
2 ਪਿਸਟਲ .32 ਬੋਰ, 2 ਮੈਗਜ਼ੀਨ, 8 ਜ਼ਿੰਦਾ ਰੌਂਦ ਅਤੇ 1 ਮੋਟਰਸਾਈਕਲ ਬਰਾਮਦ
ਜਲੰਧਰ : ਜਲੰਧਰ ਦਿਹਾਤੀ ਪੁਲਿਸ ਨੇ ਮਾੜੇ ਅਨਸਰਾਂ ਵਿਰੁੱਧ ਵੱਡੀ ਕਰਵਾਈ ਅੰਜਾਮ ਦਿੱਤੀ ਹੈ। ਜਲੰਧਰ ਦਿਹਾਤੀ ਪੁਲਿਸ ਨੇ ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਕਤ ਫੜੇ ਗਏ ਵਿਅਕਤੀਆਂ ਕੋਲੋਂ 2 ਪਿਸਟਲ .32 ਬੋਰ, 2 ਮੈਗਜ਼ੀਨ, 8 ਜ਼ਿੰਦਾ ਰੌਂਦ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ।