ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸਿਵਲ ਹਸਪਤਾਲ ‘ਚ ਹਾਲ-ਚਾਲ ਜਾਣਿਆ
ਖੰਨਾ: ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵਲੋਂ, ਹੜ੍ਹਾਂ ਦੀ ਸਥਿਤੀ ਦੌਰਾਨ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ‘ਆਪ‘ ਵਲੰਟੀਅਰ ਜਤਿੰਦਰ ਸਿੰਘ ਦੇ ਸੱਪ ਦੇ ਡੰਗਣ ਦੀ ਸੂਚਨਾ ਮਿਲਦਿਆਂ ਸਿਵਲ ਹਸਪਤਾਲ ਪਹੁੰਚ ਕੇ ਹਾਲ ਚਾਲ ਪੁੱਛਿਆ ਗਿਆ। ਇਸ ਦੌਰਾਨ ਵਿਧਾਇਕ ਸੌਂਦ ਨੇ ਐਸ.ਐਮ.ਓ. ਡਾ. ਮਨਿੰਦਰ ਭਸੀਨ ਨਾਲ ਗੱਲਬਾਤ ਵੀ ਕੀਤੀ।
ਇਹ ਵੀ ਪੜ੍ਹੋ: ਪ੍ਰਸ਼ਾਸਨ, ਫ਼ੌਜ, BSF ਅਤੇ ਪੰਜਾਬ ਪੁਲੀਸ ਦੇ ਸਾਂਝੇ ਆਪਰੇਸ਼ਨ ਨੇ ਸੈਂਕੜੇ ਲੋਕਾਂ ਨੂੰ ਦਰਿਆ ਦੇ ਪਾਣੀ ’ਚੋਂ ਸੁਰੱਖਿਅਤ ਕੱਢਿਆ
ਇਲਾਜ ਅਧੀਨ ਜਤਿੰਦਰ ਸਿੰਘ ਦੀ ਹੌਸਲਾ ਅਫ਼ਜਾਈ ਕਰਦਿਆਂ ਵਿਧਾਇਕ ਸੌਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੋਣ ਦੇ ਨਾਲ-ਨਾਲ ਭਾਈ ਕਨ੍ਹਈਆ ਸੇਵਾ ਦਲ ਦੀ ਸਮੁੱਚੀ ਟੀਮ, ਨਿਰਮਲ ਸਿੰਘ ਨਿੰਮਾ ਅਤੇ ਹੋਰ ਸਮਾਜ ਸੇਵੀਆਂ ਵਲੋਂ ਇਸ ਔਖੀ ਘੜੀ ਵਿਚ ਨਿਭਾਇਆ ਗਿਆ ਨੈਤਿਕ ਫਰਜ਼ ਸ਼ਲਾਘਾਯੋਗ ਹੈ।
ਇਹ ਵੀ ਪੜ੍ਹੋ: SC ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਲੋਂ ਬੈਂਕ ਆਫ ਬੜੌਦਾ ਦੇ ਅਧਿਕਾਰੀਆਂ ਨਾਲ ਮੀਟਿੰਗ
ਵਿਧਾਇਕ ਸੌਂਦ ਨੇ ਅੱਗੇ ਕਿਹਾ ਕਿ ਕੁਦਰਤੀ ਆਫਤ ਮੌਕੇ ਸਿਆਸਤ ਤੋਂ ਉਪਰ ਉਠ ਕੇ ਸਮਾਜ ਪ੍ਰਤੀ ਅਪਣਾ ਫਰਜ਼ ਨਿਭਾਉਣਾ ਹੀ ਅਸਲ ਮਨੁੱਖਤਾ ਹੈ। ਜਤਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਵਿਧਾਇਕ ਸੌਂਦ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਵਿਚ ਅਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਲੋਕਾਂ ਦੀ ਮਦਦ ਕਰਨ ਵਾਲੀ ਸਮੁੱਚੀ ਟੀਮ ਨੂੰ ਆਉਣ ਵਾਲੇ ਦਿਨਾਂ ਵਿਚ ਸਨਮਾਨਤ ਕੀਤਾ ਜਾਵੇਗਾ।