
ਧਰਨਾ ਸ਼ੁਰੂ ਹੋਣ ਤੋਂ ਬਾਅਦ ਐਸਐਸਪੀ ਮਾਨਸਾ ਨੇ ਕਿਸਾਨ ਆਗੂਆਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਮੁਆਵਜਾ ਰਾਸ਼ੀ ਦੀ ਰਕਮ ਵਧਾ ਕੇ 10 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਮਾਨਸਾ (ਪਰਮਦੀਪ ਰਾਣਾ): ਟਿਕਰੀ ਬਾਰਡਰ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ ਸ਼ਹੀਦ ਹੋਈਆਂ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਤਿੰਨ ਬੀਬੀਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 10—10 ਲੱਖ ਰੁਪਏ ਦੇ ਚੈੱਕ ਦੇਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਹਨਾਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਦਿਨ ਰਾਤ ਦਾ ਧਰਨਾ ਪਹਿਲੇ ਦਿਨ ਹੀ ਮੰਗਾਂ ਮੰਨਣ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ।
Women Dead at Tikri Border
ਹੋਰ ਪੜ੍ਹੋ: CDS ਬਿਪਿਨ ਰਾਵਤ ਦਾ ਬਿਆਨ, 'ਭਾਰਤ ਦਾ ਨੰਬਰ 1 ਦੁਸ਼ਮਣ ਚੀਨ ਹੈ, ਪਾਕਿਸਤਾਨ ਨਹੀਂ'
ਦੱਸ ਦੇਈਏ ਕਿ 28 ਅਕਤੂਬਰ ਨੂੰ ਦਿੱਲੀ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਗਈਆਂ ਪਿੰਡ ਦੀਆਂ ਕਈ ਔਰਤਾਂ ’ਤੇ ਟਿੱਪਰ (ਟਰੱਕ) ਚੜ ਗਿਆ ਸੀ, ਜਿਸ ਕਾਰਨ ਤਿੰਨ ਔਰਤਾਂ ਗੁਰਮੇਲ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ ਸ਼ਹੀਦ ਹੋ ਗਈਆਂ ਸਨ ਜਦਕਿ ਦੋ ਔਰਤਾਂ ਜ਼ਖਮੀ ਹੋ ਗਈਆਂ। ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸ਼ਹੀਦ ਔਰਤਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਰੱਦ ਕਰਕੇ ਮੰਗ ਕੀਤੀ ਕਿ ਸਹਾਇਤਾ ਰਾਸ਼ੀ ਘੱਟੋ ਘੱਟ 10-10 ਲੱਖ ਰੁਪਏ ਦਿੱਤੀ ਜਾਵੇ।
Checks distributed to the families of martyred women at Tikri border
ਹੋਰ ਪੜ੍ਹੋ: ਕੰਗਨਾ ਰਣੌਤ 'ਤੇ ਭੜਕੇ NCP ਆਗੂ ਨਵਾਬ ਮਲਿਕ, ਕਿਹਾ ਵਾਪਸ ਲਿਆ ਜਾਵੇ ਪਦਮ ਸ਼੍ਰੀ ਪੁਰਸਕਾਰ
ਇਸ ਤੋਂ ਇਲਾਵਾ ਮੰਗ ਕੀਤੀ ਗਈ ਕਿ ਪਰਿਵਾਰ ਦੇ ਇੱਕ—ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਪਰਿਵਾਰ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਜ਼ਖਮੀ ਬੀਬੀ ਦੇ ਇਲਾਜ ਲਈ ਵੀ ਮੁਆਵਜ਼ਾ ਦਿੱਤਾ ਜਾਵੇ। ਇਹਨਾਂ ਮੰਗਾਂ ਲਈ ਧਰਨੇ ਦਾ ਐਲਾਨ ਸ਼ਹੀਦਾਂ ਦੇ ਭੋਗ ਸਮਾਗਮ ਦੌਰਾਨ ਕੀਤਾ ਗਿਆ ਸੀ। ਧਰਨਾ ਸ਼ੁਰੂ ਹੋਣ ਤੋਂ ਬਾਅਦ ਐਸਐਸਪੀ ਮਾਨਸਾ ਨੇ ਕਿਸਾਨ ਆਗੂਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਦੱਸਿਆ ਕਿ ਸਰਕਾਰ ਵੱਲੋਂ ਮੁਆਵਜਾ ਰਾਸ਼ੀ ਦੀ ਰਕਮ ਵਧਾ ਕੇ 10 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ।
Checks distributed to the families of martyred women at Tikri border
ਹੋਰ ਪੜ੍ਹੋ: ਲਾੜੀ ਨੇ ਵਿਆਹ 'ਚ ਆਏ ਮਹਿਮਾਨਾਂ ਤੋਂ ਮੰਗੇ ਖਾਣੇ ਦੇ ਪੈਸੇ, ਕਿਹਾ- 7300 ਪ੍ਰਤੀ ਪਲੇਟ
ਇਸ ਤੋਂ ਬਾਅਦ ਐਸਡੀਐਮ ਹਰਜਿੰਦਰ ਸਿੰਘ ਜੱਸੜ ਅਤੇ ਡੀਐਸਪੀ ਹੈੱਡ ਕੁਆਰਟਰ ਸੰਜੀਵ ਗੋਇਲ ਧਰਨਾ ਸਥਾਨ ’ਤੇ ਪਹੁੰਚੇ, ਜਿੱਥੇ ਉਹਨਾਂ ਨੇ ਸ਼ਹੀਦ ਬੀਬੀਆਂ ਦੇ ਪਰਿਵਾਰਾਂ ਨੂੰ 10—10 ਲੱਖ ਰੁਪਏ ਦੇ ਚੈੱਕ ਦਿੱਤੇ। ਉਹਨਾਂ ਦੱਸਿਆ ਕਿ ਪਰਿਵਾਰਕ ਮੈਂਬਰ ਨੂੰ ਨੌਕਰੀਆਂ ਸੰਬਧੀ ਫਾਇਲਾਂ ਸਰਕਾਰ ਨੂੰ ਭੇਜੀਆਂ ਜਾਣਗੀਆਂ। ਇਸ ਤੋਂ ਇਲਾਵਾ ਕਰਜ਼ਾ ਮੁਆਫੀ ਸਬੰਧੀ ਸੂਬਾ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ ਅਤੇ ਜ਼ਖਮੀ ਕਿਸਾਨ ਬੀਬੀ ਦੇ ਇਲਾਜ ਲਈ 3 ਲੱਖ ਰੁਪਏ ਪਰਿਵਾਰ ਨੂੰ ਜਲਦੀ ਦਿੱਤੇ ਜਾਣਗੇ। ਕਿਸਾਨਾਂ ਨੇ ਇਸ ਤੋਂ ਬਾਅਦ ਚੇਤਾਵਨੀ ਦਿੱਤੀ ਕਿ ਜੇਕਰ ਪਰਿਵਰਕ ਮੈਂਬਰਾਂ ਨੂੰ ਨੌਕਰੀ ਲਈ ਜਲਦੀ ਨਿਯੁਕਤੀ ਪੱਤਰ ਜਾ ਭੇਜੇ ਗਏ ਤਾਂ ਧਰਨਾ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ।