
ਦਿਮਾਗੀ ਤੌਰ ’ਤੇ ਬੀਮਾਰ ਹੈ ਮੁਲਜ਼ਮ ਮੋਹਣ ਸਿੰਘ
ਸਮਰਾਲਾ: ਸਮਰਾਲਾ ਥਾਣੇ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਬਰਧਾਲਾਂ 'ਚ ਪੈਂਦੇ ਪਿੰਡ ਜਲਣਪੁਰ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਜੇਠ ਵਲੋਂ ਭਰਜਾਈ ਦਾ ਕਤਲ ਕਰ ਦਿਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮੋਹਣ ਸਿੰਘ (55) ਵਲੋਂ ਅਪਣੀ ਭਰਜਾਈ ਕਰਮਜੀਤ ਕੌਰ (40) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਗਿਆ। ਬਰਧਾਲਾਂ ਚੌਂਕੀ ਇੰਚਾਰਜ ਨੇ ਦਸਿਆ ਕਿ ਮੋਹਣ ਸਿੰਘ ਦਿਮਾਗੀ ਤੌਰ ’ਤੇ ਬੀਮਾਰ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਵਲੋਂ ਫਿਰੌਤੀ ਰੈਕੇਟ ਦਾ ਪਰਦਾਫਾਸ਼, ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨ 2 ਪਿਸਤੌਲ ਸਣੇ ਕਾਬੂ
ਮ੍ਰਿਤਕ ਦੇ ਪਤੀ ਸ਼ਮਸ਼ੇਰ ਸਿੰਘ ਨੇ ਦਸਿਆ ਮੋਹਣ ਸਿੰਘ ਦੇ 5 ਬੱਚੇ ਹਨ ਅਤੇ ਕਰਮਜੀਤ ਕੌਰ (40) ਦੇ ਦੋ ਬੱਚੇ ਹਨ। ਦੋਵੇਂ ਪ੍ਰਵਾਰ ਇਕੱਠੇ ਰਹਿੰਦੇ ਸਨ। ਦਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਅਕਸਰ ਖਰਚੇ ਨੂੰ ਲੈ ਕੇ ਝਗੜਾ ਰਹਿੰਦਾ ਸੀ। ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਫਿਲਹਾਲ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਗਿਆ ਹੈ।