
ਲਾਗ ਵਾਲੇ ਚੂਹੇ ਦੇ ਕੱਟਣ ਨਾਲ ਔਰਤ
ਬੀਜਿੰਗ, 11 ਦਸੰਬਰ : ਤਾਇਵਾਨ ਵਿਚ ਇਕ ਮਹਿਲਾ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਹੁਣ ਇਕ ਵੱਡਾ ਪ੍ਰਗਟਾਵਾ ਹੋਇਆ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਚ ਸੁਰੱਖਿਆ ਵਾਲੀ ਲੈਬ ਵਿਚ ਕੰਮ ਕਰਨ ਵਾਲੀ ਇਕ ਔਰਤ ਸੰਕਰਮਿਤ ਹੋਈ ਹੈ। ਕੰਮ ਕਰਦੇ ਸਮੇਂ ਇਸ ਔਰਤ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਚੂਹੇ ਨੇ ਵੱਢ ਲਿਆ ਸੀ। 20 ਸਾਲਾ ਔਰਤ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਕੇਸ ਦੇ ਆਉਣ ਤੋਂ ਬਾਅਦ, ਪਿਛਲੇ ਇਕ ਮਹੀਨੇ ਵਿਚ ਤਾਈਵਾਨ ਵਿਚ ਕੋਰੋਨਾ ਵਾਇਰਸ ਦੇ ਸਥਾਨਕ ਸੰਚਾਰ ਦਾ ਇਹ ਪਹਿਲਾ ਮਾਮਲਾ ਵੀ ਬਣ ਗਿਆ ਹੈ।
ਹਾਲਾਂਕਿ, ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਹਨ ਕਿ ਮਹਿਲਾ ਨੂੰ ਕੋਵਿਡ ਸਿਰਫ਼ ਲੈਬ ਵਿਚ ਇਕ ਸੰਕਰਮਿਤ ਚੂਹੇ ਦੇ ਕੱਟਣ ਨਾਲ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਔਰਤ ਦੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈ। ਤਾਈਵਾਨ ਦੇ ਰੋਗ ਨਿਯੰਤਰਣ ਸੰਸਥਾਨ ਦੇ ਮੁਖੀ ਚੇਨ ਸ਼ਿਹ-ਚੁੰਗ ਨੇ ਇਸ ਮਾਮਲੇ ਦਾ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਔਰਤ ਚੋਟੀ ਦੇ ਖੋਜ ਸੰਸਥਾ ਅਕਾਦਮੀਆ ਸਿਨੀਕਾ ਦੇ ਅੰਦਰ ਸਥਿਤ ਬਾਇਉ-ਲੈਬ ਦੀ ਕਰਮਚਾਰੀ ਹੈ। ਚੇਨ ਸ਼ਿਹ-ਚੁੰਗ ਨੇ ਦਸਿਆ ਕਿ ਇਸ ਔਰਤ ਨੂੰ ਨਵੰਬਰ ਮਹੀਨੇ ਵਿਚ ਦੋ ਵਾਰ ਇਕ ਸੰਕਰਮਿਤ ਚੂਹੇ ਨੇ ਕਟਿਆ ਸੀ। ਇਸ ਕਾਰਨ ਇਸ ਔਰਤ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਹਾਲਾਂਕਿ, ਫਿਲਹਾਲ ਸਿਹਤ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿਤਾ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਅੱਗੇ ਕਿਹਾ, ਔਰਤ ਨੇ 23 ਨਵੰਬਰ ਨੂੰ ਕਰੋਨਾ ਦੇ ਪਹਿਲੇ ਲੱਛਣ ਵਿਕਸਿਤ ਕੀਤੇ ਜਦੋਂ ਉਸ ਨੂੰ ਹਲਕੀ ਖੰਘ ਦੀ ਸੂਚਨਾ ਮਿਲੀ। 6 ਦਸੰਬਰ ਨੂੰ ਖੰਘ ਤੇਜ਼ ਹੋ ਗਈ ਅਤੇ ਉਸ ਨੂੰ ਪੀਸੀਆਰ ਟੈਸਟ ਲਈ ਭੇਜਿਆ ਗਿਆ। (ਏਜੰਸੀ)
ਟੈਸਟ ਦੇ ਨਤੀਜੇ 9 ਦਸੰਬਰ ਨੂੰ ਆਏ ਅਤੇ ਇਹ ਪਾਇਆ ਗਿਆ ਕਿ ਇਹ ਔਰਤ ਕੋਵਿਡ ਦੇ ਡੈਲਟਾ ਵੇਰੀਐਂਟ ਨਾਲ ਸੰਕਰਮਿਤ ਸੀ। (ਏਜੰਸੀ)