
ਡੇਢ ਕੁਇੰਟਲ ਖੋਆ ਵੀ ਦਿੱਲੀ ਸੰਘਰਸ਼ ਲਈ ਭੇਜਿਆ
ਰਾਏਕੋਟ : ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਇਕਾਈ ਪਿੰਡ ਚੱਕ ਭਾਈਕਾ ਦੀ ਮੀਟਿੰਗ ਪ੍ਰਧਾਨ ਸਾਧੂ ਸਿੰਘ ਰਾਏ ਦੀ ਅਗਵਾਈ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਇਕਾਈ ਦੇ ਜਨਰਲ ਸਕੱਤਰ ਅਤੇ ਜਥੇਬੰਦੀ ਦੇ ਬੁਲਾਰੇ ਹਰਬਖ਼ਸੀਸ ਸਿੰਘ ਰਾਏ ਨੇ ਦਸਿਆ ਕਿ ਉਨ੍ਹਾਂ ਵਲੋਂ ਹੁਣ ਤਕ ਦਿੱਲੀ ਦੇ ਧਰਨੇ ਵਿਚ ਤਿੰਨ ਜੱਥੇ ਭੇਜੇ ਜਾ ਸਕੇ ਹਨ।
Kisan Unions
ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਪਿੰਡ ਚੱਕ ਭਾਈਕਾ ਦੇ ਵਾਸੀਆਂ ਵਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ, ਉਨ੍ਹਾਂ ਦਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡੇਢ ਕੁਇੰਟਲ ਖੋਆ ਦਿੱਲੀ ਸੰਘਰਸ਼ ਵਿਚ ਭੇਜਿਆ ਜਾ ਚੁੱਕਾ ਹੈ।
kisan protest
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਧਰਨੇ ਸਬੰਧੀ ਕੁੱਝ ਮਤੇ ਵੀ ਪਾਏ ਗਏ ਜਿਨ੍ਹਾਂ ਵਿਚ ਮੁੱਖ ਤੌਰ ਤੇ ਦਿੱਲੀ ਸੰਘਰਸ਼ ਵਿਚ ਪਿੰਡ ਦੇ ਹਰੇਕ ਘਰ ਵਿਚੋਂ ਇਕ ਵਿਅਕਤੀ ਜ਼ਰੂਰ ਜਾਵੇਗਾ, ਜੋ ਫ਼ੰਡ ਇੱਕਠਾ ਹੋਇਆ ਹੈ, ਉਸ ਨੂੰ ਸੁਚੱਜੇ ਢੰਗ ਨਾਲ ਵਰਤਿਆ ਜਾਵੇਗਾ, ਜੇਕਰ ਕਿਸੇ ਵਾਹਨ ਜਾਂ ਜੱਥੇ ’ਚ ਗਏ ਕਿਸੇ ਵਿਅਕਤੀ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜੋ ਵੀ ਖ਼ਰਚ ਹੋਵੇਗਾ ਉਹ ਜਥੇਬੰਦੀ ਵਲੋਂ ਕੀਤਾ ਜਾਵੇਗਾ।
Farmers Protest
ਹਰਬਖ਼ਸੀਸ ਸਿੰਘ ਰਾਏ ਨੇ ਇਸ ਸੰਘਰਸ਼ ਵਿਚ ਯੋਗਦਾਨ ਪਾ ਰਹੇ ਲੋਕਾਂ ਦਾ ਧਨਵਾਦ ਕੀਤਾ ਅਤੇ ਸੰਘਰਸ਼ ਵਿਚ ਜੋ ਲੋਕ ਸ਼ਾਮਲ ਨਹੀਂ ਹੋ ਸਕੇ ਉਨ੍ਹਾਂ ਨੂੰ ਦਿੱਲੀ ਕੂਚ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਛਪਾਲ ਸਿੰਘ, ਮੀਤ ਪ੍ਰਧਾਨ ਪ੍ਰਗਟ ਸਿੰਘ, ਖਜਾਨਚੀ ਰਾਜਿੰਦਰ ਸਿੰਘ, ਬਲਵਿੰਦਰ ਸਿੰਘ ਰਾਏ, ਕੁਲਵੰਤ ਸਿੰਘ, ਦਲਬੀਰ ਸਿੰਘ, ਸੁਖਦੀਪ ਸਿੰਘ, ਬਿੰਦਰ ਸਿੰਘ, ਹਰਮਿੰਦਰ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ।