
ਕੰਨਿਆ ਕੁਮਾਰੀ ਤੋਂ ਚਲੀ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਲੁਧਿਆਣਾ ਪਹੁੰਚਣ 'ਤੇ ਭਰਵਾਂ ਸਵਾਗਤ
ਪੰਜਾਬੀ, ਲੋਕਾਂ ਦੀ ਮਦਦ ਕਰਨ ਵਾਲੇ ਤੇ ਪੰਜਾਬੀਆਂ ਨੂੰ ਗੁਰੂਆਂ ਨੇ ਪਿਆਰ ਕਰਨਾ ਸਿਖਾਇਆ: ਰਾਹੁਲ ਗਾਂਧੀ
ਲੁਧਿਆਣਾ, 12 ਜਨਵਰੀ (ਕਿਰਨਵੀਰ ਸਿੰਘ ਮਾਂਗਟ/ਸਰਬਜੀਤ ਸਿੰਘ ਪਨੇਸਰ): ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੰਨਿਆ ਕੁਮਾਰੀ ਤੋਂ ਪੂਰੇ ਜੋਸ਼ ਨਾਲ ਚਲੀ 'ਭਾਰਤ ਜੋੜੋ ਯਾਤਰਾ' ਦੂਸਰੇ ਦਿਨ ਮਹਾਂਨਗਰ ਲੁਧਿਆਣਾ ਵਿਚ ਪਹੁੰਚੀ | ਯਾਤਰਾ ਦਾ ਅੱਜ ਪੂਰੇ ਸੁਰੱਖਿਆ ਪ੍ਰਬੰਧਾਂ ਨਾਲ ਸ਼ਹਿਰ ਦੇ ਵੱਖ-ਵੱਖ 15 ਥਾਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ |
ਸਵਾਗਤੀ ਥਾਵਾਂ 'ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਮਦਦ ਕਰਨ ਵਾਲਿਆਂ ਦਾ ਸੂਬਾ ਹੈ | ਇਥੇ ਗੁਰੂ ਨਾਨਕ ਦੇਵ ਜੀ ਨੇ ਸੱਭ ਨੂੰ ਪਿਆਰ ਕਰਨ ਦਾ ਉਪਦੇਸ਼ ਦਿਤਾ ਹੈ ¢ ਉਦਯੋਗ ਤੇ ਧਿਆਨ ਕੇਂਦਰਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਨੋਟਬੰਦੀ ਅਤੇ ਗ਼ਲਤ ਜੀਐਸਟੀ ਨੇ ਲੁਧਿਆਣਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ | ਸਮਾਲ ਸਕੇਲ ਇੰਡਸਟਰੀ ਤੇ ਫ਼ੋਕਸ ਕਰ ਕੇ ਕੇਂਦਰ ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦਾ ਧਿਆਨ ਸਿਰਫ਼ ਦੋ-ਤਿੰਨ ਪ੍ਰਵਾਰ ਹਨ ਜਦੋਂ ਕਿ ਵੱਡੇ ਘਰਾਣੇ ਦੇਸ਼ ਨੂੰ ਰੁਜ਼ਗਾਰ ਨਹੀਂ ਦੇ ਸਕਦੇ ਜਦੋਂ ਕਿ ਛੋਟੇ ਉਦਯੋਗ ਆਖ਼ਰੀ ਸਾਹਾਂ 'ਤੇ ਹਨ ਅਤੇ ਛੋਟੇ ਘਰਾਣੇ ਹੀ ਪੰਜਾਬ ਨੂੰ ਖ਼ੁਸ਼ਹਾਲ ਕਰ ਸਕਦੇ ਹਨ ਅਤੇ ਨੌਜਵਾਨਾਂ ਲਈ ਰੋਜ਼ਗਾਰ ਵੀ ਪੈਦਾ ਕਰ ਸਕਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਕੇਂਦਰ ਛੋਟੇ ਉਦਯੋਗ ਲਈ ਕੱੁਝ ਨਹੀਂ ਕਰ ਰਿਹਾ ¢ ਜੇਕਰ ਲਘੂ ਉਦਯੋਗ ਨੂੰ ਕੇਂਦਰ ਦੀ ਮਦਦ ਮਿਲਦੀ ਹੈ ਤਾਂ ਅਸੀਂ ਚੀਨ ਨਾਲ ਮੁਕਾਬਲਾ ਕਰ ਸਕਦੇ ਹਾਂ¢ ਲੁਧਿਆਣੇ ਨੂੰ ਲੋਕ ਮਾਨਚੈਸਟਰ ਕਹਿੰਦੇ ਹਨ, ਪਰ ਅਸਲ ਵਿਚ ਮਾਨਚੈਸਟਰ ਲੁਧਿਆਣਾ ਵਰਗਾ ਹੈ¢ ਮਾਨਚੈਸਟਰ ਦਾ ਕੋਈ ਭਵਿੱਖ ਨਹੀਂ ਹੈ, ਪਰ ਲੁਧਿਆਣਾ ਦਾ ਹੈ¢ ਗ਼ਲਤ ਜੀਐਸਟੀ ਨੇ ਸਾਰਾ ਕਾਰੋਬਾਰ ਤਬਾਹ ਕਰ ਦਿਤਾ | ਕੇਂਦਰ ਤਾਂ ਸਿਰਫ਼ ਦੇਸ਼ ਵਿਚ ਡਰ, ਨਫ਼ਰਤ ਅਤੇ ਅਹਿੰਸਾ ਫੈਲਾ ਰਿਹਾ ਹੈ¢ ਇਕ ਧਰਮ ਨੂੰ ਦੂਜੇ ਧਰਮ ਨਾਲ, ਦੋਸਤ ਨਾਲ ਦੋਸਤ ਅਤੇ ਭਰਾ ਨੂੰ ਭਰਾ ਨਾਲ ਲੜਾਉਂਦਾ ਹੈ¢ ਇਸ ਨਫ਼ਰਤ ਵਿਚ ਉਨ੍ਹਾਂ ਵਲੋਂ ਪਿਆਰ ਦੀ ਦੁਕਾਨ ਖੋਲ੍ਹ ਲਈ ਹੈ¢ ਇਸ ਯਾਤਰਾ ਵਿਚ ਸ਼ਾਮਲ ਹੋਣ ਵਾਲੇ ਲੱਖਾਂ ਕਰੋੜਾਂ ਲੋਕਾਂ ਨੇ ਪਿਆਰ ਦੀ ਇਹ ਦੁਕਾਨ ਖੋਲ੍ਹੀ ਹੈ¢
ਪੰਜਾਬ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਖੰਨਾ ਤੋਂ ਹੋਈ |
ਸੁਰੱਖਿਆ ਕਾਰਨਾਂ ਕਰ ਕੇ ਸ਼ੁਰੂਆਤੀ ਬਿੰਦੂ ਨੂੰ ਜਸਪਾਲੋਂ ਤੋਂ 1 ਕਿਲੋਮੀਟਰ ਅੱਗੇ ਤਬਦੀਲ ਕਰ ਦਿਤਾ ਗਿਆ¢ ਪਿੰਡ ਕੱਦੋ ਤੋਂ ਸ਼ੁਰੂ ਹੋਈ ਇਹ ਯਾਤਰਾ ਕਰੀਬ 12.30 ਵਜੇ ਸਮਰਾਲਾ ਚÏਕ ਵਿਖੇ ਪਹੁੰਚੀ ¢ ਯਾਤਰਾ ਦÏਰਾਨ ਰਾਹੁਲ ਗਾਂਧੀ ਅੱਜ ਅਪਣੇ ਪੁਰਾਣੇ ਰੰਗ ਦੀ ਟੀ-ਸ਼ਰਟ ਅਤੇ ਬਿਨਾਂ ਪੱਗ ਦੇ ਨਜ਼ਰ ਆਏ | ਜਦੋਂ ਰਾਹੁਲ ਗਾਂਧੀ ਤੇ ਸਮਰਥਕਾਂ ਵਲੋਂ ਫੁੱਲ ਸੁੱਟੇ ਜਾਣ ਲੱਗੇ ਤਾਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਬੁਲੇਟ ਪਰੂਫ਼ ਸ਼ੀਲਡ ਨਾਲ ਢੱਕ ਲਿਆ | ਰਾਹੁਲ ਗਾਂਧੀ ਰੋਜ਼ਾਨਾ ਸਿਰਫ਼ 25 ਕਿਲੋਮੀਟਰ ਪੈਦਲ ਚਲਦੇ ਹਨ ¢ ਹੁਣ ਰਾਹੁਲ ਗਾਂਧੀ ਦਿੱਲੀ ਲਈ ਰਵਾਨਾ ਹੋ ਗਏ ਹਨ ਅਤੇ ਸਨਿਚਰਵਾਰ ਸਵੇਰੇ ਉਹ ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ ਤੋਂ ਅਪਣੀ ਯਾਤਰਾ ਸ਼ੁਰੂ ਕਰਨਗੇ ਅਤੇ ਫਿਰ ਰਾਹੁਲ ਗਾਂਧੀ 8 ਦਿਨ ਪੰਜਾਬ ਵਿਚ ਰਹਿਣਗੇ |
ਇਸ ਮÏਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮÏਜੂਦ ਸਨ¢