ਹੁਣ ਪੰਜਾਬ ਦੇ ਸਿਆਸੀ ਆਗੂਆਂ ਤੇ ਅਫ਼ਸਰਾਂ ਤੋਂ ‘ਅਣਅਧਿਕਾਰਿਤ’ ਗੰਨਮੈਨ ਲਏ ਜਾਣਗੇ ਵਾਪਸ
Published : Mar 13, 2019, 12:36 pm IST
Updated : Mar 13, 2019, 12:36 pm IST
SHARE ARTICLE
Punjab Police Gunman
Punjab Police Gunman

ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ, ਐਸਐਸਪੀਜ਼ ਅਤੇ ਬਟਾਲੀਅਨਾਂ ਦੇ ਕਮਾਂਡੈਂਟਸ...

ਚੰਡੀਗੜ੍ਹ : ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ, ਐਸਐਸਪੀਜ਼ ਅਤੇ ਬਟਾਲੀਅਨਾਂ ਦੇ ਕਮਾਂਡੈਂਟਸ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਸਮੁੱਚੇ ਸੂਬੇ ਵਿਚ ਸਿਆਸੀ ਆਗੂਆਂ ਤੇ ਅਫ਼ਸਰਾਂ ਨਾਲ ਲੱਗੇ ਸਾਰੇ ‘ਅਣ-ਅਧਿਕਾਰਿਤ’ ਗੰਨਮੈਨ ਤੁਰਤ ਵਾਪਸ ਲੈ ਲੈਣ। ਇਕ ਅਨੁਮਾਨ ਮੁਤਾਬਕ ਪੁਲਿਸ ਦੇ 1,500 ਤੋਂ 2,000 ਗੰਨਮੈਨ ਅਜਿਹੀਆਂ ਅਣਅਧਿਕਾਰਿਤ ਡਿਊਟੀਆਂ ਉਤੇ ਲੱਗੇ ਹੋਏ ਦੱਸੇ ਜਾਂਦੇ ਹਨ।

DGP Dinkar GuptaDGP Dinkar Gupta

ਕੁਝ ਸਮਾਂ ਪਹਿਲਾਂ ਹੀ ਸੂਬੇ ਦੇ ਸੁਰੱਖਿਆ ਘੇਰੇ ਦੀ ਸਮੀਖਿਆ ਕਰਵਾਈ ਗਈ ਸੀ ਤੇ ਉਸ ਦੇ ਨਤੀਜਿਆਂ ਉਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਲਈ ਜ਼ਿਲ੍ਹਾ ਤੇ ਸ਼ਹਿਰਾਂ ਦੇ ਪੁਲਿਸ ਮੁਖੀਆਂ ਦੀ ਆਲੋਚਨਾ ਵੀ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਹੀ ਅਪਣੇ ਪੱਧਰ ਉਤੇ ਵੱਡੀ ਗਿਣਤੀ ਵਿਚ ਅਜਿਹੇ ਗੰਨਮੈਨ ਬਿਨਾਂ ਸਿਕਓਰਿਟੀ ਵਿੰਗ ਦੀ ਇਜਾਜ਼ਤ ਦੇ ਤੈਨਾਤ ਕੀਤੇ ਹੋਏ ਸਨ।

ਡੀ.ਜੀ.ਪੀ. ਨੇ ਅਪਣੀ ਚਿੱਠੀ ਵਿਚ ਕਿਹਾ ਹੈ ਕਿ ਜੇਕਰ 14 ਮਾਰਚ ਤੱਕ ਇਹ ਗੰਨਮੈਨ ਵਾਪਸ ਨਾ ਲਏ ਗਏ, ਤਾਂ ਅਜਿਹੇ ਹਰੇਕ ਕਾਂਸਟੇਬਲ ਦੀ ਤਨਖ਼ਾਹ ਲਈ 52,000 ਰੁਪਏ ਐੱਸਐੱਸਪੀ, ਪੁਲਿਸ ਕਮਿਸ਼ਨਰ ਜਾਂ ਸਬੰਧਤ ਕਮਾਂਡੈਂਟ ਦੀਆਂ ਤਨਖ਼ਾਹਾਂ ਵਿਚੋਂ ਕੱਟੀ ਜਾਵੇਗੀ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਅਜਿਹੀਆਂ ਚਿੱਠੀਆਂ ਉਨ੍ਹਾਂ ਤੋਂ ਪਹਿਲਾਂ ਦੇ ਡੀਜੀਪੀਜ਼ ਨੇ ਵੀ ਕੱਢੀਆਂ ਸਨ ਪਰ ਉਨ੍ਹਾਂ ਨੂੰ ਅੱਖੋਂ ਪ੍ਰੋਖੇ ਕੀਤਾ ਜਾਂਦਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement