ਰਾਸ਼ਨ ਮੁਹਈਆ ਕਰਵਾਉਣ ਲਈ ਵੰਡੇ 'ਸਮਾਰਟ ਰਾਸ਼ਨ ਕਾਰਡ'
Published : Nov 12, 2020, 12:14 am IST
Updated : Nov 12, 2020, 12:14 am IST
SHARE ARTICLE
image
image

ਰਾਸ਼ਨ ਮੁਹਈਆ ਕਰਵਾਉਣ ਲਈ ਵੰਡੇ 'ਸਮਾਰਟ ਰਾਸ਼ਨ ਕਾਰਡ'

ਮੋਗਾ,11 ਨਵੰਬਰ (ਗੁਰਜੰਟ ਸਿੰਘ /ਜਗਮੋਹਨ ਸ਼ਰਮਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ 'ਸਮਾਰਟ ਰਾਸ਼ਨ ਕਾਰਡ' ਸਕੀਮ ਤਹਿਤ ਮੋਗਾ ਹਲਕੇ ਦੇ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਵਿਚ ਵੀ ਸਮਾਰਟ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ। ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਉਨ੍ਹਾਂ ਦੇ ਭਰਾ ਜਗਸੀਰ ਸਿੰਘ ਸੀਰਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਦੀ ਦੇਖ ਰੇਖ ਹੇਠ ਸ਼ਹਿਰ ਦੇ ਵੱਖ -ਵੱਖ ਵਾਰਡਾਂ ਦੇ ਇੰਚਾਰਜਾਂ ਅਤੇ ਸਾਬਕਾ ਕੌਂਸਲਰਾਂ ਨੂੰ 'ਸਮਾਰਟ ਰਾਸ਼ਨ ਕਾਰਡ'  ਵੰਡੇ ਗਏ ਤਾਂ ਕਿ ਉਹ ਛੇਤੀ ਤੋਂ ਛੇਤੀ ਅਪਣੇ ਵਾਰਡਾਂ ਵਿਚ ਲੋੜਵੰਦ ਪਰਵਾਰਾਂ ਤਕ ਇਹ ਕਾਰਡ ਪੁੱਜਦੇ ਕਰਨ ਤਾਂ ਜੋ ਉਹ ਕਿਸੇ ਵੀ ਡਿਪੂ ਤੋਂ ਅਪਣੀ ਸਹੂਲਤ ਮੁਤਾਬਕ ਮੁਫ਼ਤ ਜਾਂ ਸਬਸਿਡੀ ਵਾਲਾ ਰਾਸ਼ਨ ਪ੍ਰਾਪਤ ਕਰ ਸਕਣ।
   ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਦਫਤਰ ਵਿਖੇ ਕਾਰਡ ਲੈਣ ਪਹੁੰਚੇ ਵੱਖ-ਵੱਖ ਵਾਰਡਾਂ ਦੇ ਇੰਚਾਰਜਾਂ ਅਤੇ ਸਾਬਕਾ ਕੌਂਸਲਰਾਂ ਨੂੰ ਵਰਚੂਅਲੀ ਸੰਬੋਧਨ ਕਰਦਿਆਂ ਆਖਿਆ ਕਿ ਖਾਧ ਅਤੇ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਦੇਖ ਰੇਖ ਵਿਚ ਇਹ ਕਾਰਡ ਜਾਰੀ ਕੀਤੇ ਗਏ ਹਨ ਤਾਂ ਕਿ ਯੋਗ ਲਾਭਪਾਤਰੀ ਲੋੜੀਂਦਾ ਰਾਸ਼ਨ ਪ੍ਰਾਪਤ ਕਰ ਸਕਣ ਅਤੇ ਆਯੋਗ ਵਿਅਕਤੀਆਂ ਨੂੰ ਨਜਾਇਜ਼ ਲਾਹਾ ਲੈਣ ਤੋਂ ਰੋਕਿਆ ਜਾ ਸਕੇ।
   ਵਿਧਾਇਕ ਨੇ ਆਖਿਆ ਕਿ ਪਿਛਲੇ 7-8 ਮਹੀਨਿਆਂ ਤੋਂ ਕਰੋਨਾ ਮਹਾਂਮਾਰੀ ਕਾਰਨ ਗਰੀਬ ਲੋਕਾਂ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਬੇਹੱਦ ਔਖੀਆਈ ਆ ਰਹੀ ਸੀ ਅਤੇ ਸਮਾਰਟ ਰਾਸ਼ਨ ਕਾਰਡ ਮਿਲਣ ਨਾਲ ਉਨ੍ਹਾਂ ਦੀ ਜ਼ਿੰਦਗੀ ਕੁੱਝ ਸੁਖਾਲੀ ਹੋ ਸਕੇਗੀ। ਵਿਧਾਇਕ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਸਹੀ ਹੱਥਾਂ ਤਕ ਪਹੁੰਚਦਾ ਕੀਤਾ ਜਾ ਸਕੇ। ਇਸ ਮੌਕੇ ਗੁਰਮਿੰਦਰਜੀਤ ਸਿੰਘ ਬਬਲੂ, ਜੱਗਾ ਰੌਲੀ, ਪ੍ਰਵੀਨ ਕੁਮਾਰ ਪੀਨਾ, ਜਤਿੰਦਰ ਅਰੋੜਾ, ਸਾਹਿਲ ਅਰੋੜਾ, ਗੁਰਪ੍ਰੀਤ ਸੱਚਦੇਵਾ, ਕੁਲਦੀਪ ਬੱਸੀਆਂ, ਦੀਪਕ ਭੱਲਾ,ਅਸ਼ੋਕ ਧਮੀਜਾ, ਛਿੰਦਾ ਬਰਾੜ,ਧੀਰਜ ਕੁਮਾਰ, ਜਗਸੀਰ ਸਿੰਘ, ਅਸ਼ਵਨੀ ਮੱਟੂ, ਦਵਿੰਦਰ, ਪਵਿੱਤਰ ਢਿੱਲੋਂ ਆਦਿ ਹਾਜ਼ਰ ਸਨ ।
ਫੋਟੋ ਨੰਬਰ-11 ਮੋਗਾ 08 ਪੀ

SHARE ARTICLE

ਏਜੰਸੀ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement