
ਲੋਪੋਕੇ ਥਾਣਾ ਅਧੀਨ ਪੈਂਦੇ ਖਿਆਲਾ ਕਲਾਂ ਪਿੰਡ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਦੀ ਹੱਤਿਆ
ਅੰਮ੍ਰਿਤਸਰ, ਲੋਪੋਕੇ ਥਾਣਾ ਅਧੀਨ ਪੈਂਦੇ ਖਿਆਲਾ ਕਲਾਂ ਪਿੰਡ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਦੀ ਹੱਤਿਆ ਰਾਜਨੀਤਿਕ ਦੁਸ਼ਮਣੀ ਕਾਰਨ ਨਹੀਂ ਸਗੋਂ ਜ਼ਮੀਨ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਹੋਈ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਛੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਕਾਂਗਰਸੀ ਨੇਤਾ ਦਿਲਬਾਗ ਸਿੰਘ 'ਤੇ ਅਜੇ ਜਾਂਚ ਚੱਲ ਰਹੀ ਹੈ। ਐੱਸ ਐੱਸ ਪੀ ਪਰਮਪਾਲ ਸਿੰਘ ਨੇ ਦੱਸਿਆ ਕਾਂਗਰਸੀ ਨੇਤਾ ਬਾਰੇ ਹਲੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ।
6 arrested for murder of former Akali sarpanch
ਐੱਸ ਐੱਸ ਪੀ ਦਿਹਾਤੀ ਪਰਮਪਾਲ ਸਿੰਘ ਨੇ ਸ਼ਨੀਵਾਰ ਦੀ ਦੁਪਹਿਰ ਮਾਲ ਮੰਡੀ ਸਥਿਤ ਆਪਣੇ ਦਫ਼ਤਰ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ 7 ਅਗਸਤ ਦੀ ਦੁਪਹਿਰ ਖਿਆਲ ਪਿੰਡ ਵਿਚ ਅਕਾਲੀ ਦਲ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਦਾ ਕੁੱਝ ਲੋਕਾਂ ਨੇ ਕਤਲ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਪਰਵਾਰ ਨੇ ਇਲਜ਼ਾਮ ਲਗਾਇਆ ਸੀ ਕਿ ਹੱਤਿਆ ਰਾਜਨੀਤਿਕ ਰੰਜਸ਼ ਨੂੰ ਲੈ ਕੇ ਕੀਤੀ ਗਈ ਹੈ। ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕਤਲ ਦੇ ਪਿੱਛੇ ਦਿਲਪ੍ਰੀਤ ਸਿੰਘ ਦੇ ਨਾਲ ਜ਼ਮੀਨ ਅਤੇ ਇੱਕ ਗਲੀ ਦਾ ਝਗੜਾ ਹੈ।
Murder
ਜਦੋਂ ਪੁਲਿਸ ਨੇ ਦੋਸ਼ੀ ਦਿਲਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਮੁਲਜ਼ਮ ਨੇ ਪੁਲਿਸ ਦੇ ਸਾਹਮਣੇ ਖੁਲਾਸਾ ਕੀਤਾ ਹੈ ਕਿ ਉਸ ਨੇ ਸਰਬਜੀਤ ਸਿੰਘ ਨੂੰ ਜਾਨੋਂ ਮਾਰਨ ਲਈ ਉਸ ਦੇ ਪੁਰਾਣੇ ਵਿਰੋਧੀ ਗੁਰਭੇਜ ਸਿੰਘ ਉਰਫ ਭੇਜਾ ਤੋਂ ਇਲਾਵਾ, ਸਰਵਨ ਸਿੰਘ ਉਰਫ ਸੇਮਾ, ਲਾਡਾ, ਲਖਵਿੰਦਰ ਸਿੰਘ ਉਰਫ ਲੱਖਾ, ਗਾਬੜ ਦੀ ਮਦਦ ਨਾਲ ਉਸ ਦੀ ਹੱਤਿਆ ਕਰ ਦਿੱਤੀ ਸੀ।
6 arrested for murder of former Akali sarpanch
ਘਟਨਾ ਤੋਂ ਕੁੱਝ ਦਿਨ ਪਹਿਲਾਂ ਸਰਬਜੀਤ ਸਿੰਘ ਦੀ ਹੱਤਿਆ ਦੀ ਸਾਜਿਸ਼ ਰਚੀ ਗਈ ਸੀ। ਸਰਵਣ ਸਿੰਘ ਨੇ ਬਾਜ਼ਾਰ ਤੋਂ ਤਲਵਾਰ ਖਰੀਦੀ ਅਤੇ ਉਸ ਨੂੰ ਧਾਰ ਲੁਆਈ। ਘਟਨਾ ਦੇ ਦੌਰਾਨ ਸਾਰੇ ਦੋਸ਼ੀਆਂ ਨੇ ਸਰਬਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਗੁਰਭੇਜ ਸਿੰਘ 'ਤੇ ਦਰਜ 14 ਕੇਸਾਂ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਗੁਰਭੇਜ ਸਿੰਘ ਉਰਫ ਭੇਜ ਦਾ ਸਾਬਕਾ ਸਰਪੰਚ ਦੇ ਨਾਲ ਪੁਰਾਣ ਝਗੜਾ ਚਲਦਾ ਆ ਰਿਹਾ ਸੀ। ਉਸ ਦੇ ਖਿਲਾਫ 14 ਮਾਮਲੇ ਦਰਜ ਸਨ। ਜਿਨ੍ਹਾਂ ਵਿਚੋਂ 9 ਕੇਸਾਂ ਵਿਚ ਉਹ ਬਰੀ ਹੋ ਚੁੱਕਿਆ ਹੈ ਅਤੇ ਬਾਕੀਆਂ 'ਤੇ ਹਲੇ ਜਾਂਚ ਜਾਰੀ ਹੈ।