Sandeep Thapar: ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਮਾਮਲੇ ਵਿਚ ਵੱਡੀ ਕਾਰਵਾਈ, ਪੁਲਿਸ ਨੇ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Published : Jul 12, 2024, 7:59 am IST
Updated : Jul 12, 2024, 8:41 am IST
SHARE ARTICLE
Sandeep Thapar latest news in punjabi
Sandeep Thapar latest news in punjabi

Sandeep Thapar: ਮੁਲਜ਼ਮ ਨੇ ਹਮਲਾਵਰਾਂ ਨੂੰ ਭਜਾਉਣ ਵਿਚ ਕੀਤੀ ਸੀ ਮਦਦ

Sandeep Thapar latest news in punjabi : ਲੁਧਿਆਣਾ ਵਿਚ ਹਾਲ ਹੀ ਵਿਚ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ 'ਤੇ ਤਿੰਨ ਨਿਹੰਗਾਂ ਨੇ ਤਲਵਾਰਾਂ ਨਾਲ ਹਮਲਾ ਕੀਤਾ ਸੀ। ਦੋ ਹਮਲਾਵਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦਾ ਇੱਕ ਸਾਥੀ ਅਜੇ ਫਰਾਰ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਥਾਪਰ 'ਤੇ ਹਮਲੇ ਦੀ ਯੋਜਨਾ ਤਿੰਨ ਨਹੀਂ ਸਗੋਂ ਚਾਰ ਲੋਕਾਂ ਨੇ ਮਿਲ ਕੇ ਬਣਾਈ ਸੀ। ਪੁਲਿਸ ਨੇ ਚੌਥੇ ਮੁਲਜ਼ਮ ਜਸਵਿੰਦਰ ਸਿੰਘ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: Punjab Weather Update : ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਹਨੇਰੀ-ਤੂਫਾਨ ਦੇ ਨਾਲ-ਨਾਲ ਮੀਂਹ ਪੈਣ ਦਾ ਆਉਣ ਦਾ ਅਲਰਟ ਜਾਰੀ  

ਜਸਵਿੰਦਰ ਸੰਨੀ ਨੇ ਨਿਹੰਗ ਸੁੱਚਾ ਸਿੰਘ ਨੂੰ ਭਜਾਉਣ ਵਿੱਚ ਮਦਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਜਸਵਿੰਦਰ ਸੰਨੀ ਚੂਹੜਪੁਰ ਪੀਰਾਂ ਵਾਲੀ ਗਲੀ ਹੈਬੋਵਾਲ ਦਾ ਰਹਿਣ ਵਾਲਾ ਹੈ। ਪੁਲਿਸ ਸੰਨੀ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: Panthak News: CM ਭਗਵੰਤ ਮਾਨ ਦੇ ਫ਼ੈਸਲੇ ਦਾ ਸਵਾਗਤ ਕਰਨ ਮੌਕੇ ਸਿੱਖ ਧਰਮੀ ਫ਼ੌਜੀਆਂ ਦਾ ਛਲਕਿਆ ਦਰਦ  

ਜਾਣਕਾਰੀ ਦਿੰਦਿਆਂ ਸੰਯੁਕਤ ਪੁਲਿਸ ਕਮਿਸ਼ਨਰ ਜਗਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਸਵਿੰਦਰ ਸਿੰਘ ਸੰਨੀ ਨੂੰ ਅਦਾਲਤ 'ਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਪੁਲਿਸ ਨੇ ਘਟਨਾ ਵਾਲੇ ਦਿਨ ਦੋ ਮੁਲਜ਼ਮਾਂ ਨਿਹੰਗ ਸਰਬਜੀਤ ਸਿੰਘ ਉਰਫ਼ ਸਾਬਾ ਅਤੇ ਹਰਜੋਤ ਸਿੰਘ ਉਰਫ਼ ਜੋਤਾ ਨੂੰ ਗ੍ਰਿਫ਼ਤਾਰ ਕੀਤਾ ਸੀ।

 

ਮੁਲਜ਼ਮ ਸੁੱਚਾ ਸਿੰਘ ਉਰਫ ਬਾਬਾ ਬਕਾਲਾ ਵਾਸੀ ਲਾਡੀ, ਅੰਮ੍ਰਿਤਸਰ ਫਰਾਰ ਹੈ। ਜਸਵਿੰਦਰ ਸਿੰਘ ਸੰਨੀ ਨੂੰ ਸਿਵਲ ਹਸਪਤਾਲ ਦੇ ਬਾਹਰ ਸਰਬਜੀਤ ਸਿੰਘ, ਹਰਜੋਤ ਸਿੰਘ ਅਤੇ ਸੁੱਚਾ ਦੇ ਨਾਲ-ਨਾਲ ਸੰਦੀਪ ਗੋਰਾ ਥਾਪਰ ਦਾ ਘਿਰਾਓ ਕਰਨ ਸੀ ਪਰ ਉਹ ਘਟਨਾ ਵਾਲੀ ਥਾਂ 'ਤੇ ਨਹੀਂ ਪਹੁੰਚ ਸਕਿਆ। ਸਰਬਜੀਤ ਸਿੰਘ ਸਾਬਾ ਅਤੇ ਹਰਜੋਤ ਸਿੰਘ ਜੋਤਾ ਥਾਪਰ ਦੀ ਐਕਟਿਵਾ ਲੈ ​​ਕੇ ਫਰਾਰ ਹੋ ਗਏ ਸਨ। ਫਿਲਹਾਲ ਸੁੱਚਾ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement