
ਕਿਹਾ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਬੋਲਣ ਵਾਲੀ ਹਰ ਆਵਾਜ਼ ਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਚੰਡੀਗੜ੍ਹ, ਹਰਦੀਪ ਸਿੰਘ ਭੋਗਲ : ED ਦੀ ਰੇਡ ਤੋਂ ਬਾਅਦ ਸੁਖਪਾਲ ਖਹਿਰਾ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸੱਚ ਬੋਲਣ ਵਾਲਿਆਂ ਦੀ ਆਵਾਜ਼ ਨੂੰ ਈ ਡੀ ਦੀ ਰੇਡ ਨਾਲ ਦਬਾਇਆ ਨਹੀਂ ਜਾ ਸਕਦਾ । ਖਹਿਰਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਣ ਐਲਾਨੀ ਐਮਰਜੈਂਸੀ ਦੇਸ਼ ਵਿਚ ਚੱਲ ਰਹੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਬੋਲਣ ਵਾਲੀ ਹਰ ਆਵਾਜ਼ ਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
sukhpal singhਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਬੋਲਣ ਦਾ ਹੁਣ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਕਰਕੇ ਕੀਤਾ ਜਾ ਰਿਹਾ ਹੈ । ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਈ ਡੀ ਵੱਲੋਂ ਜੋ ਇਲਜ਼ਾਮ ਲਾਏ ਗਏ ਹਨ ਸਰਾਸਰ ਝੂਠੇ ਹਨ, ਉਨ੍ਹਾਂ ਕਿਹਾ ਕਿ ਮੇਰੇ ‘ਤੇ ਇਲਜਾਮ ਲਾਏ ਗਏ ਕਿ ਮੇਰੇ ਕੋਲ ਨਕਲੀ ਪਾਸਪੋਰਟ ਹਨ, ਮੈਂ ਡਰੱਗਜ਼ ਦੇ ਮਾਮਲੇ ਵਿੱਚ ਸ਼ਾਮਲ ਹਾਂ, ਮੇਰੇ ਕੋਲ ਮਨੀ ਲੈਂਡਰਿੰਗ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਭ ਕੁਝ ਮੇਰੇ ਕੋਲ ਸੀ ਤਾਂ ਗਿਆਰਾਂ ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ ਕੁਝ ਕਿਉਂ ਨਹੀਂ ਨਿਕਲਿਆ ।
sukhpal singhਉਨ੍ਹਾਂ ਕਿਹਾ ਕਿ ਜਦੋਂ ਮੈਂ ਇਸ ਸਾਰੇ ਕੁਝ ਦਾ ਵਿਸ਼ਲੇਸ਼ਣ ਕੀਤਾ ਤਾਂ ਮੈਂ ਦੇਖਦਾ ਹਾਂ ਕਿ ਪੰਜਾਬ ਵਿੱਚ ਬਹੁਤ ਸਾਰੇ ਭ੍ਰਿਸ਼ਟ ਰਾਜਨੀਤਕਵਾਨ, ਵਪਾਰੀ ਹਨ ਜੋ ਸਰਕਾਰ ਦੇ ਸੈਂਕੜੇ ਕਰੋੜ ਰੁਪਏ ਖਾ ਗਏ ਹਨ, ਉਹਨਾਂ ਦੇ ਖ਼ਿਲਾਫ਼ ਈਡੀ ਦੀ ਕਾਰਵਾਈ ਕਿਉਂ ਨਹੀਂ ਹੁੰਦੀ । ਉਨ੍ਹਾਂ ਕਿਹਾ ਕਿ ਇਸ ਦਾ ਸਪੱਸ਼ਟ ਅਤੇ ਸਿੱਧਾ ਕਾਰਨ ਇਹ ਹੈ ਕਿ ਜਿਹੜਾ ਮੈਂ ਨਵਰੀਤ ਗੋਲੀਕਾਂਡ ਚੁੱਕਿਆ, ਸਮਾਜਿਕ ਕਾਰਕੁਨ ਨੌਦੀਪ ਕੌਰ, ਲੱਖਾ ਸਿਧਾਣਾ ਅਤੇ ਰਣਜੀਤ ਸਿੰਘ ਦੇ ਕੇਸਾਂ ਦੇ ਸਬੰਧ ਵਿਚ ਖੁੱਲ੍ਹ ਕੇ ਬੋਲਿਆ ਜਾਂ ਫਿਰ ਮੈਂ ਬੀਜੇਪੀ ਦੀਆਂ ਨੀਤੀਆਂ ਦੇ ਖ਼ਿਲਾਫ਼ ਖੁੱਲ੍ਹ ਕੇ ਬੋਲਿਆ । ਇਹ ਸਭ ਕੁਝ ਇਸੇ ਕਰਕੇ ਹੀ ਹੋਇਆ ਹੈ ।
sukhpal singhਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਅਕਾਲੀ ਦਲ ਦੀ ਸਰਕਾਰ ਵਕਤ ਮੇਰੇ ‘ਤੇ 6 ਮੁਕੱਦਮੇ ਦਰਜ ਕੀਤੇ ਗਏ , ਰਾਣਾ ਗੁਰਜੀਤ ਦੇ ਖ਼ਿਲਾਫ਼ ਕੰਪੇਨ ਕਾਰਨ ਮੈਨੂੰ ਡਰੱਗਜ਼ ਕੇਸ ਵਿੱਚ ਉਲਝਾਇਆ ਗਿਆ । ਜੇ ਸਭ ਕੁਝ ਭ੍ਰਿਸ਼ਟ ਸਿਸਟਮ ਦੇ ਖ਼ਿਲਾਫ਼ ਲੜਦਿਆਂ ਹੋਇਆ ਹੈ। ਖਹਿਰਾ ਨੇ ਕਿਹਾ ਕਾਂਗਰਸ ਪਾਰਟੀ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਵਿਚ ਜੋ ਚੰਗਾ ਕੰਮ ਕੀਤਾ ਗਿਆ ਉਸ ਦੀ ਹਮਾਇਤ ਕੀਤੀ ਹੈ । ਉਨ੍ਹਾਂ ਕਿਹਾ ਕਿ ਇਹ ਕਹਿਣਾ ਵੀ ਕੋਈ ਚੰਗੀ ਗੱਲ ਨਹੀਂ ਹੈ ਕਿ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਉਸਦੀ ਨਿੰਦਾ ਕੀਤੀ ਜਾਵੇ।
sukhpal singhਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਪਹਿਲਾਂ ਤਾਂ ਕੈਪਟਨ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਸੋਧ ਬਿੱਲ ਦੇ ਹੱਕ ਵਿਚ ਸਦਨ ਅੰਦਰ ਬੋਲਿਆ ਗਿਆ ਤੇ ਸਦਨ ਤੋਂ ਬਾਹਰ ਨਿਕਲਦੇ ਹੀ ਉਨ੍ਹਾਂ ਨੇ ਆਪਣਾ ਸਟੈਂਡ ਬਦਲ ਲਿਆ । ਉਨ੍ਹਾਂ ਕਿਹਾ ਕਿ ਖਹਿਰਾ ਦਾ ਇਨ੍ਹਾਂ ਦੋਨਾਂ ਪਾਰਟੀਆਂ ਵਾਲਾ ਸਟੈਂਡ ਨਹੀਂ ਹੈ। ਉਨ੍ਹਾਂ ਕਿਹਾ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਐਵੇਂ ਦੀ ਉਸਦਾ ਭੰਡੀ ਪ੍ਰਚਾਰ ਕਰਨਾ ਕੋਈ ਚੰਗੀ ਗੱਲ ਨਹੀਂ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਗਵਰਨਰ ਕੋਲ ਜਾ ਕੇ ਫੋਟੋਆਂ ਵੀ ਖਿਚਵਾਈਆਂ ਅਤੇ ਬਾਅਦ ਵਿੱਚ ਆਪਣਾ ਸਟੈਂਡ ਬਦਲ ਗਏ।