
ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜਾਦ ਡੋਪ ਪ੍ਰੀਖਣ 'ਚ ਅਸਫ਼ਲ ਹੋ ਗਿਆ
ਕਰਾਚੀ, 22 ਜੂਨ, ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਹਿਜਾਦ ਡੋਪ ਪ੍ਰੀਖਣ 'ਚ ਅਸਫ਼ਲ ਹੋ ਗਿਆ ਅਤੇ ਡੋਪਿੰਗ ਰੋਧੀ ਕਾਨੂੰਨਾਂ ਦੇ ਉਲੰਘਣ ਕਾਰਨ 'ਤੇ ਉਸ ਨੂੰ ਤਿੰਨ ਤੋਂ ਛੇ ਮਹੀਨੇ ਲਈ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦਸਿਆ ਕਿ ਸ਼ਹਿਜਾਦ ਅਪ੍ਰੈਲ-ਮਈ 'ਚ ਫੈਸਲਾਬਾਦ 'ਚ ਹੋਏ ਪਾਕਿਸਤਾਨ ਕੱਪ ਦੌਰਾਨ ਡੋਪ ਟੈਸਟ 'ਚ ਪਾਜ਼ੀਟੀਵ ਪਾਇਆ ਗਿਆ ਸੀ।
Pak cricketer fails in Dope Test after drinking 'Ganja'ਪਾਕਿਸਤਾਨ ਕ੍ਰਿਕਟ ਬੋਰਡ ਨੇ ਟਵੀਟ ਕਰ ਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਨੇ ਖਿਡਾਰੀ ਦਾ ਨਾਮ ਨਹੀਂ ਦਸਿਆ। ਮੀਡੀਆ ਰੀਪੋਰਟਾਂ ਮੁਤਾਬਕ ਦਸਿਆ ਜਾ ਰਿਹਾ ਹੈ ਕਿ ਅਹਿਮਦ ਸ਼ਹਿਜਾਦ ਗਾਂਜਾ ਪੀਣ ਕਾਰਨ ਡੋਪ ਟੈਸਟ 'ਚ ਅਸਫ਼ਲ ਹੋ ਗਿਆ। ਜ਼ਿਕਰਯੋਗ ਹੈ ਕਿ ਉਸ ਦਾ ਡੋਪ ਟੈਸਟ ਘਰੇਲੂ ਕ੍ਰਿਕਟ ਟੂਰਨਾਮੈਂਟ ਦੌਰਾਨ ਹੋਇਆ ਸੀ। ਸ਼ਹਿਜ਼ਾਦ ਨੇ 13 ਟੈਸਟ, 18 ਇਕ ਦਿਨਾ ਅਤੇ 57 ਟੀ 20 ਕੌਮਾਂਤਰੀ ਮੈਚ ਖੇਡੇ ਹਨ।
Pak cricketer fails in Dope Test after drinking 'Ganja' ਉਹ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਵਲੋਂ ਗਠਿਤ ਜਾਂਚ ਕਮੇਟੀ ਸਾਹਮਣੇ ਪੇਸ਼ ਹੋਵੇਗਾ। ਬੋਰਡ ਦੇ ਇਕ ਭਰੋਸੇਯੋਗ ਸੂਤਰ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਉਸ ਨੂੰ ਪਾਜ਼ੀਟੀਵ ਪਾਇਆ ਗਿਆ ਪਰ ਪੂਰੀ ਪ੍ਰਕਿਰਿਆ ਹੋਣ ਤੋਂ ਬਾਅਦ ਕੋਈ ਅਧਿਕਾਰਕ ਐਲਾਨ ਕੀਤਾ ਜਾਵੇਗਾ।