
ਮੁਲਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਫੌਜੀ ਪੁੱਤਰ ਮੇਜਰ ਸਿੰਘ ਪਿੰਡ ਮਲਿਕ ਨੰਗਲ ਵਜੋਂ ਹੋਈ ਹੈ।
ਮਹਿਤਾ: ਐਸ.ਐਚ.ਓ. ਥਾਣਾ ਮਹਿਤਾ ਨੇ ਅਪਣੀ ਟੀਮ ਸਮੇਤ ਆਪੋ-ਆਪਣੇ ਇਲਾਕੇ ਵਿਚ ਵਿਸ਼ੇਸ਼ ਨਾਕੇ ਲਾਏ ਹੋਏ ਸਨ। ਇਸ ਇਕ ਵਿਅਕਤੀ ਸਪਲੈਂਡਰ ਮੋਟਰਸਾਈਕਲ 'ਤੇ ਆਇਆ, ਜਿਸ ਨੂੰ ਪੁਲਿਸ ਟੀਮ ਨੇ ਚੈਕਿੰਗ ਲਈ ਰੁਕਣ ਲਈ ਕਿਹਾ ਪਰ ਉਸ ਨੇ ਪੁਲਿਸ 'ਤੇ ਗੋਲੀਆਂ ਚਲਾ ਦਿਤੀਆਂ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਵਾਬੀ ਕਾਰਵਾਈ ਵਿਚ ਪੁਲਿਸ ਟੀਮ ਨੇ ਵੀ ਗੋਲੀਆਂ ਚਲਾਈਆਂ। ਇਕ ਰਾਊਂਡ ਮੋਟਰਸਾਈਕਲ ਸਵਾਰ ਦੇ ਗੋਡੇ ਹੇਠਾਂ ਸੱਜੀ ਲੱਤ ਵਿਚ ਵੱਜਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ।
ਮੁਲਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਫੌਜੀ ਪੁੱਤਰ ਮੇਜਰ ਸਿੰਘ ਪਿੰਡ ਮਲਿਕ ਨੰਗਲ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਮੁਲਜ਼ਮ ਦੋ ਹਾਈ ਪ੍ਰੋਫਾਈਲ ਸਨੈਚਿੰਗ ਦੀਆਂ ਵਾਰਦਾਤਾਂ ਵਿਚ ਲੋੜੀਂਦਾ ਸੀ। ਇਸ ਦੌਰਾਨ ਮੁਲਜ਼ਮ ਕੋਲੋਂ ਇਕ ਦੇਸੀ ਪਿਸਤੌਲ 32 ਬੋਰ, 1 ਖਾਲੀ ਰੌਂਦ ਅਤੇ 2 ਜਿੰਦਾ ਰੌਂਦ, ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।