ਕੂੜ ਪ੍ਰਚਾਰ ਵਿਰੁਧ ਬਾਦਲ ਦਲ 'ਤੇ ਮੁਕੱਦਮਾ ਠੋਕੇਗੀ 'ਆਪ' ਪੰਜਾਬ
Published : Aug 12, 2019, 7:11 pm IST
Updated : Aug 12, 2019, 7:11 pm IST
SHARE ARTICLE
Demolition of Guru Ravidas temple: AAP to sue Badals for misleading statement against it
Demolition of Guru Ravidas temple: AAP to sue Badals for misleading statement against it

ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੋੜਨ ਦਾ ਮਾਮਲਾ

ਚੰਡੀਗੜ੍ਹ : ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਤ ਸੈਂਕੜੇ ਸਾਲ ਪੁਰਾਣੇ ਇਤਿਹਾਸਕ ਮੰਦਰ ਨੂੰ ਦਿੱਲੀ 'ਚ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਵਲੋਂ ਲੰਘੀ 10 ਅਗਸਤ ਨੂੰ ਭਾਰੀ ਪੁਲਿਸ ਫ਼ੋਰਸ ਦੀ ਮਦਦ ਨਾਲ ਤੋੜ ਦਿੱਤੇ ਜਾਣ ਬਾਰੇ ਅਕਾਲੀ ਦਲ (ਬਾਦਲ) 'ਤੇ ਗ਼ਲਤ ਅਤੇ ਝੂਠਾ ਪ੍ਰਚਾਰ ਕਰਨ ਦੇ ਦੋਸ਼ ਲਗਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਬਾਦਲ ਦਲ ਦੇ ਵਿਧਾਇਕਾਂ 'ਤੇ ਮੁਕੱਦਮਾ ਠੋਕੇਗੀ।

AAP AAP

'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਐਸ.ਸੀ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ-ਪ੍ਰਧਾਨ ਕੁਲਵੰਤ ਸਿੰਘ ਪੰਡੋਰੀ (ਸਾਰੇ ਵਿਧਾਇਕ), ਸੀਨੀਅਰ ਆਗੂ ਜਸਟਿਸ ਜੋਰਾ ਸਿੰਘ ਅਤੇ ਜਲੰਧਰ ਤੋਂ ਜ਼ਿਲ੍ਹਾ ਪ੍ਰਧਾਨ ਡਾ. ਸ਼ਿਵ ਦਿਆਲ ਮਾਲੀ ਨੇ ਸਪਸ਼ਟ ਕੀਤਾ ਕਿ ਸ੍ਰੀ ਰਵਿਦਾਸ ਮੰਦਰ ਢਾਹੁਣ 'ਚ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਕੋਈ ਭੂਮਿਕਾ ਨਹੀਂ, ਕਿਉਂਕਿ ਡੀਡੀਏ 'ਤੇ ਸਿੱਧਾ ਕੰਟਰੋਲ ਕੇਂਦਰੀ ਦੀ ਭਾਜਪਾ ਸਰਕਾਰ ਦਾ ਹੈ, ਜਿਸ ਦਾ ਹਿੱਸਾ ਅਕਾਲੀ ਦਲ ਬਾਦਲ ਵੀ ਹੈ। ਇਸ ਲਈ ਮੰਦਰ ਢਾਹੁਣ ਲਈ ਭਾਜਪਾ ਅਤੇ ਬਾਦਲ ਦਲ ਜ਼ਿੰਮੇਵਾਰ ਹਨ। ਇਸ ਗੁਨਾਹ ਦਾ ਖ਼ਮਿਆਜ਼ਾ ਦੋਵਾਂ ਨੂੰ ਭੁਗਤਣਾ ਪਵੇਗਾ।

Demolition of Ravidas temple: AAP to sue Badals for misleading statement against itDemolition of Ravidas temple: AAP to sue Badals for misleading statement against it

'ਆਪ' ਆਗੂਆਂ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਦਿੱਲੀ 'ਚ ਜ਼ਮੀਨੀ ਮਾਮਲਿਆਂ, ਪੁਲਿਸ ਅਤੇ ਕਾਨੂੰਨ ਵਿਵਸਥਾ ਅਤੇ ਸਰਕਾਰੀ ਨੌਕਰੀਆਂ 'ਚ ਬਦਲੀਆਂ ਤੇ ਤੈਨਾਤੀਆਂ ਦੇ ਮਾਮਲਿਆਂ ਦਾ ਪੂਰਨ ਅਧਿਕਾਰ ਕੇਂਦਰ ਦੀ ਮੋਦੀ ਸਰਕਾਰ ਕੋਲ ਹੈ ਅਤੇ ਕੇਜਰੀਵਾਲ ਸਰਕਾਰ ਚਾਹ ਕੇ ਵੀ ਇਨ੍ਹਾਂ ਮਾਮਲਿਆਂ 'ਚ ਕੁੱਝ ਨਹੀਂ ਕਰ ਸਕਦੀ, ਇਸ ਲਈ ਕੇਜਰੀਵਾਲ ਸਰਕਾਰ ਦਿੱਲੀ ਨੂੰ ਪੂਰਨ ਰਾਜ ਬਣਾਉਣ ਦੀ ਮੰਗ ਕਰ ਰਹੀ ਹੈ।

Demolition of Ravidas temple: AAP to sue Badals for misleading statement against itDemolition of Ravidas temple: AAP to sue Badals for misleading statement against it

'ਆਪ' ਆਗੂਆਂ ਨੇ ਕਿਹਾ ਕਿ ਮੰਦਰ ਢਾਹੇ ਜਾਣ ਉਪਰੰਤ ਅੱਜ ਘੜਿਆਲੀ ਹੰਝੂ ਵਹਾ ਰਹੇ ਅਕਾਲੀ ਵਿਧਾਇਕ ਪਵਨ ਟੀਨੂੰ, ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁੱਖੀ ਅਤੇ ਸਾਬਕਾ ਮੰਤਰੀ ਸੋਹਣ ਸਿੰਘ ਢੰਡਲ ਇਸ ਮਾਮਲੇ ਸੰਬੰਧਿਤ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੋਮ ਪ੍ਰਕਾਸ਼, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਮਿਲੇ? 'ਆਪ' ਆਗੂਆਂ ਨੇ ਕਿਹਾ ਕਿ ਜੇਕਰ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਸੁਹਿਰਦ ਹੁੰਦੀਆਂ ਤਾਂ ਅਦਾਲਤਾਂ 'ਚ ਇਸ ਕੇਸ ਦੀ ਠੋਸ ਪੈਰਵੀ ਕਰਦੀਆਂ ਅਤੇ ਜ਼ਰੂਰਤ ਪੈਣ 'ਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਇਸ ਇਤਿਹਾਸਕ ਜਗ੍ਹਾ ਨੂੰ ਵਿਸ਼ੇਸ਼ ਛੋਟ ਦਿੰਦੀਆਂ, ਪਰੰਤੂ ਭਾਜਪਾ ਦੀ ਅਗਵਾਈ ਵਾਲੀ ਡੀਡੀਏ ਸਹੀ ਨੇ ਤਰੀਕੇ ਨਾਲ ਕੇਸ ਨਹੀਂ ਲੜਿਆ ਅਤੇ ਆਪਣੀ ਦਲਿਤ ਵਿਰੋਧੀ ਸੋਚ ਦਿਖਾ ਦਿੱਤੀ।

Akali & BJPAkali & BJP

'ਆਪ' ਆਗੂਆਂ ਨੇ ਕਿਹਾ ਕਿ ਪਵਨ ਟੀਨੂੰ ਦੀ ਅਗਵਾਈ ਹੇਠ ਅਕਾਲੀ ਵਿਧਾਇਕਾਂ ਵੱਲੋਂ ਇਸ ਲਈ ਡੀਡੀਏ-ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪ੍ਰੈੱਸ ਨੋਟ ਜਾਰੀ ਕਰਨਾ ਨਾ ਕੇਵਲ ਝੂਠ ਦਾ ਪੁਲੰਦਾ ਹੈ ਬਲਕਿ ਆਪਣੇ 'ਪਾਪਾਂ' 'ਤੇ ਪਰਦਾ ਪਾਉਣ ਲਈ ਗੁਮਰਾਹਕੁਨ ਬਿਆਨ ਹੈ। ਜੇਕਰ ਅਕਾਲੀ ਵਿਧਾਇਕਾਂ ਨੇ ਇਹ ਬਿਆਨ ਵਾਪਸ ਨਾ ਲਿਆ ਤਾਂ 'ਆਪ' ਪੰਜਾਬ ਇਨ੍ਹਾਂ ਅਕਾਲੀ ਵਿਧਾਇਕਾਂ 'ਤੇ ਮੁਕੱਦਮਾ ਠੋਕੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement