
ਮਨਿੰਦਰ ਮਨੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਨਗਰ ਕੌਂਸਲ ਦੀਆਂ ਚੋਣਾਂ ਵੀ ਲੜ ਚੁੱਕਿਆ ਹੈ।
ਖੰਨਾ: ਸੈਂਟਰਲ ਗੁਡਸ ਐਂਡ ਸਰਵਿਸ ਟੈਕਸ ਦੀ ਟੀਮਾਂ ਨੇ ਸ਼ਨੀਵਾਰ ਨੂੰ ਖੰਨਾ 'ਚ ਕਈ ਥਾਂਵਾਂ 'ਤੇ ਰੈਡ ਕੀਤੀ । ਰੈਡ ਵਿਚ ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਜਲੰਧਰ ਸਮੇਤ ਕਈ ਟੀਮਾਂ ਸ਼ਾਮਿਲ ਰਹੀਆਂ। ਖੰਨਾ ਚ ਕਈ ਥਾਵਾਂ ਤੇ ਐਕਸਾਈਜ਼ ਵਿਭਾਗ ਵੱਲੋਂ ਛਾਪਾ ਮਾਰੀ ਕੀਤੀ ਗਈ। ਵਿਭਾਗ ਦੀਆਂ 9 ਟੀਮਾਂ ਨੇ ਵੱਲੋਂ ਰੇਡ ਕੀਤੀ ਗਈ । ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਮਨਿੰਦਰ ਸ਼ਰਮਾ ਮਨੀ ਸਮੇਤ ਅੱਧਾ ਦਰਜਨ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ । ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਉਸ ‘ਚ ਉਕਤ ਤੋਂ ਪੁੱਛ ਗਿੱਛ ਕੀਤੀ ਗਈ । ਪੰਜਾਬ ਭਰ ਤੋਂ ਆਈਆਂ ਟੀਮਾਂ ਨੇ ਇਹ ਸਾਂਝੀ ਕਾਰਵਾਈ ਕੀਤੀ ਹੈ । ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਲੋਕ ਜਾਅਲੀ ਬਿਲਿੰਗ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੁਨਾ ਲਾ ਰਹੇ ਸੀ।
photoਉਕਤ ਵਿਚੋਂ ਇੱਕ ਵਿਅਕਤੀ ਮਨਿੰਦਰ ਮਨੀ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਨਗਰ ਕੌਂਸਲ ਦੀਆਂ ਚੋਣਾਂ ਵੀ ਲੜ ਚੁੱਕਿਆ ਹੈ। ਜਿਸ ਨੇ ਮੰਨਿਆ ਹੈ ਕਿ ਉਹ ਜਾਅਲੀ ਫਰਮ ਬਣਾ ਕੇ ਬਿਲਾਂ ਦੇ ਜਰੀਏ ਕਰੋੜਾਂ ਰੁਪਏ ਦੀ ਹੇਰਫੇਰ ਕਰਦਾ ਸੀ। ਇਸ ਦੇ ਨਾਲ ਹੀ ਜਾਂਚ ਵਿਚ 44 ਜਾਅਲੀ ਫਰਮਾ ਮਿਲਿਆ ਹਨ। ਜਿਨ੍ਹਾਂ ਦਾ ਆਪਸ 'ਚ ਲਿੰਕ ਸੀ । ਇਸ 'ਚ ਜ਼ਿਆਦਾਤਰ ਫਰਮਾ ਮਨਿੰਦਰ ਮਨੀ ਦੀਆਂ ਹਨ । ਜਿਨ੍ਹਾਂ ਦੇ ਜ਼ਰੀਏ ਇਹ ਲੋਕ 700 ਕਰੋੜ ਦੀ ਬੋਗਸ ਬਿਲਿੰਗ ਕਰ ਚੁਕੇ ਹਨ ਅਤੇ ਇਸ ਵਿਚ ਸਰਕਾਰ ਨੂੰ 122 ਕਰੋੜ ਦੇ ਟੈਕਸ ਦਾ ਨੁਕਸਾਨ ਹੋਇਆ ਹੈ।
photoਐਡੀਸ਼ਨਲ ਕਮੀਸ਼ਨਰ ਸ਼ੋਕਤ ਅਹਿਮਦ ਨੇ ਅੱਗੇ ਦਸਿਆ ਕਿ ਇਸ ਵਿਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਕੁਝ ਲੋਕ ਅਜੇ ਵੀ ਸਾਡੀ ਪਕੜ ਤੋਂ ਬਾਹਰ ਹਨ। ਜਿਹੜੇ ਦੋਸ਼ੀ ਫੜੇ ਗਏ ਹਨ ਉਨ੍ਹਾਂ ਦਾ ਨਾਂ ਹੀ ਦੱਸ ਸਕਦੇ ਹਨ । ਸਾਨੂ੍ੰ ਰੇਡ ਤੋਂ ਪਹਿਲਾਂ 44 ਨਕਲੀ ਫਰਮਾ ਦੀ ਜਾਣਕਾਰੀ ਸੀ। ਪਰ ਹੁਣ ਰੇਡ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਇਹ ਮਾਮਲਾ ਉਸ ਤੋਂ ਵੀ ਵਧ ਗੰਭੀਰ ਹੈ।