
ਪ੍ਰਚੂਨ ਮਹਿੰਗਾਈ ਦਸੰਬਰ 'ਚ ਘੱਟ ਕੇ 4.59 ਫ਼ੀ ਸਦੀ ਹੋਈ
ਨਵੀਂ ਦਿੱਲੀ, 12 ਜਨਵਰੀ : ਖੁਰਾਕੀ ਵਸਤਾਂ ਸਸਤੀਆਂ ਹੋਣ ਕਰ ਕੇ ਪ੍ਰਚੂਨ ਮਹਿੰਗਾਈ ਦਸੰਬਰ ਵਿਚ ਤੇਜੀ ਨਾਲ ਘੱਟ ਕੇ 4.59 ਫ਼ੀ ਸਦੀ ਰਹੀ ਗਈ | ਮੰਗਲਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ, ਖਪਤਕਾਰ ਮੁੱਲ ਸੂਚਕ (ਸੀਪੀਆਈ) ਦੇ ਅਧਾਰ 'ਤੇ ਪ੍ਰਚੂਨ ਮਹਿੰਗਾਈ ਪਿਛਲੇ ਮਹੀਨੇ ਨਵੰਬਰ ਵਿਚ 6.93 ਫ਼ੀ ਸਦੀ ਸੀ | ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦਸੰਬਰ 2020 ਵਿਚ ਖੁਰਾਕੀ ਮਹਿੰਗਾਈ ਦਰ ਘਟ ਕੇ 3.41 ਫ਼ੀ ਸਦੀ ਰਹਿ ਗਈ ਜੋ ਇਕ ਮਹੀਨੇ ਪਹਿਲਾਂ 9.5 ਫ਼ੀ ਸਦੀ ਸੀ | ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਮੁਦਰਾ ਨੀਤੀ 'ਤੇ ਵਿਚਾਰ ਕਰਦਿਆਂ ਮੁੱਖ ਤੌਰ 'ਤੇ ਪ੍ਰਚੂਨ ਮਹਿੰਗਾਈ 'ਤੇ ਗ਼ੌਰ ਕਰਦਾ ਹੈ | image(ਪੀਟੀਆਈ)