ਛੋਟੇ ਭਰਾ ਦਾ ਵੱਡੇ ਭਰਾ ਨਾਲ ਚੱਲਦਾ ਸੀ ਜ਼ਮੀਨੀ ਵਿਵਾਦ
ਅੰਮ੍ਰਿਤਸਰ : ਪਿੰਡ ਨੰਗਲੀ 'ਚ ਦੋ ਭਰਾਵਾਂ ਵਿਚਾਲੇ ਚੱਲ ਰਹੇ ਜ਼ਮੀਨੀ ਵਿਵਾਦ ਦੌਰਾਨ ਛੋਟੇ ਭਰਾ ਨੇ ਆਪਣੇ ਦੋਸਤ ਨੂੰ ਮੌਕੇ 'ਤੇ ਬੁਲਾਇਆ, ਇਸੇ ਦੌਰਾਨ ਵੱਡੇ ਭਰਾ ਨੇ ਉਸ ਦੀ ਕੁੱਟਮਾਰ ਕਰ ਦਿਤੀ। ਮ੍ਰਿਤਕ ਦੀ ਪਛਾਣ ਪਰਮਦੀਪ ਸਿੰਘ (30) ਵਾਸੀ ਬੱਲ ਕਲਾਂ ਵਜੋਂ ਹੋਈ ਹੈ। ਮੁਲਜ਼ਮ ਗੁਰਫਤਿਹ ਸਿੰਘ ਅਤੇ ਲਵਪ੍ਰੀਤ ਸਿੰਘ ਪਿੰਡ ਨੰਗਲੀ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਧੀ ਨੇ ਚਾਕੂ ਮਾਰ ਕੇ ਕੀਤੀ ਪਿਓ ਦੀ ਹਤਿਆ, ਸ਼ਰਾਬ ਪੀ ਕੇ ਕਲੇਸ਼ ਅਤੇ ਕੁੱਟਮਾਰ ਕਰਦਾ ਸੀ ਵਿਅਕਤੀ
ਮ੍ਰਿਤਕ ਦੇ ਪਿਤਾ ਜਤਿੰਦਰ ਸਿੰਘ ਨੇ ਦਸਿਆ ਕਿ ਬੀਤੀ 8 ਅਗਸਤ ਦੀ ਸ਼ਾਮ 7 ਵਜੇ ਉਸ ਦਾ ਲੜਕਾ ਇਹ ਕਹਿ ਕੇ ਘਰ ਚਲਾ ਗਿਆ ਕਿ ਉਸ ਦੇ ਦੋਸਤ ਕਰਨਬੀਰ ਸਿੰਘ ਦਾ ਉਸ ਦੇ ਭਰਾ ਗੁਰਫਤਿਹ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੈ। ਉਹ ਸਾਥੀ ਮਨਪ੍ਰੀਤ ਅਤੇ ਹੋਰ ਦੋਸਤਾਂ ਨਾਲ ਝਗੜਾ ਸੁਲਝਾਉਣ ਜਾ ਰਹੇ ਹਨ। ਰਾਤ 10 ਵਜੇ ਉਸ ਨੂੰ ਪਤਾ ਲੱਗਾ ਕਿ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਉਹ ਬੰਦੂਕ ਗੁਰਫਤਿਹ ਨੇ ਚਲਾਈ ਸੀ।
ਇਹ ਵੀ ਪੜ੍ਹੋ: BJP ਆਗੂ ਸਰਬਜੀਤ ਸਿੰਘ ਲੱਖੇਵਾਲੀ ਦੀ ਮੌਤ, ਗੋਲੀ ਲੱਗਣ ਕਾਰਨ ਹੋਏ ਸੀ ਜ਼ਖ਼ਮੀ
ਐਸਐਚਓ ਮਨਮੀਤ ਸਿੰਘ ਨੇ ਦਸਿਆ ਕਿ ਕਰਨਬੀਰ ਆਪਣੇ ਹੱਕ ਦੀ ਜ਼ਮੀਨ ਵੇਚਣਾ ਚਾਹੁੰਦਾ ਸੀ, ਜਦੋਂ ਕਿ ਉਸ ਦਾ ਪਿਤਾ ਅਤੇ ਵੱਡਾ ਭਰਾ ਇਨਕਾਰ ਕਰ ਰਹੇ ਸਨ। ਜਦੋਂ ਲੜਾਈ ਹੋਈ ਤਾਂ ਕਰਨਬੀਰ ਨੇ ਪਰਮਦੀਪ ਨੂੰ ਬੁਲਾਇਆ। ਇਸ ਦੌਰਾਨ ਗੁਰਫਤਿਹ ਨੇ ਪਰਮਦੀਪ ਨੂੰ ਗੋਲੀ ਮਾਰ ਦਿਤੀ। ਮੁਲਜ਼ਮ ਨੂੰ 12 ਬੋਰ ਦੀ ਰਾਈਫਲ ਸਮੇਤ ਕਾਬੂ ਕੀਤਾ ਗਿਆ ਹੈ। ਉਸ ਦਾ ਸਾਥੀ ਲਵਪ੍ਰੀਤ ਫਰਾਰ ਹੈ।