
ਜ਼ਿਲਾ ਫਤਹਿਗੜ੍ਹ ਸਾਹਿਬ ਦੇ ਨੇੜਲੇ ਪਿੰਡ ਖਾਨਪੁਰ ਵਿਚ ਅਸਾਮਾਨੀ ਬਿਜਲੀ ਡਿਗਣ ਕਾਰਨ ਅੱਧੀ ਦਰਜਨ ਦੇ ਕਰੀਬ ਵਿਅਕਤੀ ਜਖਮੀ
ਫਤਹਿਗੜ੍ਹ ਸਾਹਿਬ, (ਇੰਦਰ ਬਕਸ਼ੀ), ਜ਼ਿਲਾ ਫਤਹਿਗੜ੍ਹ ਸਾਹਿਬ ਦੇ ਨੇੜਲੇ ਪਿੰਡ ਖਾਨਪੁਰ ਵਿਚ ਅਸਾਮਾਨੀ ਬਿਜਲੀ ਡਿਗਣ ਕਾਰਨ ਅੱਧੀ ਦਰਜਨ ਦੇ ਕਰੀਬ ਵਿਅਕਤੀ ਜਖਮੀ ਅਤੇ 1 ਵਿਅਕਤੀ ਦੀ ਮੋਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਜਿਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿੱਚ ਲਿਆਂਦਾ ਗਿਆ।
Half of dozen people injured due to Sky Lightening, 1 dead
ਇਸ ਮੋਕੇ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਆਸਮਾਨੀ ਬਿਜਲੀ ਡਿਗਣ ਨਾਲ ਜਖਮੀ ਹੋਏ 7 ਵਿਅਕਤੀ ਲਿਆਂਦੇ ਗਏ ਸੀ ਜਿਨਾ ਵਿਚ 1 ਵਿਅਕਤੀ ਹਰਮੇਸ਼ ਸਿੰਘ ਵਾਸੀ ਹਰੰਬਸਪੁਰਾ ਦੀ ਮੋਤ ਗਈ ਜਦਕਿ ਜਖਮੀਆਂ ਵਿਚੋ ਹਰਨੂਰ ਸਿੰਘ, ਸੁਖਦੀਪ ਸਿੰਘ,ਰਵਿੰਦਰ ਸਿੰਘ,ਰਘਵੀਰ ਸਿੰਘ,ਗੁਰਜੀਤ ਕੌਰ,ਗੁਰਚਰਨ ਸਿੰਘ, ਪ੍ਰੀਤਮ ਸਿੰਘ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਇਲਾਜ ਅਧੀਨ ਹਨ।
ਘਟਨਾ ਵਾਲੀ ਥਾਂ 'ਤੇ ਪਹੁੰਚੇ ਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 9.30 ਵਜੇ ਦੇ ਕਰੀਬ ਹੋਈ ਬਰਸਾਤ ਦੌਰਾਨ ਪਿੰਡ ਖਾਨਪੁਰ ਵਿਖੇ ਇਕ ਦਰਖਤ ਤੇ ਆਸਮਾਨੀ ਬਿਜਲੀ ਡਿਗਣ ਕਾਰਨ 1 ਵਿਅਕਤੀ ਦੀ ਮੌਕੇ ਤੇ ਹੀ ਮੋਤ ਹੋ ਗਈ ਸੀ ਜਦਕਿ ਬਾਕੀ ਵਿਅਕਤੀ ਇਲਾਜ ਅਧੀਨ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਭਰਤੀ ਹਨ ਤੇ ਖਤਰੇ ਤੋ ਬਾਹਰ ਹਨ। ਉਨਾ ਦੱਸਿਆ ਕਿ ਜਖਮੀਆਂ ਵਿਚ 7 ਸਾਲਾ ਬੱਚਾ ਹਰਨੂਰ ਅਤੇ ਗਰਜੀਤ ਕੌਰ ਨਾਮ ਦੀ ਔਰਤ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਕਈ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
Half of dozen people injured due to Sky Lightening, 1 dead
ਜਖਮੀਆਂ ਵਿਚ ਇਕ ਵਿਅਕਤੀ ਨੇ ਦੱਸਿਆ ਕਿ ਬਰਸਾਤ ਦੌਰਾਨ ਉਨ੍ਹਾਂ ਤੋਂ ਇਲਾਵਾ 20 ਦੇ ਕਰੀਬ ਵਿਅਕਤੀ ਦਰਖਤ ਦੇ ਨਜਦੀਕ ਖੜੇ ਸਨ ਬਿਜਲੀ ਡਿਗਣ ਤੋ ਬਾਅਦ ਹੋਏ ਧਮਾਕੇ ਨਾਲ ਉਹ ਖੇਤਾਂ ਵਿਚ ਜਾ ਡਿੱਗੇ ਤੇ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੇ ਏਐਸਪੀ ਰਵਜੋਤ ਕੌਰ ਗਰੇਵਾਲ, ਐਸਡੀਐਮ ਸੰਜੀਵ ਕੁਮਾਰ, ਥਾਣਾ ਫਤਹਿਗੜ੍ਹ ਸਾਹਿਬ ਦੇ ਮੁੱਖੀ ਸੰਦੀਪ ਸਿੰਘ, ਥਾਣਾ ਸਰਹਿੰਦ ਦੇ ਇੰਚਾਰਜ ਸਰਬਜੀਤ ਸਿੰਘ, ਪਹੁੰਚੇ ਅਤੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ। ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਪਹੁੰਚੇ ਤੇ ਜਖਮੀਆਂ ਨਾਲ ਦੁੱਖ ਸਾਂਝਾ ਕੀਤਾ ਗਿਆ।