ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਨੌਜਵਾਨ ਨੇ ਲਗਾਇਆ ਮੌਤ ਨੂੰ ਗਲੇ, ਪਿੰਡ ਦੀ ਮੰਡੀ 'ਚ  ਕੀਤੀ ਖੁਦਕੁਸ਼ੀ 
Published : Jan 13, 2023, 1:18 pm IST
Updated : Jan 13, 2023, 1:44 pm IST
SHARE ARTICLE
Akashdeep Singh
Akashdeep Singh

ਪੜ੍ਹਾਈ ਛੱਡਣ ਤੋਂ ਬਾਅਦ ਨੌਜਵਾਨ ਕਾਫ਼ੀ ਸਮੇਂ ਦਾ ਨੌਕਰੀ ਦੀ ਤਲਾਸ਼ ਕਰ ਰਿਹਾ ਸੀ

ਤਪਾ ਮੰਡੀ : ਪਿੰਡ ਢਿੱਲਵਾਂ ਵਿਖੇ ਇਕ ਬੇਰੁਜ਼ਗਾਰ ਨੌਜਵਾਨ ਵੱਲੋਂ ਪਿੰਡ ਦੀ ਆਨਾਜ ਮੰਡੀ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ਘੁੰਨਸ ਰੋਡ ’ਤੇ ਅਨਾਜ ਮੰਡੀ ਵਿਖੇ ਲਾਈਟ ਟਾਵਰ ਨਾਲ ਪਿੰਡ ਦੇ ਆਕਾਸ਼ਦੀਪ ਸਿੰਘ (21) ਪੁੱਤਰ ਜਗਸੀਰ ਸਿੰਘ ਲਾਲੜੂ ਪੱਤੀ ਪਿੰਡ ਢਿੱਲਵਾਂ ਨੇ ਰੱਸਾ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ, ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਪਿੰਡ ਵਾਸੀ ਸਵੇਰ ਸਮੇਂ ਆਨਾਜ ਮੰਡੀ ਕੋਲੋਂ ਲੰਘ ਰਹੇ ਸਨ।

ਪਰਿਵਾਰਕ ਮੈਂਬਰਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਨੌਕਰੀ ਨਾ ਮਿਲਣ ਕਾਰਨ ਨੌਜਵਾਨ ਪ੍ਰੇਸ਼ਾਨ ਚੱਲ ਰਿਹਾ ਸੀ ਕਿਉਂਕਿ ਮ੍ਰਿਤਕ ਵੱਲੋਂ ਪੰਜਾਬ ਸਰਕਾਰ ਦੀਆਂ ਪੁਲਿਸ ਭਰਤੀ ਸਮੇਤ ਹੋਰ ਵੱਖ-ਵੱਖ ਪੋਸਟਾਂ ਲਈ ਅਪਲਾਈ ਕੀਤਾ ਗਿਆ ਪਰ ਸਫ਼ਲਤਾ ਹਾਸਲ ਨਾ ਹੋਣ ਕਾਰਨ ਉਹ ਬਹੁਤ ਪਰੇਸ਼ਾਨ ਹੋ ਗਿਆ।
ਮ੍ਰਿਤਕ ਨੌਜਵਾਨ ਨੇ ਯੂਨੀਵਰਸਿਟੀ ਢਿੱਲਵਾਂ ਤੋਂ ਹੀ ਪੜ੍ਹਾਈ ਕੀਤੀ ਸੀ, ਪੜ੍ਹਾਈ ਕਰਨ ਤੋਂ ਬਾਅਦ ਉਹ ਨੌਕਰੀ ਦੀ ਤਲਾਸ਼ ਵਿਚ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਸਮੇਤ ਆਪਣੇ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨਾ ਚਾਹੁੰਦਾ ਸੀ। ਕੋਈ ਵੀ ਨੌਕਰੀ ਜਾਂ ਕੰਮ ਹੱਥ ਨਾ ਲੱਗਣ ਕਰ ਕੇ ਇਸ ਵੱਡੇ ਬੋਝ ਨੂੰ ਖ਼ਤਮ ਕਰਨ ਲਈ ਉਸ ਨੇ ਬੀਤੀ ਰਾਤ ਘਰੋਂ ਬਾਹਰ ਆ ਕੇ ਆਤਮ ਹੱਤਿਆ ਨੂੰ ਚੁਣ ਲਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਹੁਣ ਪੁਲਿਸ ਜਾਂਚ ਕਰ ਰਹੀ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement