ਸੰਨੀ ਦਿਓਲ ਦੇ ਵਾਇਰਲ ਪੱਤਰ ਨੇ ਮਚਾਈ ਤਰਥੱਲੀ, ਭਾਜਪਾ MLA ਦੀ ਧੀ ਲਈ ਮੰਗੀ ਥਾਰ
Published : Aug 12, 2021, 7:47 pm IST
Updated : Aug 12, 2021, 7:48 pm IST
SHARE ARTICLE
Sunny Deol
Sunny Deol

ਗਰੀਬਾਂ ਦੀ ਨਹੀਂ ਸੰਨੀ ਦਿਓਲ ਨੂੰ ਵਿਧਾਇਕਾਂ ਦੀ ਫਿਕਰ ਹੈ

ਗੁਰਦਾਸਪੁਰ : ਗੁਰਦਾਸਪੁਰ ਹਲਕੇ ਦੇ ਸੰਸਦ ਸੰਨੀ ਦਿਓਲ ਦਾ ਇਕ ਲੈਟਰ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹਨਾਂ ਵੱਲੋਂ ਐੱਸ.ਡੀ/ਐੱਮ.ਪੀ/84/ਐੱਮ.ਆਈ.ਐੱਸ.ਸੀ/2021 ਮਿਤੀ 12ਫਰਵਰੀ 2021 ਰਾਹੀਂ ਸੁਜਾਨਪੁਰ ਹਲਕੇ ਦੇ ਭਾਜਪਾ ਦੇ ਵਿਧਾਇਕ ਦੀ ਕੁੜੀ ਨੂੰ ਛੇਤੀ ਤੋਂ ਛੇਤੀ ਮਹਿੰਦਰਾ ਥਾਰ ਐੱਲ.ਐਕਸ, ਐੱਚ.ਟੀ , ਐੱਮ.ਟੀ ਗੱਡੀ ਦੇਣ ਬਾਰੇ ਕਿਹਾ ਗਿਆ ਹੈ।

Photo

ਜਦਕਿ ਕਈ ਲੋਕ ਕਹਿ ਰਹੇ ਹਨ ਪਿਛਲੇਂ 8 ਮਹੀਨਿਆਂ ਤੋਂ ਕਿਸਾਨ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਾਰਡਰਾਂ ’ਤੇ ਸੜਕਾਂ ’ਤੇ ਰੁਲ ਰਹੇ ਹਨ, ਪਰ ਭਾਜਪਾ ਦੇ ਸੰਸਦ ਸੰਨੀ ਦਿਓਲ ਨੇ ਅੱਜ ਤੱਕ ਕਿਸਾਨਾਂ ਦੇ ਹੱਕ ’ਚ ਕੋਈ ਆਵਾਜ਼ ਨਹੀਂ ਚੁੱਕੀ ਅਤੇ ਨਾ ਹੀ ਆਪਣੇ ਹਲਕੇ ਗੁਰਦਾਸਪੁਰ ਵਿਚ ਆ ਕੇ ਲੋਕਾਂ ਨੂੰ ਮਿਲੇ ਅਤੇ ਨਾ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਵੱਲ ਕਦੀ ਧਿਆਨ ਦਿੱਤਾ ਪਰ ਆਪਣੀ ਹੀ ਪਾਰਟੀ ਦੇ ਭਾਜਪਾ ਦੇ ਵਿਧਾਇਕ ਦੀ ਕੁੜੀ ਦੇ ਲਈ ਗੱਡੀ ਦੀ ਸਿਫਾਰਿਸ਼ ਕਰਨਾ ਸੰਸਦ ਸੰਨੀ ਦਿਓਲ ਨੂੰ ਸ਼ੋਭਾ ਨਹੀਂ ਦਿੰਦਾ।

Sunny DeolSunny Deol

ਉਨ੍ਹਾਂ ਕਿਹਾ ਕਿ ਸੰਸਦ ਸੰਨੀ ਦਿਓਲ ਨੂੰ ਗੱਡੀਆਂ ਦੀ ਚਿੰਤਾ ਛੱਡ ਕੇ ਕਿਸਾਨਾਂ ਦੇ ਹੱਕ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।  ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੇ ਇਕ ਵਾਰ ਵੀ ਸਾਡੀ ਸਾਰ ਨਹੀਂ ਲਈ ਜਦਕਿ ਇਹ ਬਾਕੀ ਭਾਜਪਾ ਦੇ ਕੰਮ ਕਰਨ ਵਿਚ ਰੁੱਝ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕੋਰੋਨਾ ਮਹਾਮਾਰੀ ਵਿਚ ਸੰਨੀ ਦਿਓਲ ਨੇ ਇਕ ਵਾਰ ਵੀ ਲੋਕਾਂ ਦਾ ਹਾਲ ਚਾਲ ਨਹੀਂ ਪੁੱਛਿਆ ਤੇ ਨਾ ਹੀ ਕੋਈ ਮਦਦ ਕੀਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement