
ਪੰਜਾਬ ਪੁਲਿਸ ਸਬ-ਇੰਸਪੈਕਟਰ ਭਰਤੀ 2021 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ: ਸਿਪਾਹੀ ਬਣਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਪੰਜਾਬ ਪੁਲਿਸ (Punjab Police Recruitment) ਨੇ ਭਰਤੀਆਂ ਕੱਢੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਅਪਲਾਈ ਕਰਨ ਦੀ ਆਖਰੀ ਤਰੀਕ (Last Date) ਨੇੜੇ ਹੈ। ਉਮੀਦਵਾਰ 15 ਅਗਸਤ, 2021 ਤੱਕ ਅਪਲਾਈ ਕਰ ਸਕਦਾ ਹੈ।
Punjab Police
ਇਸ ਵਿਚ ਜ਼ਿਲ੍ਹਾ ਪੁਲਿਸ ਕੈਡਰ (Police Cadre) ਅਤੇ ਆਰਮਡ ਪੁਲਿਸ ਕੈਡਰ (Armed Police Cadre) ‘ਚ ਕੁੱਲ 4258 ਅਹੁਦਿਆਂ ’ਤੇ ਭਰਤੀਆਂ ਨਿਕਲੀਆਂ ਹਨ। ਜ਼ਿਲ੍ਹਾ ਪੁਲਿਸ ਕੈਡਰ ‘ਚ 2015 ਅਤੇ ਆਰਮਡ ਪੁਲਿਸ ਕੈਡਰ ‘ਚ 2343 ਅਹੁਦੇ ਹਨ। ਉਮੀਦਵਾਰ ਦੀ ਉਮਰ 18 ਤੋਂ 28 ਸਾਲ ਦੇ ਵਿਚ ਹੋਣੀ ਚਾਹੀਦੀ ਹੈ।
Punjab Police Recruitment 2021
ਸਿੱਖਿਆ ਯੋਗਤਾ (Education Qualification) ਦੀ ਗੱਲ ਕਰੀਏ ਤਾਂ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ। ਅਪਲਾਈ ਪ੍ਰਕਿਰਿਆ ਦੇ ਪੂਰੇ ਹੋਣ ਉਪਰੰਤ ਐਪਲੀਕੇਸ਼ਨ ਫਾਰਮ (Application Form) ਅਤੇ ਓ.ਐੱਮ.ਆਰ. ਸ਼ੀਟ ’ਤੇ ਆਫਲਾਈਨ ਰੂਪ ਵਿਚ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਇਸ ਤੋਂ ਬਾਅਦ ਉਮੀਦਵਾਰ ਨੂੰ ਸਰੀਰਕ ਮਾਪਤੌਲ ਅਤੇ ਸਰੀਰਕ ਕੁਸ਼ਲਤਾ ਟੈਸਟ ਲਈ ਬੁਲਾਇਆ ਜਾਵੇਗਾ। ਸਾਰੀਆਂ ਪ੍ਰੀਖਿਆਵਾਂ ਤੋਂ ਬਾਅਦ ਬਣੀ ਮੈਰਿਟ ਲਿਸਟ ਅਨੁਸਾਰ, ਉਮੀਦਵਾਰ ਦੀ ਚੋਣ ਕੀਤੀ ਜਾਵੇਗੀ।
ਅਪਲਾਈ ਕਰਨ ਲਈ ਉਮੀਦਵਾਰ ਅਧਿਕਾਰਤ ਵੈਬਸਾਈਟ http://punjabpolice.gov.in/ ’ਤੇ ਜਾ ਸਕਦੇ ਹਨ।
Punjab Police
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਸਬ-ਇੰਸਪੈਕਟਰ (Sub-Inspector) ਭਰਤੀ 2021 ਦੀ ਪ੍ਰੀਖਿਆ ਲਈ ਐਡਮਿਟ ਕਾਰਡ (Admit Card) ਜਾਰੀ ਕੀਤਾ ਗਿਆ ਹੈ। ਐਸਆਈ ਐਡਮਿਟ ਕਾਰਡ ਦਾ ਅਧਿਕਾਰਤ ਲਿੰਕ ਪੰਜਾਬ ਪੁਲਿਸ ਦੀ ਵੈਬਸਾਈਟ ਪੁਨਜੳਬਪੋਲਚਿੲ.ਗੋਵ.ਨਿ ’ਤੇ ਪਾਇਆ ਗਿਆ ਹੈ।
ਪੰਜਾਬ ਪੁਲਿਸ ਸਬ-ਇੰਸਪੈਕਟਰ ਭਰਤੀ 2021 ਦੀ ਪ੍ਰੀਖਿਆ 17 ਅਗਸਤ ਨੂੰ ਲਈ ਜਾ ਰਹੀ ਹੈ। ਇਹ ਪ੍ਰੀਖਿਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਪ੍ਰੀਖਿਆ ਕੇਂਦਰਾਂ ‘ਚ ਲਈ ਜਾਵੇਗੀ। ਇਸ ਸਭ ਦੇ ਨਾਲ ਉਮੀਦਵਾਰਾਂ ਨੂੰ ਕੋਵਿਡ-19 ਦੇ ਨਿਯਮਾਂ (Covid Guidelines) ਦੀ ਪਾਲਣਾ ਵੀ ਕਰਨੀ ਪਵੇਗੀ।