ਅੰਮ੍ਰਿਤਸਰ ਵਿਚ ਕੀਤੀ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ  ਦੀ ਸ਼ੁਰੂਆਤ
Published : Oct 12, 2018, 5:55 pm IST
Updated : Oct 12, 2018, 5:55 pm IST
SHARE ARTICLE
World Food Festival & traditional rasoi sammelan commences
World Food Festival & traditional rasoi sammelan commences

ਅੰਮ੍ਰਿਤਸਰ ਵਿਖੇ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਦੀ ਸ਼ੁਰੂਆਤ ਕਰਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤੀਰ ਪੰਜਾਬ ਸ. ਨਵਜੋਤ ...

ਚੰਡੀਗੜ੍ਹ/ਅੰਮ੍ਰਿਤਸਰ, 12 ਅਕਤੂਬਰ ( ਸਸਸ) ਅੰਮ੍ਰਿਤਸਰ ਵਿਖੇ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਦੀ ਸ਼ੁਰੂਆਤ ਕਰਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤੀਰ ਪੰਜਾਬ ਸ. ਨਵਜੋਤ ਸਿੰਘ ਸਿੱਧੂ ਨੇ ਵਿਸ਼ਵ ਦੇ ਮਹਾਨ ਖਾਨਸਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਹੋਟਲ ਤੇ ਸੈਰਸਪਾਟਾ ਸਨਅਤ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੰਜਾਬ ਵਿਚ 'ਇੰਡੀਅਨ ਕਟਲਰੀ ਇੰਸਟੀਚਿਊਟ' ਖੋਲਣ, ਪੰਜਾਬ ਸਰਕਾਰ ਉਨਾਂ ਨੂੰ ਥਾਂ ਦੇਣ ਦੇ ਨਾਲ-ਨਾਲ ਹਰੇਕ ਤਰਾਂ ਦਾ ਸਹਿਯੋਗ ਦੇਵੇਗੀ।

ਸ. ਸਿੱਧੂ ਨੇ ਕਿਹਾ ਕਿ ਅੱਜ ਸਾਡੇ ਬੱਚੇ ਵਿਸ਼ਵ ਪੱਧਰ ਦੀ ਪੜ੍ਹਾਈ ਕਰਨ ਲਈ 30-30 ਲੱਖ ਰੁਪਏ ਲਗਾ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ, ਜਿਸ ਨਾਲ ਜਿੱਥੇ ਸਾਡਾ ਪੈਸਾ ਬਾਹਰ ਜਾ ਰਿਹਾ ਹੈ, ਉਥੇ ਸਾਡਾ ਬੇਸ਼ਕੀਮਤੀ ਮਨੁੱਖੀ ਸਰੋਤ ਵੀ ਵਿਦੇਸ਼ ਨੂੰ ਪ੍ਰਵਾਸ ਕਰ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਅਜਿਹਾ ਇੰਸਟੀਚਿਊਟ ਅੰਮ੍ਰਿਤਸਰ ਜਾਂ ਮੁਹਾਲੀ ਵਿਚ ਬਣਦਾ ਹੈ, ਤਾਂ ਇਸ ਨਾਲ ਚੰਗੀ ਹੁਨਰਮੰਦ ਸਿੱਖਿਆ ਦੇ ਨਾਲ-ਨਾਲ ਸਾਡੀ ਪੀੜ੍ਹੀ ਵਾਸਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਵਿਦੇਸ਼ਾਂ ਵਿਚੋਂ ਵੀ ਵਿਦਿਆਰਥੀ ਪੜ੍ਹਨ ਲਈ ਸਾਡੇ ਕੋਲ ਆਉਣਗੇ। 

World Food Festival & traditional rasoi sammelanWorld Food Festival & traditional rasoi sammelan

ਉਨਾਂ ਇਸ ਮੌਕੇ ਕਿਲ੍ਹਾ ਗੋਬਿੰਦਗੜ੍ਹ ਦੇ ਨਵੀਨੀਕਰਨ ਸਬੰਧੀ ਚੱਲ ਰਹੇ ਕੰਮ ਦੀ ਆਖਰੀ 15 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨ ਦਾ ਐਲਾਨ ਕਰਦੇ ਕਿਹਾ ਕਿ ਇਹ ਵਿਰਾਸਤੀ ਇਮਾਰਤਾਂ ਸਾਡੀ ਸ਼ਾਨ ਦਾ ਪ੍ਰਤੀਕ ਹਨ ਅਤੇ ਇਨਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ। ਉਨਾਂ ਦੱਸਿਆ ਕਿ ਟਾਊਨ ਹਾਲ ਵਿਚ ਅੰਤਰਰਾਸ਼ਟਰੀ ਫੂਡ ਸਟਰੀਟ ਬਨਾਉਣ ਲਈ ਸਰਕਾਰ ਵੱਲੋਂ ਕਰੀਬ ਪੌਣੇ ਗਿਆਰਾਂ ਕਰੋੜ ਰੁਪਏ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਸੀਂ 31 ਮਾਰਚ 2020 ਤੱਕ ਉਥੇ ਫੂਡ ਸਟਰੀਟ ਚਾਲੂ ਕਰ ਦਿਆਂਗੇ।

ਉਨਾਂ ਦੱਸਿਆ ਕਿ ਇਸ ਸਟਰੀਟ ਵਿਚ 16 ਫੂਡ ਕੋਰਟ, 2 ਵੱਡੇ ਰੈਸਟੋਰੈਂਟ, ਕੈਫੇਟੇਰੀਆ, 5 ਆਰਟ ਤੇ ਕਰਾਫਟ ਦੀਆਂ ਦੁਕਾਨਾਂ, ਪ੍ਰਦਰਸ਼ਨੀ ਹਾਲ ਅਤੇ ਕਾਨਫਰੰਸ ਰੂਮ ਸ਼ਾਮਿਲ ਹਨ। 'ਦ ਵਰਲਡ ਕਲਚਰ ਕਲਿਨਰੀ ਹੈਰੀਟੇਜ ਕਮੇਟੀ' ਵੱਲੋਂ ਫੂਡ ਫੈਸਟੀਵਲ ਲਈ ਅੰਮ੍ਰਿਤਸਰ ਦੀ ਚੋਣ ਕਰਨ 'ਤੇ ਧੰਨਵਾਦ ਕਰਦੇ ਸ. ਸਿੱਧੂ ਨੇ ਕਿਹਾ ਕਿ ਮੈਂ ਇੰਨਾਂ ਮਹਿਮਾਨਾਂ ਨੂੰ ਦਿਲ ਤੋਂ ਜੀ ਆਇਆਂ ਕਹਿੰਦਾ ਹੈ, ਜਿੰਨਾ ਨੇ ਸਾਡੇ ਸ਼ਹਿਰ ਵਿਚ ਵਿਸ਼ਵ ਪੱਧਰ ਦਾ ਸੰਮੇਲਨ ਕਰਵਾਇਆ ਹੈ। ਉਨਾਂ ਕਿਹਾ ਕਿ ਅੱਜ ਭੋਜਨ ਕੇਵਲ ਖੁਰਾਕ ਤੇ ਸਵਾਦ ਤੱਕ ਸੀਮਤ ਨਹੀਂ, ਅੱਜ ਇਹ ਵੱਡੀ ਸਨਅਤ ਹੈ, ਜਿਸ ਵਿਚ ਕਰੋੜਾਂ ਲੋਕ ਰੋਜ਼ਗਾਰ ਕਮਾ ਰਹੇ ਹਨ।

ਇਸ ਮੌਕੇ ਵਿਸ਼ਵ ਸੈਫ ਐਸੋਸੀਏਸ਼ਨ ਦੇ ਚੇਅਰਮੈਨ ਥੋਮਸ ਗੁਗਲਰ ਨੇ ਕਿਹਾ ਕਿ ਅਜਿਹੇ ਸੰਮੇਲਨ ਵਿਰਾਸਤੀ ਭੋਜਨ ਅਤੇ ਸਭਿਆਚਾਰ ਨੂੰ ਸਾਂਭਣ ਦਾ ਉਪਰਾਲਾ ਹਨ ਅਤੇ ਮੈਂ ਸਮਝਦਾ ਹਾਂ ਕਿ ਭਾਰਤ ਵਿਰਾਸਤੀ ਖਾਣੇ ਵਿਚ ਬਹੁਤ ਅੱਗੇ ਹੈ। ਪ੍ਰਸਿਧ ਖਾਨਸਾਮੇ ਮਨਜੀਤ ਗਿੱਲ ਨੇ ਇਸ ਸੰਮੇਲਨ ਲਈ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਮਿਲੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੇ ਸਹਿਯੋਗ ਤੋਂ ਬਿਨਾਂ ਸਾਡੇ ਲਈ ਇਹ ਸੰਮੇਲਨ ਕਰ ਸਕਣਾ ਅਸੰਭਵ ਸੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਨਵਜੋਤ ਕੌਰ ਸਿੱਧੂ, ਸਕੱਤਰ ਸੈਰ ਸਪਾਟਾ ਵਿਭਾਗ ਸ੍ਰੀ ਵਿਕਾਸ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਪੁਲਿਸ ਸ੍ਰੀ ਐਸ. ਸ੍ਰੀਵਾਸਤਵਾ, ਡਾਇਰੈਕਟਰ ਸ. ਮਲਵਿੰਦਰ ਸਿੰਘ ਜੱਗੀ, ਮੈਡਮ ਦੀਪਾ ਸ਼ਾਹੀ, ਸੰਮੇਲਨ ਦੇ ਨਿਰਦੇਸ਼ਕ ਹਰਬੀ ਸਿੱਧੂ, ਮੈਨੇਜਿੰਗ ਡਾਇਰੈਕਟਰ ਮੇਰਿਡ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement