
ਰਿਪੋਰਟ ਅਨੁਸਾਰ 2018 ਵਿਚ ਨਸ਼ਾ ਤਸਕਰਾਂ ਕੋਲੋਂ 21199 ਕਿਲੋ ਗਾਂਜਾ, 127 ਕਿਲੋ ਹਸ਼ੀਸ਼, 481 ਕਿਲੋ ਹੈਰੋਇਨ, 57,400 ਕਿਲੋ ਚੂਰਾ ਪੋਸਤ
ਨਵੀਂ ਦਿੱਲੀ- ਨਸ਼ੇ ਜੋ ਕਿ ਪੰਜਾਬ ਦੇ ਨੌਜਵਾਨਾਂ ਦੀ ਜਾਨ ਲੈ ਰਹੇ ਹਨ ਅਤੇ ਦਿਨੋਂ ਦਿਨ ਇਨਾਂ ਦੀ ਮੰਗ ਵੀ ਵਧ ਰਹੀ ਹੈ। ਜਾਦਾ ਤੋਂ ਜਿਆਦਾ ਨੌਜਵਾਨ ਨਸ਼ਿਆ ਪਿੱਛੇ ਲੱਗ ਰਹੇ ਹਨ। ਕਈ ਲੋਕਾਂ ਜਾਂ ਸਰਕਾਰ ਵੱਲੋਂ ਨਸ਼ੇ ਨੂੰ ਠੱਲ ਪਾਉਣ ਲਈ ਕਈ ਮੁਹਿੰਮਾਂ ਵੀ ਚਲਾਈਆਂ ਗਈਆਂ ਹਨ। ਨਸ਼ਾਂ ਵਧਣ ਕਰ ਕੇ ਨਸ਼ਾ ਤਸਕਰਾਂ ਵਿਚ ਵੀ ਵਾਧਾ ਹੋ ਰਿਹਾ ਹੈ ਤੇ ਹੁਣ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ
ਜਿਸ ਅਨੁਸਾਰ ਪੂਰੇ ਦੇਸ਼ ਵਿਚ ਸਭ ਤੋਂ ਜ਼ਿਆਦਾ ਨਸ਼ਾ ਤਸਕਰ ਪੰਜਾਬ ਵਿਚ ਹਨ। ਰਿਪੋਰਟ ਅਨੁਸਾਰ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਵਿਚੋਂ 46,909 ਨਸ਼ਾ ਤਸਕਰ ਗ੍ਰਿਫ਼ਤਾਰ ਹੋਏ ਹਨ। ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਸਾਲ 2015 ਤੋਂ 2018 ਵਿਚ ਹੋਈਆਂ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਸ਼ਾ ਖਤਮ ਕਰਨ ਲਈ ਸਖ਼ਤ ਮੁਹਿੰਮ ਚਲਾਈ ਹੋਈ ਹੈ
ਪਰ ਭਾਰਤ ਸਰਕਾਰ ਲਈ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੋਈ ਰਿਪੋਰਟ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਰਿਪੋਰਟ ਅਨੁਸਾਰ 2018 ਵਿਚ ਨਸ਼ਾ ਤਸਕਰਾਂ ਕੋਲੋਂ 21199 ਕਿਲੋ ਗਾਂਜਾ, 127 ਕਿਲੋ ਹਸ਼ੀਸ਼, 481 ਕਿਲੋ ਹੈਰੋਇਨ, 57,400 ਕਿਲੋ ਚੂਰਾ ਪੋਸਤ ਅਤੇ 83 ਲੱਖ ਦੇ ਕਰੀਬ ਨਸ਼ੇ ਦੇ ਕੈਪਸੂਲ ਫੜੇ ਗਏ। ਇਸੇ ਤਰ੍ਹਾਂ ਸਾਲ 2017 ਵਿਚੋਂ ਨਸ਼ਾ ਤਸਕਰਾਂ ਕੋਲੋਂ 1871 ਕਿਲੋ ਗਾਂਜਾ, 406 ਕਿਲੋ ਹੈਰੋਇਨ, 129 ਕਿਲੋ ਹਸੀਸ, 505 ਕਿਲੋ ਅਫੀਮ, 41,746 ਕਿਲੋ ਭੁਕੀ ਅਤੇ 35 ਲੱਖ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ।