਿਸ ਕਾਰਨ ਕਈ ਘਰ ਪਾਣੀ ਵਿਚ ਡੁੱਬ ਗਏ ਹਨ।
ਇਹ ਵੀ ਪੜ੍ਹੋ: ਹੜ੍ਹ ਦੀ ਸਥਿਤੀ ਦੌਰਾਨ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੇ ‘ਆਪ‘ ਵਲੰਟੀਅਰ ਜਤਿੰਦਰ ਸਿੰਘ ਨੂੰ ਸੱਪ ਨੇ ਡੰਗਿਆ
ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਹੁਸੈਨੀਵਾਲਾ ਹੈਡ ਤੋਂ ਪਾਕਿਸਤਾਨ ਨੂੰ 192912 ਕਿਊਸਿਕ ਪਾਣੀ ਛੱਡਣ ਦੇ ਨਾਲ ਸਾਰੇ ਹੈੱਡ ਗੇਟ ਪੂਰੀ ਤਰ੍ਹਾਂ ਖੋਲ੍ਹ ਦਿਤੇ ਗਏ। ਇਸ ਕਾਰਨ ਫਿਰੋਜ਼ਪੁਰ ਅਤੇ ਫਾਜ਼ਲਿਕਾ ਜ਼ਿਲ੍ਹੇ ਦੇ ਨਾਲ-ਨਾਲ ਪਾਕਿਸਤਾਨ ਦਾ ਕਸੂਰ ਜ਼ਿਲ੍ਹਾ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ।
ਹੜ੍ਹ ਦੇ ਚਲਦਿਆਂ ਭਾਰਤ ਨੇ ਅਪਣੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਕਈ ਪਧਰਾਂ 'ਤੇ ਉਪਰਾਲੇ ਸ਼ੁਰੂ ਕੀਤੇ ਹਨ। ਜੀਵਨ ਦੀ ਭਾਲ ਵਿਚ ਲੋਕ ਆਪਣੇ ਘਰ ਛੱਡ ਕੇ ਬੇਘਰ ਹੋ ਰਹੇ ਹਨ। ਬਹੁਤ ਸਾਰੇ ਲੋਕ ਅਪਣੇ ਪਸ਼ੂਆਂ ਨੂੰ ਪਿੱਛੇ ਛੱਡਣ ਲਈ ਮਜਬੂਰ ਹਨ।