
ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵਧਣ ਦੇ ਅਸਾਰ
ਲੌਂਗੋਵਾਲ : ਉਂਜ ਭਾਵੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਪੁੱਤਰ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਬਾਹਰ ਦਾ ਰਸਤਾ ਦਿਖਾ ਦਿਤਾ ਹੈ ਪ੍ਰੰਤੂ ਪਾਰਟੀ ਅੰਦਰ 'ਸਿਧਾਂਤਕ ਵਿਵਸਥਾ' ਨੂੰ ਬਹਾਲ ਕਰਵਾਉਣ ਦੀ ਵਿੱਢੀ ਲੜਾਈ ਦਾ ਕਾਫ਼ਲਾ ਦਿਨੋਂ-ਦਿਨ ਵੱਡਾ ਹੁੰਦਾ ਜਾ ਰਿਹਾ ਜਿਸਦੇ ਚਲਦਿਆਂ ਅੱਜ ਇਥੋਂ ਨੇੜਲੇ ਵੱਖ-ਵੱਖ ਪਿੰਡਾਂ ਦੇ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸਬੰਧਤ ਵਰਕਰਾਂ ਅਤੇ ਆਗੂਆਂ ਨੇ ਢੀਂਡਸਾ ਪਰਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ੍ਹ ਦਾ ਐਲਾਨ ਕੀਤਾ ਹੈ।
Photo
ਇਸ ਮੌਕੇ ਇਲਾਕੇ ਦੇ ਅਕਾਲੀ ਆਗੂ ਸਾਬਕਾ ਸਰਪੰਚ ਦਲਵੀਰ ਸਿੰਘ ਦੁੱਗਾਂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ ਬਲਦੇਵ ਸਿੰਘ ਭੱਮਾਂਬੱਦੀ, ਸਾਬਕਾ ਸਰਪੰਚ ਕਾਲਾ ਸਿੰਘ ਖਹਿਰਾ, ਗੁਰਜੰਟ ਸਿੰਘ ਦੁੱਗਾਂ, ਹਰਪਾਲ ਸਿੰਘ ਬਹਾਦਰਪੁਰ, ਗੁਰਜੰਟ ਸਿੰਘ, ਹਰਪ੍ਰੀਤ ਸਿੰਘ, ਦਲਵੀਰ ਸਿੰਘ, ਰਣਜੀਤ ਸਿੰਘ, ਬਘੇਲ ਸਿੰਘ, ਮਿੱਠੂ ਸਿੰਘ, ਪ੍ਰਗਟ ਸਿੰਘ ਗੁਰਤੇਜ਼ ਸਿੰਘ, ਜਸਵਿੰਦਰ ਸਿੰਘ ਅਤੇ ਕਮਲਦੀਪ ਸਿੰਘ ਆਦਿ ਆਗੂਆਂ ਤੋਂ ਇਲਾਵਾ 3 ਦਰਜਨਾਂ ਦੇ ਕਰੀਬ ਵਰਕਰਾਂ ਨੇ ਇਕੱਤਰ ਹੋਕੇ ਢੀਂਡਸਾ ਪਰਵਾਰ ਦੀ ਇਸ ਲੜਾਈ ਵਿਚ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਐਲਾਨ ਕਰ ਦਿਤਾ ਹੈ।
Photo
ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਸੀ ਅਤੇ ਪੰਥਕ ਮਸਲਿਆਂ ਦੇ ਨਾਲ-ਨਾਲ ਹਰ ਸਮੇਂ ਸੂਬਾ ਵਾਸੀਆਂ ਦੀ ਬਿਹਤਰੀ ਲਈ ਬਿਨਾਂ ਕਿਸੇ ਸੱਤਾ ਦੇ ਲਾਲਚ ਤੋਂ ਲੜਾਈ ਲੜਦਾ ਸੀ ਪ੍ਰੰਤੂ ਹੁਣ ਇਹ ਪਾਰਟੀ ਇਕ ਪਰਵਾਰ ਅਤੇ ਸੱਤਾ ਦੇ ਲਾਲਚੀ ਚਾਪਲੂਸ ਕਿਸਮ ਦੇ ਲੋਕਾਂ ਤਕ ਸੀਮਤ ਹੋ ਕੇ ਰਹਿ ਗਈ ਹੈ। ਇਸ ਕਰਕੇ ਹੁਣ ਇਸ ਦੇ ਪਹਿਲਾਂ ਵਾਲੇ ਸਿਧਾਂਤ ਨੂੰ ਲਾਗੂ ਕਰਵਾਉਣ ਲਈ ਅਤੇ ਇਸ ਤੇ ਕਾਬਜ਼ 'ਗ਼ੈਰ ਸਿਧਾਂਤਿਕ' ਲੋਕਾਂ ਨੂੰ ਲਾਂਭੇ ਕਰਨ ਲਈ ਲੰਮੀ ਲੜਾਈ ਲੜਨ੍ਹੀ ਪਵੇਗੀ।
Photo
ਉਨ੍ਹਾਂ ਸਵਾਲ ਕਰਦਿਆਂ ਕਿਹਾ ਜਿਹੜੇ ਚਾਪਲੂਸ ਕਿਸਮ ਦੇ ਆਗੂਆਂ ਨੇ ਢੀਂਡਸਾ ਪਰਵਾਰ ਨੂੰ ਪਾਰਟੀ 'ਚੋਂ ਕੱਢਣ ਦੀ ਕਾਰਵਾਈ ਕੀਤੀ ਹੈ ਉਹ ਦੱਸਣ ਕੇ ਉਨ੍ਹਾਂ ਦੀ ਪਾਰਟੀ ਲਈ ਕੀ ਕੁਰਬਾਨੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਮਦੂਰ ਸਿੰਘ, ਸੁਖਵਿੰਦਰ ਸਿੰਘ, ਜੱਸੀ ਦੁੱਗਾਂ, ਹਾਕਮ ਸਿੰਘ, ਦ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਦੀਦਾਰ ਸਿੰਘ, ਕਰਮ ਸਿੰਘ, ਬਾਵਾ ਸਿੰਘ, ਲਛਮਣ ਸਿੰਘ, ਹਾਕਮ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ, ਮੱਘਰ ਸਿੰਘ, ਪ੍ਰੀਤਮ ਸਿੰਘ, ਚਮਕੌਰ ਸਿੰਘ ਦਲਜੀਤ ਸਿੰਘ, ਕੁਲਦੀਪ ਸਿੰਘ ਅਮਰੀਕ ਸਿੰਘ ਅਤੇ ਮਲਕੀਤ ਸਿੰਘ ਆਦਿ ਵੀ ਮੌਜੂਦ ਸਿੰਘ।