
ਪੰਜਾਬ ਪੁਲਿਸ ਦੀ ਐਸ.ਆਈ.ਟੀ ਨੇ ਸਿੱਖਾਂ ਦੇ ਪਵਿੱਤਰ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਅਕਸ਼ੇ ਕਾਰ ਅਤੇ ਪੰਜਾਬ ਦਾ
ਚੰਡੀਗੜ੍ਹ (ਪੀਟੀਆਈ) : ਪੰਜਾਬ ਪੁਲਿਸ ਦੀ ਐਸ.ਆਈ.ਟੀ ਨੇ ਸਿੱਖਾਂ ਦੇ ਪਵਿੱਤਰ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਅਕਸ਼ੇ ਕਾਰ ਅਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੈ। ਇਸ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਟਵਿਟਰ ਦੇ ਜ਼ਰੀਏ ਸਾਹਮਣੇ ਆਏ ਹਨ। ਉਹਨਾਂ ਨੇ ਟਵੀਟ ‘ਚ ਕਿਹਾ ਹੈ ਕਿ ਉਹਨਾਂ ਨੇ ਅਪਣੀ ਜ਼ਿੰਦਗੀ ਵਿਚ ਕਦੇ ਵੀ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਨਹੀਂ ਕੀਤੀ।
Ram Rahim
ਅਕਸ਼ੇ ਨੇ ਕਿਹਾ ਹੈ, ਮੇਰੀ ਜਾਣਕਾਰੀ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੋਸ਼ਲ ਮੀਡੀਆ ਤੇ ਮੇਰੇ ਬਾਰੇ ‘ਚ ਕੁਝ ਆਫ਼ਵਾਹਾਂ ਅਤੇ ਗਲਤ ਬਿਆਨ ਬਾਜੀ ਚਲ ਰਹੀ ਹੈ। ਇਸ ਵਿਚ ਗੁਰਮੀਤ ਰਾਮ ਰਹੀਮ ਨਾਮਕ ਵਿਅਕਤੀ ਦੇ ਨਾਲ ਮੇਰੇ ਜੋੜ ਦੀ ਮਨਘੜਤ ਗੱਲਾਂ ਅਤੇ ਉਸ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਇਕ ਕਾਲਪਨਿਕ ਬੈਠਕ ਬਾਰੇ ‘ਚ ਕਿਹਾ ਜਾ ਰਿਹਾ ਹੈ। ਅਕਸ਼ੇ ਨੇ ਕਿਹਾ ਕਿ ਉਹ ਪੰਜਾਬੀ ਸੱਭਿਆਚਾਰ ਨੂੰ ਅੱਗੇ ਲਿਆਉਣ ਲਈ ਹਮੇਸ਼ਾ ਮੋਹਰੀ ਰਹੇ ਹਨ। ਉਹਨਾਂ ਨੇ ਇਸ ਦੇ ਤਹਿਤ ‘ਸਿੰਘ ਇੰਜ ਕਿੰਗ’, ‘ਕੇਸਰੀ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਹੈ।
Sukhbir Badal
ਅਕਸ਼ੇ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਹੋਣ ‘ਤੇ ਮਾਣ ਹੈ ਅਕੇ ਉਹ ਸਿੱਖਾਂ ਦਾ ਸਨਮਾਨ ਕਰਦੇ ਹਨ। ਅਕਸ਼ੇ ਨੇ ਕਿਹਾ ਕਿ ਉਹ ਕਦੇ ਵੀ ਪੰਜਾਬ ਭਾਈ, ਭੈਣਾਂ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਨਹੀਂ ਕਰ ਸਕਦੇ। ਅਕਸ਼ੇ ਨੇ ਲਿਆ ਕਿ ਉਹਨਾਂ ਦਾ ਇਹ ਬਿਆਨ ਬਿਲਕੁਲ ਸਾਫ਼ ਅਤੇ ਸੱਚ ਹੈ। ਅਸਲੀਅਤ ‘ਚ 24 ਸਤੰਬਰ 2015 ਨੂੰ ਅਕਾਲ ਤਖ਼ਤ ਸਾਹਿਬ ਦੁਆਰਾ ਡੇਰਾ ਪ੍ਰਮੁੱਖ ਨੂੰ ਮਾਫ਼ ਕਰਨ ਤੋਂ ਬਾਅਦ ਮੀਡੀਆ ‘ਚ ਆਫ਼ਵਾਹਾਂ ਉਡੀਆਂ ਕਿ ਅਕਸ਼ੇ ਕੁਮਾਰ ਨੇ ਰਾਮ ਰਹੀਮ ਨੂੰ ਮਾਫ਼ ਕਰਵਾਉਣ ਵਿਚ ਅਹਿਮ ਭੂਮੀਕਾ ਨਿਭਾਈ ਹੈ।
Parkash Singh Badal & Sukhbir Singh Badal
ਇਸ ਲਈ ਅਕਸ਼ੇ ਕੁਮਾਰ ਦੇ ਮੁੰਬਈ ਦੇ ਫਲੈਟ ਵਿਚ ਸੁਖਬੀਰ ਸਿੰਘ ਬਾਦਲ, ਡੇਰਾ ਪ੍ਰਮੁੱਖ ਰਾਮ ਰਹੀਮ ਦੀ 20 ਸਤੰਬਰ, 2015 ਨੂੰ ਮੀਟਿੰਗ ਹੋਈ ਸੀ। ਸਿੱਖਾਂ ਦੇ ਪਵਿੱਤਰ ਗ੍ਰੰਥ ਦੇ ਨਾਲ ਛੇੜਛਾੜ ਅਤੇ ਬੇਅਦਬੀ ਦੀਆਂ ਘਟਨਾਵਾਂ ਰਾਜ ਦੇ ਵੱਖ ਵੱਖ ਇਲਾਕਿਆਂ ਵਿਚ ਹੋਈਆਂ ਸੀ ਅਤੇ ਬਾਅਦ ਵਿਚ ਵਿਰੋਧ ਪ੍ਰਦਰਸ਼ਨ ਵੀ ਹੋਏ, ਜਿਨ੍ਹਾਂ ਵਿਚ ਲੋਕਾਂ ਨੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਮੋਗਾ ਜਿਲ੍ਹੇ ਦੇ ਬਹਿਬਲ ਕਲਾਂ ਦੇ ਵਿਚ ਲੋਕਾਂ ਨੂੰ ਇਧਰ ਉਧਰ ਭਜਾਉਣ ਲਈ ਪੁਲਿਸ ਨੇ ਫਾਇਰਿੰਗ ਕੀਤੀ ਸੀ। ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ।
Parkash Singh Badal
ਪੁਲਿਸ ਨੇ ਇਸ ਤੋਂ ਇਲਾਵਾ ਫਰੀਦਕੋਟ ਦੇ ਕੋਟਕਪੁਰਾ ਵਿਚ ਵੀ ਪ੍ਰਦਰਸ਼ਨਕਾਰੀਆਂ ਉਤੇ ਗੋਲੀ ਚਲਾਈ ਸੀ। ਸੀ.ਐਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਬਿਠਾਈ ਸੀ ਜਿਸ ਵਿਚ ਪਾਇਆ ਗਿਆ ਕਿ ਇਸ ਮਾਮਲੇ ਦੇ ਤਾਰ ਦੇ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਨਾਲ ਜੁੜੇ ਸੀ। ਰਿਪੋਰਟ ਦੇ ਮੁਤਾਬਿਕ, ਅਕਸ਼ੇ ਉਤੇ ਦੋਸ਼ ਹੈ ਕਿ ਉਹਨਾਂ ਨੇ ਬਾਦਲ ਅਤੇ ਰਾਮ ਰਹੀਮ ਦੀ ਮੁਲਾਕਾਤ ਕਰਵਾਈ ਸੀ। ਬਾਲੀਵੁਡ ਅਦਾਕਾਰ ਅਕਸ਼ੇ ਨੇ ਇਹਨਾਂ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਮੈਂ ਅੱਜ ਤਕ ਰਾਮ ਰਹੀਮ ਨੂੰ ਮਿਲਿਆ ਹੀ ਨਹੀਂ।