ਪੰਜਾਬ: 7 ਸਾਲਾਂ ਵਿਚ 9 ਲੱਖ ਲੋਕ ਹੋਏ ਨਸ਼ਾ ਛੁਡਾਊਂ ਕੇਂਦਰਾਂ ਵਿਚ ਭਰਤੀ, ਸਿਰਫ਼ 4152 ਹੀ ਹੋਏ ਠੀਕ 
Published : Sep 12, 2023, 8:35 am IST
Updated : Sep 12, 2023, 8:35 am IST
SHARE ARTICLE
Drugs
Drugs

ਪੰਜਾਬ ਦੇ 528 ਓਟ ਕਲੀਨਿਕਾਂ ਅਤੇ 216 ਨਸ਼ਾ ਛੁਡਾਊ ਕੇਂਦਰਾਂ ਵਿਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਸਾਲ-ਦਰ-ਸਾਲ ਘਟ ਰਹੀ ਹੈ

ਚੰਡੀਗੜ੍ਹ - ਪੰਜਾਬ ਦੇ 528 ਓਟ ਕਲੀਨਿਕਾਂ ਅਤੇ 216 ਨਸ਼ਾ ਛੁਡਾਊ ਕੇਂਦਰਾਂ ਵਿਚ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਸਾਲ-ਦਰ-ਸਾਲ ਘਟਦੀ ਜਾ ਰਹੀ ਹੈ। ਇਸ ਦਾ ਖੁਲਾਸਾ ਇਕ ਨਿੱਜੀ ਚੈਨਲ ਨੇ ਕੀਤਾ ਹੈ। ਲੋਕ ਨਸ਼ਾ ਛੱਡਣ ਲਈ ਰਜਿਸਟਰੇਸ਼ਨ ਕਰਵਾ ਰਹੇ ਹਨ ਪਰ ਨੌਜਵਾਨ ਨਸ਼ਾ ਛੱਡਣ ਦੀ ਬਜਾਏ ਨਸ਼ੇ ਵੱਲ ਰੁਖ ਵੱਧ ਕਰ ਰਹੇ ਹਨ। ਜਿਹੜੇ ਲੋਕ ਪਹਿਲਾਂ ਹੈਰੋਇਨ ਲੈਂਦੇ ਸਨ, ਉਹ ਹੁਣ ਹੋਰ ਨਸ਼ੇ ਕਰਨ ਲੱਗ ਪਏ ਹਨ। 

ਅੰਕੜਿਆਂ ਅਨੁਸਾਰ 26 ਅਕਤੂਬਰ 2017 ਤੋਂ 30 ਜੂਨ 2023 ਤੱਕ ਇਨ੍ਹਾਂ ਕੇਂਦਰਾਂ ਵਿਚ 9 ਲੱਖ 7 ਹਜ਼ਾਰ 87 ਮਰੀਜ਼ ਨਸ਼ਾ ਛੱਡਣ ਲਈ ਆਏ ਸਨ। ਇਨ੍ਹਾਂ ਵਿਚੋਂ ਸਿਰਫ਼ 4152 ਮਰੀਜ਼ ਹੀ ਠੀਕ ਹੋਏ ਹਨ। 2018 ਵਿਚ, OAT ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ 1,20,675 ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ ਅਤੇ 1074 ਠੀਕ ਹੋ ਗਏ। 2019 ਵਿਚ, 2,43,880 ਮਾਮਲੇ ਸਾਹਮਣੇ ਆਏ ਪਰ 1,781 ਹੀ ਠੀਕ ਹੋ ਪਾਏ।

ਇਸੇ ਤਰ੍ਹਾਂ ਹੀ 2020 ਵਿਚ, 2,47,684 ਰਜਿਸਟਰਡ ਹੋਏ, ਸਿਰਫ 1021 ਠੀਕ ਹੋਏ, 2021 ਵਿੱਚ, 1,26,135 ਮਰੀਜ਼ ਆਏ ਅਤੇ ਸਿਰਫ 168 ਹੀ ਠੀਕ ਹੋ ਕੇ ਜਾ ਸਕੇ। 2022 ਵਿੱਚ, 1,27,519 ਮਰੀਜ਼ ਰਜਿਸਟਰ ਹੋਏ ਅਤੇ 47 ਮਰੀਜ਼ ਠੀਕ ਹੋਏ। 2023 ਵਿਚ 30 ਜੂਨ ਤੱਕ 39,404 ਮਰੀਜ਼ ਆਏ। ਇਨ੍ਹਾਂ ਵਿੱਚੋਂ 48 ਮਰੀਜ਼ ਠੀਕ ਹੋ ਚੁੱਕੇ ਹਨ। 

ਅੰਕੜਿਆਂ 'ਤੇ ਮਾਰੋ ਨਜ਼ਰ ( 26 ਅਕਤੂਬਰ 2017 ਤੋਂ 30 ਜੂਨ 2023 ਤੱਕ ਦਾ ਅੰਕੜਾ) 
ਸਾਲ   -ਰਜਿਸਟਰਡ ਹੋਏ ਲੋਕ-  ਠੀਕ ਹੋਏ   
2017  -   1,790    -    13
2018 - 1,20,675-  1074
2019-  2,43,880 - 1781
2020-  2,47,684 - 1021
2021-  1,26,135-  168
2022-  1,27,519-  47
2023 - 39,404-  48

ਸਿਹਤ ਵਿਭਾਗ ਨੇ ਆਪਣੀ ਸਮੀਖਿਆ ਵਿਚ ਪਾਇਆ ਹੈ ਕਿ ਓਟ ਅਤੇ ਨਸ਼ਾ ਛੁਡਾਊ ਕਲੀਨਿਕਾਂ ਵਿਚ ਨਸ਼ਾ ਛੱਡਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਮੀ ਆਈ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜ਼ਿਆਦਾਤਰ ਨੌਜਵਾਨ ਨਸ਼ਾ ਛੱਡਣ ਦੀ ਬਜਾਏ ਨਸ਼ਿਆਂ ਵੱਲ ਰੁਖ ਕਰ ਰਹੇ ਹਨ। ਜਿਹੜੇ ਲੋਕ ਪਹਿਲਾਂ ਹੈਰੋਇਨ ਅਤੇ ਸਮੈਕ ਦੇ ਆਦੀ ਸਨ, ਉਹ ਹੁਣ ਓਟ ਕਲੀਨਿਕ ਵਿਚ ਜਾ ਕੇ ਮਾਮੂਲੀ ਨਸ਼ੇ ਕਰਨ ਲੱਗ ਪਏ ਹਨ।  

Tags: #punjab

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement