
ਖੇਤ ਵਿਚ ਟਰੈਕਟਰ ਨਾਲ "550 ਸਾਲ ਗੁਰੂ ਦੇ ਨਾਲ" ਲਿਖਿਆ
ਸੰਗਰੂਰ : ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆ 'ਚ ਧੂਮਧਾਮ ਨਾਲ ਮਨਾਇਆ ਗਿਆ। ਸੁਲਤਾਨਪੁਰ ਲੋਧੀ, ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ ਆਦਿ ਇਤਿਹਾਸਤ ਥਾਵਾਂ 'ਤੇ ਜਿੱਥੇ ਸਰਕਾਰਾਂ ਵੱਲੋਂ ਵੱਡੇ ਪੱਧਰ 'ਤੇ ਸਮਾਗਮ ਕਰਵਾ ਕੇ ਬਾਬੇ ਨਾਨਕ ਨੂੰ ਯਾਦ ਕੀਤਾ ਗਿਆ, ਉਥੇ ਹੀ ਸੰਗਰੂਰ ਦੇ ਇਕ ਪਿੰਡ 'ਚ ਕਿਸਾਨ ਵਲੋਂ ਬਾਬੇ ਨਾਨਕ ਪ੍ਰਤੀ ਆਪਣੀ ਸ਼ਰਧਾ ਭਾਵਨਾ ਜਤਾਉਣ ਲਈ ਅਨੋਖੀ ਪੇਸ਼ਕਾਰੀ ਵਿਖਾਈ ਗਈ।
Sangrur farmer wrote 550th years with the tractor in field
ਦਰਅਸਲ ਜ਼ਿਲ੍ਹਾ ਸੰਗਰੂਰ ਦੇ ਧੂਰੀ ਸਬ-ਡਿਵੀਜਨ ਦੇ ਪਿੰਡ ਮੂਲੋਵਾਲ ਦੇ ਕਿਸਾਨ ਰਣਜੀਤ ਸਿੰਘ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ ਵਿਚ ਆਪਣੇ ਖੇਤ ਵਿਚ ਟਰੈਕਟਰ ਦੀ ਮਦਦ ਨਾਲ "550 ਸਾਲ ਗੁਰੂ ਦੇ ਨਾਲ" ਲਿਖ ਕੇ ਖ਼ੁਸ਼ੀ ਜ਼ਾਹਰ ਕੀਤੀ ਹੈ। ਉਸ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਪਾਈ, ਜਿਸ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ। ਉਸ ਨੂੰ ਦੇਸ਼-ਵਿਦੇਸ਼ ਵਿਚੋਂ ਫ਼ੋਨ ਆਏ ਅਤੇ ਸਭ ਨੇ ਖੂਬ ਸ਼ਲਾਘਾ ਕੀਤੀ।
Sangrur farmer wrote 550th years with the tractor in field
ਕਿਸਾਨ ਰਣਜੀਤ ਸਿੰਘ ਨੇ ਦਸਿਆ ਕਿ ਉਹ ਲੰਘੇ ਦਿਨੀਂ ਆਪਣੇ ਖੇਤ ’ਚ ਜ਼ਮੀਨ ਵਾਹ ਰਿਹਾ ਸੀ ਅਤੇ ਉਸ ਵੇਲੇ ਉਸ ਦੇ ਮਨ ’ਚ ਗੁਰੂ ਸਾਹਿਬਾਨ ਨੂੰ ਲੈ ਕੇ ਕੁਝ ਕਰਨ ਦੀ ਕਸ਼ਮਕਸ਼ ਚੱਲ ਰਹੀ ਸੀ। ਉਸ ਨੇ ਦਸਿਆ ਕਿ ਕਰੀਬ ਇਕ ਘੰਟੇ ਬਾਅਦ ਉਸ ਨੇ ਬਿਨਾਂ ਕੁਝ ਸੋਚੇ ਸਮਝੇ ਆਪਣੇ ਟਰੈਕਟਰ ਦੀ ਲਿਫ਼ਟ ਹੇਠਾਂ ਕਰ ਕੇ ਆਪਣੀ ਜ਼ਮੀਨ ਵਾਹੁੰਦੇ ਹੋਏ ਉਸ ’ਤੇ 550 ਸ਼ਬਦ ਉਕੇਰ ਦਿੱਤਾ।
Sangrur farmer wrote 550th years with the tractor in field
ਇਸ ਤੋਂ ਬਾਅਦ ਉਸ ਨੇ ਇਸ ਨੂੰ ਅੱਗੇ ਵਧਾਉਣ ਦੀ ਸੋਚੀ। ਰਣਜੀਤ ਸਿੰਘ ਨੇ ਦਸਿਆ ਕਿ 550 ਲਿਖਣ ਤੋਂ ਬਾਅਦ ਉਸ ਦੇ ਮੰਨ ਅੰਦਰ ਖਿਆਲ ਆਇਆ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਮਹੀਨਾ ਚੱਲ ਰਿਹਾ ਹੈ ਅਤੇ ਕਿਉਂ ਨਾ ਗੁਰੂਆਂ ਨੂੰ ਸ਼ਰਧਾ ਅਤੇ ਸਨਮਾਨ ਦੇ ਫੁੱਲ ਭੇਟ ਕੀਤੇ ਜਾਣ।
Sangrur farmer wrote 550th years with the tractor in field
ਇਹ ਖਿਆਲ ਆਉਂਦੇ ਹੀ ਰਣਜੀਤ ਸਿੰਘ ਨੇ 550 ਦੇ ਨਾਲ ਆਪਣੇ ਟਰੈਕਟਰ ਦੀ ਲਿਫ਼ਟ ਨਾਲ ਆਪਣੇ ਢਾਈ ਏਕਡ਼ ਦੇ ਖੇਤ ’ਚ ‘550 ਸਾਲ ਗੁਰੂ ਦੇ ਨਾਲ’ ਸ਼ਬਦ ਵੀ ਉਕੇਰ ਦਿੱਤੇ। ਅਜਿਹਾ ਕਰਦੇ ਹੋਏ ਉਸ ਵੱਲੋਂ ਡਰੋਨ ਕੈਮਰੇ ਰਾਹੀਂ ਇਸ ਦੀ ਇਕ ਵੀਡੀਓ ਕਲਿੱਪ ਵੀ ਬਣਾਈ ਗਈ, ਜੋ ਕਿ ਸੋਸ਼ਲ ਮੀਡੀਆ ’ਤੇ ਪੂਰੀ ਚਰਚਾ ਦਾ ਵਿਸ਼ਾ ਬਣ ਗਈ।
Farmer Ranjit Singh