ਦਿਨ ਦਿਹਾੜੇ ਕਰਮਚਾਰੀਆਂ ਨੂੰ ਬੰਦੀ ਬਣਾ ਲੁਟੇਰਿਆਂ ਨੇ ਲੁੱਟਿਆ ਬੈਂਕ
Published : Nov 30, 2018, 4:19 pm IST
Updated : Nov 30, 2018, 4:19 pm IST
SHARE ARTICLE
Robbers robbed the bank
Robbers robbed the bank

ਸ਼ਹਿਰ ਦੇ ਫਗਵਾੜਾ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬੱਸੀ ਦੌਲਤ ਖਾਨ ਸ਼ਾਖਾ ਵਿਚ ਸ਼ੁੱਕਰਵਾਰ ਦੁਪਹਿਰ ਹਥਿਆਰਬੰਦ...

ਹੁਸ਼ਿਆਰਪੁਰ (ਸਸਸ) : ਸ਼ਹਿਰ ਦੇ ਫਗਵਾੜਾ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬੱਸੀ ਦੌਲਤ ਖਾਨ ਸ਼ਾਖਾ ਵਿਚ ਸ਼ੁੱਕਰਵਾਰ ਦੁਪਹਿਰ ਹਥਿਆਰਬੰਦ ਲੁਟੇਰਿਆਂ ਨੇ ਧਾਵਾ  ਬੋਲ ਦਿਤਾ। ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ਅਤੇ ਉਥੇ ਖੜ੍ਹੇ ਗਾਹਕਾਂ ਨੂੰ ਬੰਦੀ ਬਣਾਇਆ ਅਤੇ ਲਗਭੱਗ 12 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ਉਤੇ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਇਕ ਵਜੇ ਬੈਂਕ ਵਿਚ ਲੈਣ ਦੇਣ ਦਾ ਕੰਮ ਕੰਮ ਚੱਲ ਰਿਹਾ ਸੀ।

PNB BankPNB Bankਵੱਡੀ ਗਿਣਤੀ ਵਿਚ ਬੈਂਕ ਵਿਚ ਗਾਹਕ ਮੌਜੂਦ ਸਨ। ਇਸ ਦੌਰਾਨ ਅਚਾਨਕ ਹਥਿਆਰਬੰਦ ਲੋਕ ਬੈਂਕ ਵਿਚ ਦਾਖ਼ਲ ਹੋਏ ਅਤੇ ਧਮਕੀ ਦੇਣ ਲੱਗੇ। ਇਸ ਤੋਂ ਪਹਿਲਾਂ ਕਿ ਲੋਕ ਕੁੱਝ ਸਮਝ ਸਕਦੇ ਲੁਟੇਰਿਆਂ ਨੇ ਬੈਂਕ ਦਾ ਦਰਵਾਜ਼ਾ ਬੰਦ ਕਰ ਦਿਤਾ ਅਤੇ ਸਾਰਿਆਂ ਨੂੰ ਚੁੱਪਚਾਪ ਰਹਿਣ ਨੂੰ ਕਿਹਾ। ਲੁਟੇਰਿਆਂ ਨੇ ਮੈਨੇਜਰ ਤੇਜਿੰਦਰ ਕੌਰ ਨੂੰ ਪਿਸਟਲ ਦੇ ਜ਼ੋਰ ‘ਤੇ ਬਾਹਰ ਕੱਢ ਦਿਤਾ। ਬੈਂਕ ਵਿਚ ਮੌਜੂਦ ਲੋਕਾਂ ਦੇ ਹੱਥ ਖੜ੍ਹੇ ਕਰ ਕੇ ਇਕ ਪਾਸੇ ਕਰ ਦਿਤਾ ਅਤੇ ਕੈਸ਼ੀਅਰ ਦੇ ਕੈਬਿਨ ਵਿਚ ਜਾ ਕੇ ਨਕਦੀ ਨਾਲ ਭਰਿਆ ਟਰੰਕ ਚੁੱਕ ਕੇ ਚਲਦੇ ਬਣੇ।

ਟਰੰਕ ਵਿਚ 12 ਲੱਖ ਰੁਪਏ ਦੀ ਨਕਦੀ ਸੀ। ਇਹੀ ਨਹੀਂ, ਲੁਟੇਰੇ ਸੀਸੀਟੀਵੀ ਦੀ ਡੀਵੀਆਰ ਵੀ ਚੁੱਕ ਲੈ ਗਏ। ਲੁਟੇਰੇ ਫਗਵਾੜਾ ਵਲੋਂ ਸਫ਼ੈਦ ਕਾਰ ਵਿਚ ਸਵਾਰ ਹੋ ਕੇ ਆਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚੀ। ਕਰਮਚਾਰੀਆਂ ਅਤੇ ਗਾਹਕਾਂ ਵਲੋਂ ਵੀ ਲੁੱਟ ਨੂੰ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਵਿਚ ਇਕ ਸਰਦਾਰ ਸੀ, ਜਦੋਂ ਕਿ ਚਾਰ ਬਿਨਾਂ ਪੱਗੜੀ ਵਾਲੇ ਸਨ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਲੁਟੇਰਿਆਂ ਦਾ ਪਤਾ ਲਗਾ ਲਵਾਂਗੇ।

RobberyRobberyਦੱਸ ਦਈਏ, ਇਸ ਤੋਂ ਪਹਿਲਾਂ ਜੁਲਾਈ ਵਿਚ ਵੀ ਹੁਸ਼ਿਆਰਪੁਰ ਦੇ ਕਸਬੇ ਕੋਟਫਾਤੁਹੀ ਵਿਚ ਲੁਟੇਰਿਆਂ ਨੇ ਐਕਸਿਸ ਬੈਂਕ ਵਿਚ ਲੁੱਟ ਦੀ ਘਟਨਾ ਨੂੰ ਅੰਜਾਮ ਦਿਤਾ ਸੀ। ਪਿਸਤੌਲ   ਦੇ ਜ਼ੋਰ ਉਤੇ ਬੈਂਕ ਕਰਮਚਾਰੀਆਂ ਨੂੰ ਧਮਕਾਇਆ ਅਤੇ ਸਿਰਫ਼ ਦੋ ਮਿੰਟ ਵਿਚ 9.60 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਸਨ। ਘਟਨਾ ਦੇ ਸਮੇਂ ਬੈਂਕ ਵਿਚ ਗਾਹਕ ਵੀ ਮੌਜੂਦ ਸਨ। ਇਹ ਘਟਨਾ ਵੀ ਦੁਪਹਿਰ ਇਕ ਵਜੇ ਹੀ ਹੋਈ ਸੀ। ਪੰਜ ਲੁਟੇਰੇ ਪੋਲੋ ਕਾਰ ਵਿਚ ਸਵਾਰ ਹੋ ਕੇ ਆਏ ਸਨ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement