
ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ 2.o ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਦੱਸ ਦਈਏ ਕਿ ਟ੍ਰੇਲਰ 'ਚ ਅਕਸ਼ੇ ਕੁਮਾਰ ਇਕ ਵਾਰ ਫਿਰ ਡਰਾਵਨੀ ਲੁੱਕ 'ਚ ...
ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ 2.o ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਦੱਸ ਦਈਏ ਕਿ ਟ੍ਰੇਲਰ 'ਚ ਅਕਸ਼ੇ ਕੁਮਾਰ ਇਕ ਵਾਰ ਫਿਰ ਡਰਾਵਨੀ ਲੁੱਕ 'ਚ ਦਿਖਾਈ ਦਿਤੇ ਹਨ, ਉੱਥੇ ਹੀ ਚਿੱਟੀ (ਰਜਨੀਕਾਂਤ) ਨੇ ਵੀ ਅਪਣਾ ਅੰਦਾਜ਼ ਸਹੀ ਰੱਖਿਆ। ਚਨਈ ਦੇ ਸਤਿਯਮ ਸਿਨੇਮਾ ਵਿਚ ਟ੍ਰੇਲਰ ਲਾਂਚ ਕੀਤਾ ਗਿਆ। ਇਸ ਮੌਕੇ 'ਤੇ ਅਕਸ਼ੇ ਕੁਮਾਰ ,ਰਜਨੀਕਾਂਤ ,ਰੇਸੂਲ ਪੁਕੁਟੀ, ਐਮੀ ਜੈਕਸਨ , ਡਾਇਰੇਕਟਰ ਐਸ ਸ਼ੰਕਰ ਦੀ ਸ਼ਾਮਿਲ ਹਨ। ਲਾਂਚ ਦੇ ਦੌਰਾਨ ਦੱਸਿਆ ਗਿਆ ਕਿ 2.0 ਦਾ ਵੀਐਫਐਕਸ ਵਰਕ ਦੁਨੀਆਂ ਦੇ 24 ਸਪੈਸ਼ਲ ਵੀਐਫਐਕਸ ਸਟੂਡੀਓ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
Rajnikant And Akshay Kumar
ਟ੍ਰੇਲਰ ਲਾਂਚ 'ਤੇ ਡਾਇਰੈਕਟਰ ਸ਼ੰਕਰ ਨੇ ਦੱਸਿਆ ਕਿ ਦਿੱਲੀ ਵਿਚ ਸ਼ੂਟਿੰਗ ਸ਼ੁਰੂ ਹੋਣ ਸਮੇਂ ਰਜਨੀਕਾਂਤ ਦੀ ਤਬਿਅਤ ਠੀਕ ਨਹੀਂ ਸੀ। ਇਸ ਦੇ ਬਾਵਜੂਦ ਵੀ ਉਹ ਸ਼ੂਟਿੰਗ 'ਤੇ ਆਏ।ਹੈਵੀ ਕੋਸਟਿਊਮ ਦੇ ਕਾਰਨ ਉਹ ਇਕ ਸੀਨ ਵਿਚ ਜ਼ਖ਼ਮੀ ਵੀ ਹੋਏ ਪਰ ਹਸਪਤਾਲ ਜਾਣ ਦੀ ਬਜਾਏ ਉਨ੍ਹਾਂ ਨੇ ਸੀਨ ਪੂਰਾ ਸ਼ੂਟ ਕੀਤਾ ਅਤੇ ਬਾਅਦ ਵਿਚ ਹਸਪਤਾਲ ਗਏ।ਦੱਸ ਦਈਏ ਕਿ ਇਹੀ ਡੈਡੀਕੇਸ਼ਨ ਉਨ੍ਹਾਂ ਨੂੰ ਸੁਪਰਸਟਾਰ ਬਣਾਉਂਦਾ ਹੈ। ਇਹ ਫਿਲਮ ਅਕਸ਼ੇ ਕੁਮਾਰ ਦੀ ਸਾਉਥ ਇੰਡੀਅਨ ਡੈਬੀਊ ਹੈ। ਇਸ ਵਿਚ ਉਹ ਵੀਲਨ ਬਣੇ ਹਨ ਅਤੇ ਅਕਸ਼ੇ ਇਸ ਨੂੰ ਅਪਣੇ ਕਰਿਅਰ ਦੀ ਸੱਭ ਤੋਂ ਚੈਲੇਂਜ਼ਿੰਗ ਫਿਲਮ ਮੰਨਦੇ ਹਨ।
Rajnikant And Akshay Kumar
ਉਨ੍ਹਾਂ ਨੇ ਕਿਹਾ ਕਿ ਹੈਵੀ ਵੀਐਫਐਕ ਅਤੇ ਪ੍ਰੋਸਥੇਟਿਕ ਬਹੁਤ ਮੁਸ਼ਕਲ ਸਨ ਅਤੇ ਇੰਨਾ ਐਫਰਟ ਮੈਂ ਜ਼ਿੰਦਗੀ ਵਿਚ ਕਦੇ ਨਹੀਂ ਕੀਤਾ।ਇਹ ਸੋਚਣ 'ਤੇ ਵੀ ਮਜਬੂਰ ਕਰਦਾ ਹੈ ਕਿ ਕੀ ਇਹ ਜਹਾਨ ਸਿਰਫ ਮਨੁੱਖਾ ਲਈ ਹੈ ? ਡਾਇਰੈਕਟਰ ਸ਼ੰਕਰ ਸ਼ਣਮੁਗਮ ਨੇ ਵੀ ਇਸ ਨੂੰ ਸੱਭ ਤੋਂ ਚੈਲੇਂਜ਼ਿੰਗ ਫਿਲਮ ਮੰਨਿਆ।ਉਨ੍ਹਾਂ ਨੇ ਕਿਹਾ ਕਿ ਕਰੋੜ ਦਾਅ 'ਤੇ ਲੱਗੇ ਤਾਂ ਹੋਏ ਹਨ ਪਰ ਇਸ ਦੇ ਵੀਐਫਐਕਸ ਨੇ ਬਹੁਤ ਸਮਾਂ ਲਿਆ ਅਤੇ ਇਹ ਕੰਪਨੀ ਪੂਰਾ ਨਹੀਂ ਕਰ ਪਾਈ ਤਾਂ ਸਾਨੂੰ ਦੂਜੀ ਕੰਪਨੀ ਤੋਂ ਵੀਐਫਐਕਸ ਕਰਵਾਉਣਾ ਪਿਆ। ਜਿਸ ਤੋਂ ਬਾਅਦ ਫਿਲਮ ਨੂੰ ਤਿਆਰ ਹੋਣ ਵਿਚ ਇਕ ਸਾਲ ਲੱਗ ਗਿਆ।