
ਅਮਰੂਦ ਸਰੀਰ ਵਿਚ ਆਇਰਨ ਦੀ ਕਮੀ ਨੂੰ ਕਰਦਾ ਹੈ ਦੂਰ
ਭਾਰ ਘੱਟ ਕਰਨ ਅਤੇ ਡਾਇਬਟੀਜ਼ ਨੂੰ ਕਾਬੂ ਕਰਨ ਵਿਚ ਅਮਰੂਦ ਬੇਹੱਦ ਫ਼ਾਇਦੇਮੰਦ ਹੈ। ਜੇਕਰ ਤੁਸੀਂ ਸ਼ੂਗਰ ਭਾਵ ਡਾਇਬਟੀਜ਼ ਤੋਂ ਪੀੜਤ ਹੋ, ਤਾਂ ਤੁਸੀਂ ਅਮਰੂਦ ਦਾ ਸੇਵਨ ਕਰ ਸਕਦੇ ਹੋ। ਆਉ ਜਾਣਦੇ ਹਾਂ ਸਿਹਤ ਲਈ ਲਾਲ ਅਮਰੂਦ ਖਾਣ ਦੇ ਫ਼ਾਇਦਿਆਂ ਬਾਰੇ:
ਡਾਇਬਟੀਜ਼ ’ਚ ਅਮਰੂਦ ਖਾਣ ਨਾਲ ਬਲੱਡ ਸ਼ੂਗਰ ਘਟਦਾ ਹੈ ਅਤੇ ਨਾਲ ਹੀ ਇਹ ਖ਼ੂਨ ’ਚ 84 ਲੈਵਲ ਨੂੰ ਵੀ ਵਧਾਉਂਦਾ ਹੈ। ਜਦੋਂਕਿ ਪੱਕੇ ਅਮਰੂਦ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਘਟਦਾ ਹੈ। ਲਾਲ ਅਮਰੂਦ ਦਾ ਠੰਢਾ ਪ੍ਰਭਾਵ ਹੁੰਦਾ ਹੈ, ਇਹ ਤੁਹਾਡੇ ਪੇਟ ਲਈ ਬਹੁਤ ਵਧੀਆ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਲਾਲ ਅਮਰੂਦ ਵਿਚ ਮੌਜੂਦ ਵਿਟਾਮਿਨ ਸੀ ਪਾਚਨ ਕਿਰਿਆ ਵਿਚ ਸੁਧਾਰ ਕਰ ਕੇ ਕਈ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ।
ਕਬਜ਼ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਲਾਲ ਅਮਰੂਦ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਇਸ ਵਿਚ ਮੌਜੂਦ ਫ਼ਾਈਬਰ ਤੁਹਾਡੇ ਮਲ ਨੂੰ ਲੰਘਾਉਣ ਵਿਚ ਮਦਦ ਕਰਦਾ ਹੈ।
ਲਾਲ ਅਮਰੂਦ ਦੇ ਬੀਜ ਜ਼ੁਕਾਮ ਅਤੇ ਫਲੂ ਤੋਂ ਦੂਰ ਰਖਦੇ ਹਨ। ਇਸ ਲਈ ਅਮਰੂਦ ਦੇ ਨਾਲ-ਨਾਲ ਇਸ ਦੇ ਬੀਜ ਵੀ ਖਾਉ। ਇੰਨਾ ਹੀ ਨਹੀਂ ਇਹ ਕੈਲੇਸਟਰੋਲ ਦੇ ਪੱਧਰ ਨੂੰ ਘੱਟ ਕਰਨ ਵਿਚ ਵੀ ਫ਼ਾਇਦੇਮੰਦ ਹੈ ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਲਾਲ ਅਮਰੂਦ ਦਾ ਸੇਵਨ ਕਰਨ ਨਾਲ ਸਰੀਰ ਵਿਚ ਆਇਰਨ ਦੀ ਪੂਰਤੀ ਕੀਤੀ ਜਾ ਸਕਦੀ ਹੈ। ਖ਼ਾਸ ਤੌਰ ’ਤੇ ਜੇਕਰ ਤੁਸੀਂ ਨਿਯਮਿਤ ਰੂਪ ਨਾਲ ਅਮਰੂਦ ਨੂੰ ਚਬਾ ਕੇ ਖਾਂਦੇ ਹੋ ਤਾਂ ਇਹ ਸਰੀਰ ਵਿਚ ਆਇਰਨ ਦੀ ਕਮੀ ਨੂੰ ਦੂਰ ਕਰ ਸਕਦਾ ਹੈ।
ਅਮਰੂਦ ਵਿਚ ਲਾਈਕੋਪੀਨ ਨਾਂ ਦਾ ਫ਼ਾਇਟੋ ਨਿਊਟੀਰਏਸ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖ਼ਤਰੇ ਤੋਂ ਹਮੇਸ਼ਾ ਦੂਰ ਰਹਿੰਦਾ ਹੈ।
ਜੇਕਰ ਤੁਹਾਡੇ ਮੂੰਹ ’ਚ ਛਾਲੇ ਹੋ ਗਏ ਹਨ ਜਾਂ ਫ਼ਿਰ ਅਕਸਰ ਤੁਹਾਨੂੰ ਮਾਊਥ ਅਲਸਰ ਦੀ ਸਮੱਸਿਆ ਰਹਿੰਦੀ ਹੈ ਤਾਂ ਅਮਰੂਦ ਦੀਆਂ ਨਵੀਆਂ-ਨਵੀਆਂ ਕੋਮਲ ਪੱਤੀਆਂ ਦਾ ਸੇਵਨ ਕਰੋ। ਇਸ ਨਾਲ ਆਰਾਮ ਮਿਲਦਾ ਹੈ।
ਅਮਰੂਦ ਵਿਚ ਵਿਟਾਮਿਨ-ਏ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਅੱਖਾਂ ਨੂੰ ਸਿਹਤਮੰਦ ਬਣਾਈ ਰਖਦਾ ਹੈ। ਇਸ ਤੋਂ ਇਲਾਵਾ ਅਮਰੂਦ ਵਿਚ ਵਿਟਾਮਿਨ-ਸੀ ਵੀ ਹੁੰਦਾ ਹੈ, ਜੋ ਬੀਮਾਰੀਆਂ ਨੂੰ ਸਰੀਰ ਤੋਂ ਦੂਰ ਕਰਦਾ ਹੈ। ਅਮਰੂਦ ਵਿਚ ਮੌਜੂਦ ਪੋਟਾਸ਼ੀਅਮ ਕਾਰਨ ਇਸ ਦੇ ਰੋਜ਼ਾਨਾ ਸੇਵਨ ਨਾਲ ਚਮੜੀ ਵਿਚ ਚਮਕ ਆ ਜਾਂਦੀ ਹੈ ਅਤੇ ਕਿੱਲ-ਮੁਹਾਂਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।