ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ‘ਤੇ 3 ਲੱਖ 76 ਹਜ਼ਾਰ ਦੀ ਲੁੱਟ
Published : Dec 12, 2018, 8:04 pm IST
Updated : Dec 12, 2018, 8:04 pm IST
SHARE ARTICLE
Robbery
Robbery

ਅੱਜ ਦੁਪਹਿਰ ਤੋਂ ਬਾਅਦ ਮਲੋਟ ਰੋਡ ‘ਤੇ ਸਥਿਤ ਕਾਂਨਟੀਨੈਂਟਲ ਢਾਬੇ ਦੇ ਨਜ਼ਦੀਕ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ...

ਗਿੱਦੜਬਾਹਾ (ਸਸਸ) : ਅੱਜ ਦੁਪਹਿਰ ਤੋਂ ਬਾਅਦ ਮਲੋਟ ਰੋਡ ‘ਤੇ ਸਥਿਤ ਕਾਂਨਟੀਨੈਂਟਲ ਢਾਬੇ ਦੇ ਨਜ਼ਦੀਕ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵਲੋਂ ਪਿਸਤੌਲ ਅਤੇ ਚਾਕੂ ਦੀ ਨੋਕ ‘ਤੇ ਰਿਲਾਇੰਸ ਪੰਪ ਦੇ ਪੈਸੇ ਇਕੱਠੇ ਕਰਨ ਵਾਲੀ ਕੰਪਨੀ ਦੇ ਕਰਿੰਦੇ ਤੋਂ 3 ਲੱਖ 76 ਹਜ਼ਾਰ 300 ਰੁਪਏ ਲੁੱਟ ਲਏ ਜਾਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਖੁਸ਼ਪਾਲ ਸਿੰਘ ਨੇ ਦੱਸਿਆ ਕਿ ਉਹ ਮਲੋਟ ਰੋਡ ‘ਤੇ ਸਥਿਤ ਰਿਲਾਇੰਸ ਪੰਪ ਤੋਂ ਪੇਮੈਂਟ ਲੈ ਕੇ ਅਪਣੇ ਸਪਲੈਂਡਰ ਮੋਟਰਸਾਈਕਲ ‘ਤੇ ਗਿੱਦੜਬਾਹਾ ‘ਚ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ

ਜੋ ਕਿ ਪੰਪ ਤੋਂ ਕੁੱਝ ਹੀ ਦੂਰੀ ‘ਤੇ ਸਥਿਤ ਕਾਂਨਟੀਨੈਂਟਲ ਢਾਬੇ ਦੇ ਨੇੜੇ ਪਹੁੰਚਿਆ ਤਾਂ ਇਸ ਦੌਰਾਨ ਮਲੋਟ ਤੋਂ ਆਏ ਬਿਨਾਂ ਨੰਬਰ ਵਾਲੇ ਪਲਸਰ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਨੇ ਅਪਣੇ ਮੂੰਹ ਢੱਕੇ ਹੋਏ ਸਨ ਉਸ ਨੂੰ ਰੋਕ ਕੇ ਪੈਸਿਆਂ ਵਾਲਾ ਬੈਗ ਪੁੱਛਣ ਲੱਗੇ। ਖੁਸ਼ਪਾਲ ਸਿੰਘ ਨੇ ਦੱਸਿਆ ਕਿ ‘ਮੇਰੇ ਵਲੋਂ ਮਨ੍ਹਾਂ ਕਰਨ ‘ਤੇ ਉਨ੍ਹਾਂ ਨੇ ਮੈਨੂੰ ਪਿਸਤੌਲ ਵਿਖਾਇਆ ਅਤੇ ਕਿਹਾ ਕਿ ਸਿੱਧੀ ਤਰ੍ਹਾਂ ਪੈਸਿਆਂ ਵਾਲਾ ਬੈਗ ਸਾਨੂੰ ਦੇ ਦੇ ਅਤੇ ਇਸ ਦੌਰਾਨ ਦੂਜੇ ਵਿਅਕਤੀ ਨੇ ਜੇਬ ਵਿਚੋਂ ਚਾਕੂ ਕੱਢਿਆ ਅਤੇ ਬੈਗ ਦੀ ਤਣੀ ਵੱਢ ਕੇ ਬੈਗ ਖੋਹ ਕੇ ਪਿੰਡ ਹੁਸਨਰ ਵੱਲ ਨੂੰ ਫ਼ਰਾਰ ਹੋ ਗਏ।

ਉੱਧਰ, ਲੁੱਟ ਦੀ ਘਟਨਾ ਸੁਣਦੇ ਹੀ ਗਿੱਦੜਬਾਹਾ ਦੇ ਐਸ.ਪੀ.(ਡੀ) ਰਣਵੀਰ ਸਿੰਘ, ਡੀ.ਐਸ.ਪੀ.(ਡੀ) ਸ਼੍ਰੀ ਮੁਕਤਸਰ ਸਾਹਿਬ ਜਸਮੀਤ ਸਿੰਘ, ਗਿੱਦੜਬਾਹਾ ਦੇ ਡੀ.ਐਸ.ਪੀ, ਗੁਰਤੇਜ ਸਿੰਘ ਅਤੇ ਐਸ.ਐਚ.ਓ. ਜਸਵੀਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਇਸ ਮੌਕੇ ਡੀ.ਐਸ.ਪੀ. ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਰਸਤੇ ‘ਤੇ ਵੱਖ-ਵੱਖ ਜਗ੍ਹਾ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement