ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ ਸ਼ੁਰੂ
Published : Nov 13, 2019, 3:27 am IST
Updated : Nov 13, 2019, 3:27 am IST
SHARE ARTICLE
Special program started at Sri Nankana Sahib on the occasion of Parkash Purb
Special program started at Sri Nankana Sahib on the occasion of Parkash Purb

ਅਸੀਂ 550 ਸਾਲਾ 'ਤੇ ਕਰਤਾਰਪੁਰ ਲਾਂਘਾ ਬਾਬੇ ਨਾਨਕ ਦੇ ਕਹੇ 'ਤੇ ਖੋਲ੍ਹਿਆ: ਚੌਧਰੀ ਮੁਹੰਮਦ ਸਰਵਰ

ਸ੍ਰੀ ਨਨਕਾਣਾ ਸਾਹਿਬ : ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅੱਜ ਸਵੇਰੇ ਤੋਂ ਹੀ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਹੋ ਗਏ। ਸਵੇਰੇ ਦੇ ਵਿਸ਼ੇਸ਼ ਦੀਵਾਨ ਵਿਚ ਪੰਜਾਬ ਦੇ ਗਵਰਨਰ ਜਨਾਬ ਚੌਧਰੀ ਸਰਵਰ, ਪਾਕਿਸਤਾਨ ਦੇ ਕੇਂਦਰੀ ਮੰਤਰੀ ਨੂਰ ਉਲ ਕਾਦਰੀ, ਬ੍ਰਿਗੇਡੀਅਰ ਜਨਾਬ ਏਜਾਜ ਸ਼ਾਹ, ਪਾਕਿਸਤਾਨ ਔਕਾਫ਼ ਬੋਰਡ ਦੇ ਚੇਅਰਮੈਨ ਜਨਾਬ ਡਾਕਟਰ ਆਮਰ ਅਹਿਮਦ, ਸੈਕਟਰੀ ਜਨਾਬ ਤਾਰਿਕ ਵਜ਼ੀਰ, ਫ਼ਰਾਜ਼ ਅਬਾਸ, ਡਿਪਟੀ ਸੈਕਟਰੀ ਸ਼ਰਾਇਨ ਜਨਾਬ ਇਮਰਾਨ ਗੋਂਦਲ ਕੈਬਨਿਟ ਸੈਕਟਰੀ ਮੁਹਿੰਦਰਪਾਲ ਸਿੰਘ ਆਦਿ ਸ਼ਾਮਲ ਹੋਏ।

Paramjit Singh Sarna at Sri Nankana SahibParamjit Singh Sarna at Sri Nankana Sahib

ਇਸ ਮੌਕੇ ਬੋਲਦਿਆਂ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪਾਕਿਸਤਾਨ ਸਰਕਾਰ, ਔਕਾਫ਼ ਬੋਰਡ ਦਾ ਤਹਿ ਦਿਲੋਂ ਧਨਵਾਦ ਕੀਤਾ ਜਿਨ੍ਹਾਂ ਦਿਨ ਰਾਤ ਇਕ ਕਰ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਕੰਮ ਨੂੰ ਤੈਅ ਸਮੇਂ ਵਿਚ ਪੂਰਾ ਕਰਵਾਇਆ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ 12 ਕਰੋੜ ਸਿੱਖ ਅਪਣੇ ਆਪ ਨੂੰ ਪਾਕਿਸਤਾਨ ਦਾ ਰਾਜਦੂਤ ਸਮਝ ਰਹੇ ਹਨ। 550 ਸਾਲਾ ਸਮਾਗਮ ਲਈ ਜੋ ਪਾਕਿਸਤਾਨੀ ਅਧਿਕਾਰੀਆਂ ਨੇ ਮਿਹਨਤ ਤੇ ਸੇਵਾ ਕੀਤੀ ਹੈ ਉਸ ਨੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ, ਮੰਤਰੀ ਨੂਰ ਉਲ ਹਕ, ਐਜਾਜ ਸ਼ਾਹ ਗਵਰਨਰ ਚੌਧਰੀ ਮੁਹੰਮਦ ਸਰਵਰ ਤੇ ਔਕਾਫ਼ ਦੇ ਚੇਅਰਮੈਨ ਜਨਾਬ ਆਮਰ ਅਹਿਮਦ ਦਾ ਵਿਸ਼ੇਸ਼ ਧਨਵਾਦ ਕੀਤਾ।

ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਸ ਗੁਰਮੀਤ ਸਿੰਘ ਬੁਹ ਨੇ 550 ਸਾਲਾ ਸਮਾਗਮ ਦੇ ਪ੍ਰਬੰਧਾਂ 'ਤੇ ਖ਼ੁਸ਼ੀ ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ। ਉਨ੍ਹਾਂ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਤੋਂ ਮੰਗ ਕੀਤੀ ਕਿ ਸਾਨੂੰ ਨਨਕਾਣਾ ਸਾਹਿਬ ਵਿਚ ਥਾਂ ਦਿਤੀ ਜਾਵੇ ਅਸੀਂ 550 ਕਮਰਿਆਂ ਦੀ ਇਕ ਸਰਾਂ ਬਣਾ ਕੇ ਸੇਵਾ ਕਰਨੀ ਚਾਹੁੰਦੇ ਹਾਂ। ਇਸ ਮੌਕੇ ਮੰਤਰੀ ਨੂਰ ਉਲ ਕਾਦਰੀ ਨੇ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਕਿਹਾ ਕਿ ਪੰਜਾਬ ਦੇ ਗਵਰਨਰ ਜਨਾਬ ਮੁਹੰਮਦ ਸਰਵਰ ਨੇ ਸਿੱਖਾਂ ਨਾਲ ਅਪਣੀ ਦੋਸਤੀ ਨਿਭਾਈ ਹੈ। ਉਹ ਗਵਾਹ ਹਨ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ 'ਤੇ ਚੌਧਰੀ ਸਰਵਰ ਦਿਨ ਰਾਤ ਖ਼ੁਦ ਨਜ਼ਰ ਰੱਖਦੇ ਰਹੇ।

Paramjit Singh Sarna at Sri Nankana SahibParamjit Singh Sarna at Sri Nankana Sahib

ਮੰਤਰੀ ਐਜਾਜ ਸ਼ਾਹ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਨਨਕਾਣਾ ਸਾਹਿਬ ਦੇ ਵਾਸੀ ਹੋਣ ਕਰ ਕੇ ਬਾਬੇ ਨਾਨਕ 'ਤੇ ਉਨ੍ਹਾਂ ਦਾ ਹੱਕ ਜ਼ਿਆਦਾ ਹੈ। ਨਨਕਾਣਾ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਲਈ ਜਦ ਉਹ ਕੰਮ ਕਰ ਰਹੇ ਸਨ ਤੇ ਕੁੱਝ ਲੋਕਾਂ ਨੇ ਉਨ੍ਹਾਂ ਕੋਲੋਂ ਕਈ ਸਵਾਲ ਕੀਤੇ। ਉਨ੍ਹਾਂ ਕਿਹਾ,''ਮੈਂ ਹਰ ਕਿਸੇ ਨੂੰ ਇਕ ਹੀ ਜਵਾਬ ਦਿਤਾ ਕਿ ਬਾਬਾ ਨਾਨਕ ਮੇਰੇ ਕੰਨ ਵਿਚ ਇਹ ਸੇਵਾ ਲਈ ਕਹਿ ਕੇ ਗਿਆ ਸੀ।'' ਇਸ ਮੌਕੇ ਬੋਲਦਿਆਂ ਪੰਜਾਬ ਦੇ ਗਵਰਨਰ ਜਨਾਬ ਚੌਧਰੀ ਮੁਹੰਮਦ ਸਰਵਰ ਨੇ ਕਿਹਾ ਕਿ ਉਨ੍ਹਾਂ ਦੇ ਦਿਲ ਵਿਚ ਸਿੱਖਾਂ ਲਈ ਰਜ ਕੇ ਪਿਆਰ ਹੈ। ਉਨ੍ਹਾਂ ਕਿਹਾ ਕਿ ਸਾਡੇ ਸੱਭ ਦੇ ਕੰਨਾਂ ਵਿਚ ਬਾਬੇ ਨਾਨਕ ਨੇ ਕਿਹਾ ਹੈ ਕਿ ਮੇਰੀ ਕੌਮ ਇੰਤਜ਼ਾਰ ਕਰ ਕੇ ਥੱਕ ਗਈ ਹੈ ਕਰਤਾਰਪੁਰ ਲਾਂਘਾ ਖੋਲ੍ਹ ਦਿਉ। ਅਸੀਂ 550 ਸਾਲਾ ਤੇ ਲਾਂਘਾ ਗੁਰੂ ਨਾਨਕ ਦੇ ਕਹੇ 'ਤੇ ਖੋਲ੍ਹਿਆ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਦੇ ਲੋਕਾਂ ਨੇ ਸਾਨੂੰ ਕਿਹਾ ਸੀ ਕਿ ਸਾਡੀ ਵਿਰਾਸਤ ਖ਼ਰਾਬ ਨਾ ਕਰਿਉ, ਅਸੀ ਸਿੱਖ ਵਿਰਾਸਤ ਨੂੰ ਬਚਾ ਕੇ ਰੱਖਣ ਲਈ ਅਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕੀਤਾ ਬਲਕਿ ਸਿੱਖਾਂ ਦੀ ਸਲਾਹ ਨਾਲ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਜੱਸੋਵਾਲ, ਸਾਬਕਾ ਮੈਂਬਰ ਬੀਬੀ ਰਵਿੰਦਰ ਕੌਰ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਜਰਨਲ ਸਕੱਤਰ ਅਮੀਰ ਸਿੰਘ, ਮੈਂਬਰ ਮੀਮਪਾਲ ਸਿੰਘ, ਡਾਕਟਰ ਸਾਗਰਜੀਤ ਸਿੰਘ , ਸਾਗਰ ਸਿੰਘ, ਵਿਕਾਸ ਸਿੰਘ , ਵੱਖ ਵੱਖ ਗੁਰੂ ਘਰਾਂ ਦੇ ਕੇਅਰ ਟੇਕਰ ਜਨਾਬ ਅਜ਼ਹਰ ਅਬਾਸ, ਮੁਬਸ਼ਰ, ਆਤੀਕ ਗਿਲਾਨੀ ਆਦਿ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement