ਪੰਜਾਬ 'ਚ ਫਲੇਵਰਡ ਚਬਾਉਣ ਵਾਲੇ ਤੰਬਾਕੂ, ਗੁਟਕਾ ਤੇ ਤੰਬਾਕੂ/ਨਿਕੋਟੀਨ ਯੁਕਤ ਪਾਨ ਮਸਾਲੇ 'ਤੇ ਪਾਬੰਦੀ
Published : Oct 12, 2018, 5:45 pm IST
Updated : Oct 12, 2018, 5:45 pm IST
SHARE ARTICLE
Tobacco
Tobacco

ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼, 2011 ਦੇ ਅਨੁਸਾਰ, ਮਾਰਕੀਟ ਵਿਚ ਉਪਲੱਬਧ ਗੁਟਕਾ, ਪਾਨ ਮਸਾਲਾ (ਜਿਸ ਵਿੱਚ ਤੰਬਾਕੂ ਜਾਂ ਨਿਕੋਟੀਨ ਪਾਈ ਜਾਂਦੀ ਹੈ), ...

ਚੰਡੀਗੜ੍ਹ : (ਸਸਸ) ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼, 2011 ਦੇ ਅਨੁਸਾਰ, ਮਾਰਕੀਟ ਵਿਚ ਉਪਲੱਬਧ ਗੁਟਕਾ, ਪਾਨ ਮਸਾਲਾ (ਜਿਸ ਵਿੱਚ ਤੰਬਾਕੂ ਜਾਂ ਨਿਕੋਟੀਨ ਪਾਈ ਜਾਂਦੀ ਹੈ), ਪ੍ਰੋਸੈਸਡ/ਫਲੇਵਰਡ/ ਸੁਗੰਧਿਤ ਚਬਾਉਣ ਵਾਲੇ ਤੰਬਾਕੂ ਅਤੇ ਹੋਰ ਕੋਈ ਵੀ ਉਤਪਾਦ ਜਿਹਨਾਂ ਵਿਚ ਤੰਬਾਕੂ ਜਾਂ ਨਿਕੋਟੀਨ ਪਾਈ ਜਾਂਦੀ ਹੈ ਆਦਿ ਦੇ ਉਤਪਾਦਨ, ਵਿਕਰੀ ਜਾਂ ਵੰਡ, ਸਟੋਰੇਜ 'ਤੇ ਪੰਜਾਬ ਵਿਚ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਰੀਖ ਤੋਂ ਲੈ ਕੇ ਇਕ ਸਾਲ ਦੀ ਪਾਬੰਦੀ ਲਗਾਈ ਗਈ ਹੈ। ਉੱਕਤ ਪ੍ਰਗਟਾਵਾ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ, ਕਮਿਸ਼ਨਰ, ਪੰਜਾਬ ਸ੍ਰੀ ਕਾਹਨ ਸਿੰਘ ਪੰਨੂੰ ਨੇ ਕੀਤਾ।

ਉਹਨਾਂ ਕਿਹਾ ਕਿ ਭਾਵੇਂ ਇਹ ਉਤਪਾਦ ਪੈਕ ਕੀਤੇ ਜਾਂ ਨਾ ਕੀਤੇ ਹੋਣ, ਇਕੱਲੇ ਜਾਂ ਵੱਖ-ਵੱਖ ਪੈਕਟ ਸਾਂਝੇ ਤੌਰ 'ਤੇ ਵੇਚੇ ਜਾਣ, ਇਹਨਾਂ 'ਤੇ ਪਾਬੰਦੀ ਸਬੰਧੀ ਇਹ ਨਿਯਮ ਸਖ਼ਤੀ ਨਾਲ ਲਾਗੂ ਹੋਣਗੇ। ਇਸ ਸਬੰਧੀ ਨੋਟੀਫਿਕੇਸ਼ਨ 09 ਅਕਤੂਬਰ, 2018 ਨੂੰ ਜਾਰੀ ਕੀਤਾ ਜਾ ਚੁੱਕਾ ਹੈ। ਪੰਨੂੰ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਗੁਟਕੇ ਦੀ ਵਿਕਰੀ 'ਤੇ ਲਗਾਈ ਪਾਬੰਦੀ ਨੂੰ ਨਾਕਾਮ ਬਣਾਉਣ ਲਈ ਉਤਪਾਦਕਾਂ ਵਲੋਂ ਜੋ ਪਾਨ ਮਸਾਲਾ (ਬਿਨ੍ਹਾਂ ਤੰਬਾਕੂ) ਵੇਚਿਆ ਜਾਂਦਾ ਹੈ ਅਤੇ ਜੋ ਫਲੇਵਰਡ ਚਬਾਉਣ ਵਾਲਾ ਤੰਬਾਕੂ ਵੱਖਰੇ ਸੈਸ਼ੇ ਵਿਚ ਪੈਕ ਕਰਕੇ ਦਿੱਤਾ ਜਾਂਦਾ ਹੈ,

ਉਹਨਾਂ ਨੂੰ ਅਕਸਰ ਇਕੋ ਵਿਕਰੇਤਾ ਵਲੋਂ ਇਕੋ ਥਾਂ 'ਤੇ ਦੋਵੇਂ ਚੀਜ਼ਾਂ ਨੂੰ ਇਕੱਠਿਆਂ ਵੇਚਿਆ ਜਾਂਦਾ ਹੈ। ਇਹ ਜਾਣਬੁੱਝ ਕੇ ਕੀਤਾ ਜਾਂਦਾ ਹੈ ਤਾਂ ਜੋ ਉਪਭੋਗਤਾ ਪਾਨ ਮਸਾਲਾ ਅਤੇ ਫਲੇਵਰਡ ਚਬਾਉਣ ਵਾਲਾ ਤੰਬਾਕੂ ਇਕੋ ਥਾਂ ਤੋਂ ਖਰੀਦ ਕੇ ਇਸ ਦਾ ਮਿਸ਼ਰਣ ਬਣਾ ਕੇ ਇਸ ਨੂੰ ਗੁਟਕੇ ਦੀ ਥਾਂ ਵਰਤ ਸਕਣ। ਇਸ ਤਰ੍ਹਾਂ ਗੁਟਕਾ ਜੋ ਕਿ ਸੇਵਨ ਲਈ ਪਹਿਲਾਂ ਤੋਂ ਹੀ ਤਿਆਰ ਮਿਸ਼ਰਣ ਹੁੰਦਾ ਹੈ, ਉਸ ਦੀ ਥਾਂ 'ਤੇ ਪਾਨ ਮਸਾਲਾ ਅਤੇ ਫਲੇਵਰਡ/ਸੁਗੰਧਿਤ ਚਬਾਉਣ ਵਾਲੇ ਤੰਬਾਕੂ ਵੀ ਵਰਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਸੂਬੇ ਵਿਚ ਪ੍ਰੋਸੈਸਡ/ਫਲੇਵਰਡ/ ਸੁਗੰਧਿਤ ਚਬਾਉਣ ਵਾਲੇ ਤੰਬਾਕੂ, ਗੁਟਕਾ ਅਤੇ ਤੰਬਾਕੂ ਯੁਕਤ ਪਾਨ ਮਸਾਲੇ 'ਤੇ ਪਾਬੰਦੀ ਲਗਾਈ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement