Bathinda ਰਜਬਾਹੇ ’ਚ ਪਾੜ, Sai Nagar ’ਚ ਸੈਂਕੜੇ ਲੋਕਾਂ ਦੇ ਘਰਾਂ ’ਚ ਵੜਿਆ ਪਾਣੀ
Published : Jul 12, 2025, 1:24 pm IST
Updated : Jul 12, 2025, 1:24 pm IST
SHARE ARTICLE
Break in Bathinda Divisive Canal, Water Enters Hundreds of Houses in Sai Nagar Latest News in Punjabi
Break in Bathinda Divisive Canal, Water Enters Hundreds of Houses in Sai Nagar Latest News in Punjabi

ਮਕਾਨਾਂ ਤੇ ਸਾਮਾਨ ਦੇ ਵੱਡੇ ਨੁਕਸਾਨ ਦਾ ਖ਼ਦਸ਼ਾ

Break in Bathinda Divisive Canal, Water Enters Hundreds of Houses in Sai Nagar Latest News in Punjabi ਬਠਿੰਡਾ : ਇੱਥੋਂ ਦੇ ਸਾਂਈ ਨਗਰ ਦੇ ਗ਼ਰੀਬਾਂ ’ਤੇ ਦੁੱਖਾਂ ਦਾ ਪਹਾੜ ਬਣ ਟੁੱਟ ਪਿਆ। ਇਸ ਕਿਆਮਤ ਨੇ ਉਸ ਵਕਤ ਧਾਵਾ ਬੋਲਿਆ, ਜਦੋਂ ਦਿਨ ਭਰ ਦੇ ਥੱਕੇ-ਟੁੱਟੇ ਗ਼ਰੀਬ ਅਪਣੇ ਰੈਣ ਬਸੇਰਿਆਂ ’ਚ ਘੂਕ ਸੁੱਤੇ ਪਏ ਸਨ। ਨੇੜਿਉਂ ਲੰਘਦੇ ਰਜਬਾਹੇ ਦੇ ਇਸ ਕਹਿਰੀ ਪਾਣੀ ਨੇ ਸੈਂਕੜੇ ਘਰਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ।

ਜਾਣਕਾਰੀ ਦਿੰਦਿਆਂ ਸਾਂਈ ਨਗਰ ਵਾਰਡ ਨੰਬਰ-16 ਵਾਰਡ ਦੇ ਕੌਂਸਲਰ ਬਲਰਾਜ ਸਿੰਘ ਪੱਕਾ ਨੇ ਦੱਸਿਆ ਕਿ ਘਟਨਾ ਰਾਤੀਂ ਕਰੀਬ 2 ਵਜੇ ਦੀ ਹੈ। ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ, ਉਨ੍ਹਾਂ ਰੌਲਾ ਪਾ ਕੇ ਸੁੱਤੇ ਪਏ ਗੁਆਂਢੀਆਂ ਨੂੰ ਉੱਠ ਕੇ ਸੁਰੱਖਿਅਤ ਜਗ੍ਹਾ ਵੱਲ ਨਿਕਲਣ ਦੀ ਸਲਾਹ ਦਿਤੀ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਬਸਤੀ ਦੇ 10 ਗਲੀਆਂ ’ਚ ਵਸੇ ਕਰੀਬ 200-250 ਪਰਵਾਰਾਂ ਨੂੰ ਘਰਾਂ ’ਚੋਂ ਕੁੱਝ ਵੀ ਚੁੱਕਣ ਦਾ ਮੌਕਾ ਨਹੀਂ ਮਿਲਿਆ। 

ਵੇਖਦਿਆਂ-ਵੇਖਦਿਆਂ 2 ਤੋਂ 3 ਫ਼ੁੱਟ ਪਾਣੀ ਬਸਤੀ ਅੰਦਰ ਭਰ ਗਿਆ। ਲੋਕਾਂ ਨੇ ਸਿੰਜਾਈ ਵਿਭਾਗ ਨੂੰ ਇਸ ਅਣਹੋਣੀ ਬਾਰੇ ਸੂਚਨਾ ਦੇ ਕੇ ਰਜਬਾਹੇ ਦਾ ਪਾਣੀ ਪਿੱਛੋਂ ਬੰਦ ਕਰਨ ਲਈ ਬੇਨਤੀ ਕੀਤੀ। ਫਿਰ ਵੀ ਪਾਣੀ ਦਾ ਵਹਾਅ ਸਵੇਰੇ ਕਰੀਬ 7 ਵਜੇ ਤਕ ਬਾ-ਦਸਤੂਰ ਜ਼ੋਰਦਾਰ ਹੀ ਰਿਹਾ। ਸ੍ਰੀ ਪੱਕਾ ਅਨੁਸਾਰ ‘ਹੜ੍ਹਾਂ ਦੇ ਅਗਾਊਂ ਪ੍ਰਬੰਧਾਂ ਦੇ ਮੁਕੰਮਲ ਹੋਣ’ ਦਾ ਦਾਅਵਾ ਕਰਨ ਵਾਲਾ ਪ੍ਰਸ਼ਾਸਨ ਸਵੇਰੇ 8 ਵਜੇ ਦੇ ਲਗਭਗ ਮੌਕੇ ’ਤੇ ਪਹੁੰਚਿਆ। ਇੰਨੇ ਵਿਚ ਸਾਂਈ ਨਗਰ ਦੇ ਘਰਾਂ ਤੋਂ ਇਲਾਵਾ ਨਾਲ ਲੱਗਦੇ ਹਾਊਸਫ਼ੈੱਡ ਦਾ ਆਬਾਦ ਅਤੇ ਖੇਤਾਂ ਦਾ ਤਕਰੀਬਨ 50 ਏਕੜ ਰਕਬਾ ਵੀ ਪਾਣੀ ਦੇ ਕਬਜ਼ੇ ਹੇਠ ਆ ਗਿਆ ਸੀ। 

ਉਨ੍ਹਾਂ ਦਸਿਆ ਕਿ ਸਾਂਈ ਬਸਤੀ ਦੇ ਤਿੰਨ ਘਰ ਤਾਂ ਬਿਲਕੁਲ ਹੀ ਢਹਿ-ਢੇਰੀ ਹੋ ਗਏ ਹਨ। ਵਕਫ਼ ਬੋਰਡ ਦੀ ਜ਼ਮੀਨ ’ਤੇ ਵਸੀ ਇਸ ਬਸਤੀ ਨੇੜੇ ਕਰੀਬ 5 ਏਕੜ ਵਿਚਲਾ ਕਬਰਸਤਾਨ ਵੀ ਪਾਣੀ ਵਿਚ ਡੁੱਬ ਗਿਆ। ਲੋਕਾਂ ਨੇ ਦਸਿਆ ਕਿ ਰਜਬਾਹੇ ’ਚ ਪਾੜ ਪੈਣ ਦੀ ਵਜ੍ਹਾ ਰਜਬਾਹੇ ਦੀ ਚਿਰਾਂ ਤੋਂ ਸਫ਼ਾਈ ਦਾ ਨਾ ਹੋਣਾ ਹੈ। ਉਨ੍ਹਾਂ ਦਸਿਆ ਕਿ ਰਜਬਾਹੇ ਕਿਨਾਰੇ ਲੱਗੇ ਕਾਫ਼ੀ ਦਰੱਖ਼ਤ ਅਪਣੀ ਉਮਰ ਹੰਢਾ ਕੇ ਜਾਂ ਮੌਸਮ ਦੀ ਮਾਰ ਸਦਕਾ ਬੜੇ ਚਿਰਾਂ ਤੋਂ ਟੁੱਟ ਕੇ ਰਜਬਾਹੇ ਵਿਚ ਡਿੱਗੇ ਹੋਏ ਸਨ। ਸਿੰਜਾਈ ਵਿਭਾਗ ਨੇ ਅਜਿਹੇ ਰੁੱਖਾਂ ਨੂੰ ਚੁੱਕਣ ਦੀ ਕਦੇ ਜ਼ਹਿਮਤ ਹੀ ਨਹੀਂ ਉਠਾਈ। ਰਜਬਾਹੇ ਦੇ ਕੰਢਿਆਂ ਵਿੱਚ ਚੂਹਿਆਂ ਦੀਆਂ ਖੁੱਡਾਂ ਵੀ ਇਸ ਆਫ਼ਤ ਦਾ ਕਾਰਨ ਬਣੀਆਂ। 

ਲੋਕਾਂ ਨੇ ਦਸਿਆ ਕਿ ਪਹਿਲਾਂ ਬੇਲਦਾਰ ਰਜਬਾਹੇ ਦੀ ਨਿਗਰਾਨੀ ਕਰਿਆ ਕਰਦੇ ਸਨ, ਪਰ ਹੁਣ ਲੰਮੇ ਅਰਸੇ ਤੋਂ ਉਹ ਡਿਊਟੀ ’ਤੇ ਨਹੀਂ ਵੇਖੇ ਗਏ, ਜਾਂ ਫਿਰ ਕੋਈ ਅਧਿਕਾਰੀ ਉਨ੍ਹਾਂ ਦੀ ਹਾਜ਼ਰੀ ਹੀ ਚੈੱਕ ਨਹੀਂ ਕਰਦਾ। ਇਹ ਵੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਭਾਰੀ ਮੀਂਹ ਪੈਣ ਕਾਰਨ ਖੇਤੀ ਵਰਤੋਂ ਲਈ ਪਾਣੀ ਦੀ ਜ਼ਰੂਰਤ ਨਹੀਂ ਰਹੀ ਅਤੇ ਅਜਿਹੇ ’ਚ ਪਾਣੀ ਦਾ ਦਬਾਅ ਰਜਬਾਹੇ ’ਚ ਵਧਣ ਕਾਰਨ ਇਹ ਹਾਦਸਾ ਵਾਪਰਿਆ। ਪਾਣੀ ਦੀ ਬਹੁਤਾਤ ਹੋਣ ਕਰ ਕੇ ਬੀਮਾਰੀਆਂ ਫ਼ੈਲਣ ਦਾ ਵੀ ਖ਼ਦਸ਼ਾ ਬਣ ਗਿਆ ਹੈ। ਡਰ ਹੈ ਕਿ ਡਾਇਰੀਆ, ਡੇਂਗੂ ਅਤੇ ਮਲੇਰੀਆ ਪੈਰ ਪਸਾਰ ਸਕਦਾ ਹੈ। 

ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਦਸਿਆ ਕਿ ਡਾਕਟਰਾਂ ਤੋਂ ਇਲਾਵਾ ਫਾਰਮਾਸਿਸਟਾਂ, ਏ.ਐਨ.ਐਮ’ਜ਼ ਤੇ ਆਸ਼ਾ ਵਰਕਰਾਂ ਦੀ ਬਸਤੀ ਵਿਚ ਪੱਕੀ ਡਿਊਟੀ ਲਾ ਦਿਤੀ ਗਈ ਹੈ। ਗਲੀ ਨੰਬਰ 4 ਵਿਚ ਦੋ ਐਂਬੂਲੈਂਸਾਂ ਵੀ ਖੜ੍ਹੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕੋਈ ਬੀਮਾਰੀ ਜਾਂ ਮਹਾਮਾਰੀ ਨਾ ਫ਼ੈਲੇ, ਫਿਰ ਵੀ ਜੇ ਸਿਹਤ ਪੱਖ ਤੋਂ ਜੇ ਕੋਈ ਅਣਸੁਖਾਵੀਂ ਸਥਿਤੀ ਨਜ਼ਰ ਆਉਂਦੀ ਹੈ ਤਾਂ ਪ੍ਰਭਾਵਤ ਵਿਅਕਤੀ 108 ’ਤੇ ਫ਼ੋਨ ਕਰ ਕੇ ਸਹਾਇਤਾ ਲੈ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਪੀਣ ਵਾਲਾ ਪਾਣੀ ਉਬਾਲ ਕੇ ਹੀ ਪੀਤਾ ਜਾਵੇ। ਪਾਵਰਕਾਮ ਵਲੋਂ ਸੰਭਾਵੀ ਹਾਦਸੇ ਦੇ ਮੱਦੇਨਜ਼ਰ ਇਸ ਖੇਤਰ ਦੀ ਬਿਜਲੀ ਆਰਜ਼ੀ ਤੌਰ ’ਤੇ ਬੰਦ ਕਰ ਦਿਤੀ ਗਈ ਹੈ। ਕੌਂਸਲਰ ਬਲਰਾਜ ਸਿੰਘ ਪੱਕਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਪਣਾ ਮਾਲੀ ਨੁਕਸਾਨ ਕਰਵਾ ਚੁੱਕੇ ਲੋਕਾਂ ਨੂੰ ਬਣਦਾ ਮੁਆਵਜ਼ਾ ਦਿਤਾ ਜਾਵੇ।

ਸਮਾਜਕ ਸੰਗਠਨਾਂ ਵਲੋਂ ਪੀੜਤਾਂ ਲਈ ਜ਼ਰੂਰੀ ਵਸਤਾਂ ਦੀ ਕੀਤੀ ਜਾ ਰਹੀ ਹੈ ਪੂਰਤੀ 
ਰਜਬਾਹਾ ਟੁੱਟਣ ਕਾਰਨ ਬੇ-ਘਰ ਹੋਏ ਬਸਤੀ ਵਾਸੀਆਂ ਨੇ ਨੇੜਲੀਆਂ ਉੱਚੀਆਂ ਥਾਵਾਂ ਅਤੇ ਸੜਕਾਂ ’ਤੇ ਆਰਜ਼ੀ ਬਸੇਰੇ ਬਣਾ ਲਏ ਹਨ। ਸਮਾਜਿਕ ਸੰਗਠਨਾਂ ਵਲੋਂ ਪੀੜਤਾਂ ਲਈ ਭੋਜਨ, ਕੱਪੜੇ ਅਤੇ ਹੋਰ ਜ਼ਰੂਰੀ ਵਸਤਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਹੁਣ ਪ੍ਰਸ਼ਾਸਨ ਵੀ ਹਰਕਤ ਵਿਚ ਆਇਆ ਹੈ। ਪਾਣੀ ਨੂੰ ਬੰਨ੍ਹ ਮਾਰ ਕੇ ਪੰਪਾਂ ਰਾਹੀਂ ਸੀਵਰੇਜ ਪਾਈਪ ਲਾਈਨਾਂ ਵਿਚ ਪਾਇਆ ਜਾ ਰਿਹਾ ਹੈ। ਉਮੀਦ ਹੈ ਕਿ ਛੇਤੀ ਹੀ ਇਸ ’ਤੇ ਕਾਬੂ ਪਾ ਲਿਆ ਜਾਵੇਗਾ।

SHARE ARTICLE

ਏਜੰਸੀ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement