
ਫੜੇ ਗਏ ਪੰਜ ਵਿਅਕਤੀਆਂ ਨੂੰ ਪੱਟੀ ਦੀ ਅਦਾਲਤ ਵਿਚ ਕੀਤਾ ਪੇਸ਼
ਪੱਟੀ, 12 ਜਨਵਰੀ (ਅਜੀਤ ਘਰਿਆਲਾ): ਬਹੁ ਚਰਚਿਤ ਕਤਲ ਕਾਂਡ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਜੋ ਦਿੱਲੀ ਪੁਲਿਸ ਵਲੋਂ ਬੀਤੇ ਦਿਨੀਂ ਗਿ੍ਰਫ਼ਤਾਰ ਕਰ ਲਿਆ ਗਿਆ ਸੀ, ਪੁਲਿਸ ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ ਪੈਰੋਲ ਉਤੇ ਲਿਆਂਦਾ ਗਿਆ ਅਤੇ ਪੱਟੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਭਿੱਖੀਵਿੰਡ ਰਾਜਬੀਰ ਸਿੰਘ ਨੇ ਦਸਿਆ ਕਿ ਪੁਲਿਸ ਥਾਣਾ ਭਿੱਖੀਵਿੰਡ ਵਿਚ ਦਰਜ ਐਫ਼ਆਈਆਰ 174/20 ਤਹਿਤ ਫੜੇ ਗਏ ਵਿਅਕਤੀਆਂ ਵਿਚ ਸੁਖਦੀਪ ਸਿੰਘ ਭੂਰਾ, ਗੁਰਜੀਤ ਸਿੰਘ, ਮੁਹੰਮਦ ਅਯੂਬ ਪਠਾਣ, ਕਸਮੀਰ ਸ਼ਬੀਰ ਅਹਿਮਦ ਗੋਜਰੀ ਅਤੇ ਕਸਮੀਰ ਰਿਆਜ ਅਹਿਮਦ ਸ਼ਾਮਲ ਹਨ।
ਇਨ੍ਹਾਂ ਪੰਜਾਂ ਵਿਅਕਤੀਆਂ ਨੂੰ ਜੱਜ ਗੁਰਿੰਦਰਪਾਲ ਸਿੰਘ ਜੇ.ਐਮ.ਆਈ.ਸੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਇਨ੍ਹਾਂ ਪੰਜਾਂ ਵਿਅਕਤੀਆਂ ਦਾ ਚੌਦਾਂ ਦਿਨ ਦਾ ਰਿਮਾਂਡ ਦੀ ਮੰਗ ਕੀਤੀ ਗਈ ਜਦਕਿ ਅਦਾਲਤ ਵਲੋਂ ਇਨ੍ਹਾਂ ਪੰਜਾਂ ਵਿਅਕਤੀਆਂ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਦਿਤਾ ਗਿਆ ਹੈ। ਵਰਨਣਯੋਗ ਹੈ ਇਸ ਕੇਸ ਵਿਚ ਪਹਿਲਾਂ ਵੀ ਸਤਾਰਾਂ ਵਿਅਕਤੀ ਜੇਲ ਭੇਜੇ ਜਾ ਚੁੱਕੇ ਹਨ। ਡੀਐਸਪੀ ਭਿੱਖੀਵਿੰਡ ਰਾਜਬੀਰ ਸਿੰਘ ਨੇ ਦਸਿਆ ਕਿ ਇਨ੍ਹਾਂ ਦੋਸ਼ੀਆਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕੈਪਸ਼ਨ:1201-- ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਦੇ ਦੋਸ਼ ਵਿੱਚ ਫੜੇ ਗਏ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਿਜਾਂਦੇ ਪੁਲੀਸ ਅਧਿਕਾਰੀ।
ਪੱਟੀ ਅਦਾਲਤ ਪੰਜ ਦਿਨ ਦਾ ਪੁਲੀਸ ਰਿਮਾਂਡ