
ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਾਰਤ ਦਾ ਨੰਬਰ 1 ਦੁਸ਼ਮਣ ਚੀਨ ਹੈ, ਪਾਕਿਸਤਾਨ ਨਹੀਂ।
ਨਵੀਂ ਦਿੱਲੀ: ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਾਰਤ ਦਾ ਨੰਬਰ 1 ਦੁਸ਼ਮਣ ਚੀਨ ਹੈ, ਪਾਕਿਸਤਾਨ ਨਹੀਂ। ਦਰਅਸਲ ਭਾਰਤ-ਚੀਨ ਸਰਹੱਦ 'ਤੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ। ਇਸ ਸਥਿਤੀ ਬਾਰੇ ਬਿਪਿਨ ਰਾਵਤ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਚੀਨ ਸਾਡਾ ਨੰਬਰ ਇਕ ਦੁਸ਼ਮਣ ਹੈ, ਪਾਕਿਸਤਾਨ ਨਹੀਂ।
CDS General Bipin Rawat
ਹੋਰ ਪੜ੍ਹੋ: ਕੈਪਟਨ ਨੇ ਉਮੀਦ ਮੁਤਾਬਕ ਕੰਮ ਨਹੀਂ ਕੀਤਾ ਇਸੇ ਕਰ ਕੇ ਕੁਰਸੀ ਤੋਂ ਲਾਹਿਆ - ਬੀਬੀ ਭੱਠਲ
ਰਾਵਤ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਭਾਰਤ ਨੂੰ ਦੋ ਮੋਰਚਿਆਂ 'ਤੇ ਦੁਸ਼ਮਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼ ਸਰਹੱਦ 'ਤੇ ਪਿੰਡ ਵਸਾਉਣ ਦੀਆਂ ਰਿਪੋਰਟਾਂ 'ਤੇ ਉਹਨਾਂ ਕਿਹਾ ਕਿ ਚੀਨੀ ਫੌਜ ਨੇ ਪੁਰਾਣੇ ਢਾਂਚੇ 'ਤੇ ਨਵਾਂ ਢਾਂਚਾ ਬਣਾਇਆ ਹੈ। ਉਹ ਆਪਣੇ ਸਰਹੱਦੀ ਖੇਤਰ ਦਾ ਵਿਕਾਸ ਕਰ ਰਹੇ ਹਨ। ਅੱਜ ਲੋਕ ਸੈਟੇਲਾਈਟ ਅਤੇ ਗੂਗਲ ਰਾਹੀਂ ਤਸਵੀਰਾਂ ਲੈ ਰਹੇ ਹਨ। ਅਜਿਹੀਆਂ ਤਸਵੀਰਾਂ ਪਹਿਲਾਂ ਨਹੀਂ ਦੇਖਣ ਨੂੰ ਮਿਲੀਆਂ ਸਨ। ਕਿਸੇ ਤਸਵੀਰ ਦੇ ਸਾਹਮਣੇ ਆਉਣ ਨਾਲ ਕਬਜ਼ੇ ਦੀ ਗੱਲ ਸਾਹਮਣੇ ਆ ਜਾਂਦੀ ਹੈ।
India and China
ਹੋਰ ਪੜ੍ਹੋ: ਕੰਗਨਾ ਰਣੌਤ 'ਤੇ ਭੜਕੇ NCP ਆਗੂ ਨਵਾਬ ਮਲਿਕ, ਕਿਹਾ ਵਾਪਸ ਲਿਆ ਜਾਵੇ ਪਦਮ ਸ਼੍ਰੀ ਪੁਰਸਕਾਰ
ਉਹਨਾਂ ਕਿਹਾ ਕਿ ਜਿੱਥੇ ਚੀਨੀ ਫੌਜ ਸਰਹੱਦ 'ਤੇ ਵਿਕਾਸ ਕਰ ਰਹੀ ਹੈ, ਉਥੇ ਹੀ ਭਾਰਤ ਅਸਲ ਕੰਟਰੋਲ ਰੇਖਾ (ਐਲਏਸੀ) ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਵੀ ਵਿਕਾਸ ਕਰ ਰਿਹਾ ਹੈ। ਅਸੀਂ ਪਹਿਲਾਂ ਐਲਏਸੀ ਦੇ ਆਸ-ਪਾਸ ਸੜਕਾਂ ਨਹੀਂ ਬਣਾਈਆਂ ਕਿਉਂਕਿ ਲੋਕਾਂ 'ਚ ਡਰ ਸੀ ਕਿ ਚੀਨੀ ਫੌਜੀ ਆ ਕੇ ਇਸ ਨੂੰ ਤੋੜ ਦੇਣਗੇ ਪਰ ਹੁਣ ਅਜਿਹਾ ਨਹੀਂ ਹੈ।
Bipin Rawat
ਹੋਰ ਪੜ੍ਹੋ: ਦੂਜਿਆਂ ਦੀ ਜਾਨ ਬਚਾਉਂਦਾ ਹੋਇਆ ਫੌਜੀ ਜਵਾਨ ਹੋਇਆ ਸ਼ਹੀਦ
ਸੀਡੀਐਸ ਬਿਪਿਨ ਰਾਵਤ ਨੇ ਕਿਹਾ ਕਿ ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ ਭਾਰਤ ਅਤੇ ਚੀਨ ਦੇ ਸੈਨਿਕ ਕਈ ਵਾਰ ਆਹਮੋ-ਸਾਹਮਣੇ ਹੋਏ। ਦੋਵੇਂ ਦੇਸ਼ਾਂ ਦੀ ਕੋਸ਼ਿਸ਼ ਹੈ ਕਿ ਫੌਜੀਆਂ ਨੂੰ ਨੇੜੇ ਆਉਣ ਤੋਂ ਰੋਕਿਆ ਜਾਵੇ। ਸਾਡੀ ਕੋਸ਼ਿਸ਼ ਹੈ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਅਪ੍ਰੈਲ 2020 ਤੋਂ ਪਹਿਲਾਂ ਵਾਲੀ ਸਥਿਤੀ 'ਤੇ ਆ ਜਾਣ। ਉਹਨਾਂ ਕਿਹਾ ਕਿ ਪੂਰਬੀ ਲੱਦਾਖ 'ਚ ਕੁਝ ਥਾਵਾਂ 'ਤੇ ਡੀ-ਐਸਕੇਲੇਸ਼ਨ ਦੀ ਪ੍ਰਕਿਰਿਆ ਹੌਲੀ ਚੱਲ ਰਹੀ ਹੈ। ਸਮਾਂ ਲੱਗਣ ਕਾਰਨ ਚੀਨ ਨੇ ਐਲਏਸੀ ਦੇ ਅੰਦਰੂਨੀ ਹਿੱਸੇ ਵਿਚ ਸਥਾਈ ਢਾਂਚੇ ਬਣਾਏ ਹਨ।