
ਸੂਬੇ 'ਚ ਅੱਜ 669 ਨਵੇਂ ਕੋਰੋਨਾ ਮਰੀਜ਼, 35 ਲੋਕਾਂ ਦੀ ਗਈ ਜਾਨ
ਚੰਡੀਗੜ੍ਹ, 11 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਅੱਜ ਪੰਜਾਬ 'ਚ 669 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤਕ 123973 ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 110865 ਮਰੀਜ਼ ਠੀਕ ਹੋ ਚੁੱਕੇ ਹਨ ਤੇ ਬਾਕੀ 9275 ਮਰੀਜ਼ ਇਲਾਜ ਅਧੀਨ ਹਨ। ਅੱਜ 1098 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 180 ਮਰੀਜ਼ ਆਕਸੀਜਨ ਅਤੇ 35 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਨੂੰ ਵੈਂਟੀਲੇਟਰ ਸਹਾਰੇ ਰਖਿਆ ਗਿਆ ਹੈ। ਅੱਜ ਸੱਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ ਤੋਂ 114, ਜਲੰਧਰ ਤੋਂ 53, ਲੁਧਿਆਣਾ 91, ਅੰਮ੍ਰਿਤਸਰ ਤੋਂ 65, ਪਟਿਆਲਾ 51 ਤੇ ਗੁਰਦਾਸਪੁਰ ਤੋਂ 40 ਨਵੇਂ ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤਕ 3833 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 35 ਮੌਤਾਂ 'ਚ 5 ਲੁਧਿਆਣਾ, 4 ਹੁਸ਼ਿਆਰਪੁਰ, 1 ਫ਼ਰੀਦਕੋਟ, 4 ਜਲੰਧਰ , 3 ਅੰਮ੍ਰਿਤਸਰ, 2 ਗੁਰਦਾਸਪੁਰ, 1 ਫ਼ਿਰੋਜ਼ਪੁਰ, 3 ਕਪੂਰਥਲਾ, 3 ਪਟਿਆਲਾ, 2 ਬਠਿੰਡਾ, 1 ਮੁਕਤਸਰ, 1 ਫ਼ਾਜ਼ਿਲਕਾ, 1 ਮੋਗਾ, 1 ਤਰਨਤਾਰਨ, 2 ਰੋਪੜ, 1 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।image