
ਨਾਭਾ ਬਲਾਕ ਦੇ ਪਿੰਡ ਸੰਗਤਪੁਰਾ ਵਿਖੇ ਕਿਸਾਨ ਬੂਟਾ ਸਿੰਘ ਜੋ ਪਿੰਡ ਦਾ ਸਰਪੰਚ ਵੀ ਸੀ ਉਸ ਨੇ ਬੈਂਕਾਂ ਅਤੇ ਆੜ੍ਹਤੀਆਂ ਤੋਂ ਇਲਾਵਾ ਡੇਅਰੀ ਫਾਰਮ ਤੋਂ ...
ਨਾਭਾ (ਭਾਸ਼ਾ) : ਨਾਭਾ ਬਲਾਕ ਦੇ ਪਿੰਡ ਸੰਗਤਪੁਰਾ ਵਿਖੇ ਕਿਸਾਨ ਬੂਟਾ ਸਿੰਘ ਜੋ ਪਿੰਡ ਦਾ ਸਰਪੰਚ ਵੀ ਸੀ ਉਸ ਨੇ ਬੈਂਕਾਂ ਅਤੇ ਆੜ੍ਹਤੀਆਂ ਤੋਂ ਇਲਾਵਾ ਡੇਅਰੀ ਫਾਰਮ ਤੋਂ ਲੱਖਾਂ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ ਅਤੇ ਕਰਜ਼ਾ ਨਾ ਉਤਾਰਨ ਦੀ ਸੂਰਤ ਵਿੱਚ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ.ਕਿਸਾਨ ਕੋਲ ਕਰੀਬ 6 ਕਿੱਲੇ ਜਮੀਨ ਦੀ ਸੀ ਅਤੇ ਜ਼ਮੀਨ ਤੇ ਜੋ ਝੋਨਾ ਵੀ ਫ਼ਸਲ ਦਾ ਝਾੜ ਵੀ ਇਸ ਵਾਰ ਘੱਟ ਨਿਕਲਣ ਕਾਰਨ ਉਸ ਤੇ ਬਹੁਤ ਚਿੰਤਾ ਸੀ ਜਿਸ ਕਾਰਨ ਦਿਨੋਂ ਦਿਨ ਕਰਜ਼ੇ ਦਾ ਬੋਝ ਉਸ ਉੱਪਰ ਵਧਦਾ ਹੀ ਜਾ ਰਿਹਾ ਸੀ।
ਅਤੇ ਉਸ ਨੇ ਆਪਣੇ ਪਤਨੀ ਨੂੰ ਇਸ ਕਰਜ਼ੇ ਦੀ ਗਾਥਾ ਦੱਸਦੇ ਹੋਏ ਉਸ ਨੇ ਆਤਮ ਹੱਤਿਆ ਕਰ ਲਈ ਸੀ ਮ੍ਰਿਤਕ ਬੂਟਾ ਸਿੰਘ ਆਪਣੇ ਪਿੱਛੇ 2 ਲੜਕੇ ਤੇ ਪਤਨੀ ਨੂੰ ਛੱਡ ਗਿਆ ਹੈ ਇੱਕ ਲੜਕਾ ਉਸ ਨੇ ਦੁਬਈ ਵਿਖੇ ਭੇਜਿਆ ਸੀ ਉਸ ਤੇ ਵੀ ਲੱਖਾਂ ਰੁਪਏ ਖਰਚ ਕੀਤੇ ਸਨ ਪਰ ਉਸ ਦੀ ਬਾਹਰ ਸੈਟਿੰਗ ਨਾ ਹੋਣ ਕਾਰਨ ਉਹ ਵਾਪਸ ਆ ਗਿਆ ਸੀ ਮ੍ਰਿਤਕ ਕਿਸਾਨ ਨੇ ਆਪਣੇ ਲੜਕੇ ਨੂੰ ਬਾਹਰ ਭੇਜਣ ਦੇ ਬਦਲੇ 15 ਲੱਖ ਰੁਪਏ ਦਾ ਕਰਜ਼ਾ ਚੁੱਕਿਆ ਸੀ।