ਗੁਰਮੁਖੀ ਚੇਤਨਾ ਮਾਰਚ 18 ਤੋਂ 21 ਤਕ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ ਲੰਘੇਗਾ
Published : Feb 13, 2019, 1:50 pm IST
Updated : Feb 13, 2019, 1:50 pm IST
SHARE ARTICLE
Lakhvir Singh Lakha & Baba Hardeep Singh Mehraj
Lakhvir Singh Lakha & Baba Hardeep Singh Mehraj

ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵਲੋਂ 'ਗੁਰਮੁਖੀ ਚੇਤਨਾ ਮਾਰਚ' 18 ਤੋਂ 21 ਫ਼ਰਵਰੀ ਤਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਪੰਜਾਬੀ ਮਾਂ ਬੋਲੀ ਦੇ ਸਤਿਕਾਰ.....

ਬਠਿੰਡਾ : ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵਲੋਂ 'ਗੁਰਮੁਖੀ ਚੇਤਨਾ ਮਾਰਚ' 18 ਤੋਂ 21 ਫ਼ਰਵਰੀ ਤਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਹੌਕਾ ਦੇਵੇਗਾ। ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਜਥੇਬੰਦੀ ਵਲੋਂ ਪਟਿਆਲਾ ਦੇ ਭਾਸ਼ਾ ਵਿਭਾਗ ਅੱਗੇ ਪੰਜਾਬ ਮਾਂ ਬੋਲੀ ਨੂੰ ਅੱਖੋ-ਪਰੋਖਾ ਕਰਨ 'ਤੇ ਧਰਨਾ ਲਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਬਠਿੰਡਾ ਦੇ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਦੀ ਬੁਲਾਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਕੀਤਾ। ਬਾਬਾ ਹਰਦੀਪ ਸਿੰਘ ਮਹਿਰਾਜ ਤੇ ਲੱਖਾ ਸਿਧਾਣਾ ਨੇ ਦਸਿਆ

ਕਿ 'ਗੁਰਮੁਖੀ ਚੇਤਨਾ ਮਾਰਚ' ਦਾ ਅਰੰਭ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਦਵਾਰਾ ਸ੍ਰੀ ਲਿਖਣਸਰ ਤੋਂ 18 ਫ਼ਰਵਰੀ ਨੂੰ ਹੋਵੇਗਾ। 'ਗੁਰਮੁਖੀ ਚੇਤਨਾ ਮਾਰਚ' 'ਗੁਰਮੁਖੀ ਗੁਰੂਆਂ ਦੀ ਬੋਲੀ ਪਰ ਸਰਕਾਰਾਂ ਨੇ ਰੋਲੀ' ਨਾਹਰੇ ਤਹਿਤ ਕਦਮ ਪੁੱਟਦਾ ਹੋਇਆ ਮੰਜ਼ਲ ਵਲ ਕਾਫ਼ਲੇ ਦੇ ਰੂਪ ਵਿਚ ਵਧੇਗਾ। ਮਾਰਚ 18 ਫ਼ਰਵਰੀ ਦੀ ਰਾਤ ਨੂੰ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਵਿਖੇ ਪੁੱਜੇਗਾ। ਜਿਥੋਂ 19 ਫ਼ਰਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਜਲੰਧਰ-ਖੜਕੜ ਕਲਾਂ ਹੁੰਦਾ ਹੋਇਆ 19 ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। ਮਾਰਚ ਚੰਡੀਗੜ੍ਹ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਫ਼ਤਹਿਗੜ੍ਹ•ਸਾਹਿਬ ਪੁੱਜੇਗਾ। ਕੌਮਾਂਤਰੀ ਮਾਂ ਬੋਲੀ ਦਿਵਸ 'ਤੇ 21 ਫ਼ਰਵਰੀ ਨੂੰ ਪਟਿਆਲਾ ਵਿਚ ਭਾਸ਼ਾ ਵਿਭਾਗ ਅੱਗੇ ਧਰਨਾ ਦੇ ਕੇ ਇਸ ਨੂੰ ਘੇਰਿਆ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement