ਘਰ ਦੇ ਬਾਹਰ ਪਿਸ਼ਾਬ ਕਰਨ ਦਾ ਇਤਰਾਜ਼ ਕੀਤਾ ਤਾਂ ਦੋ ਭੈਣਾਂ ਸਮੇਤ ਵਿਧਵਾ ਮਾਂ ਦੀ ਕੀਤੀ ਕੁੱਟਮਾਰ
Published : Mar 13, 2023, 12:10 pm IST
Updated : Mar 13, 2023, 12:10 pm IST
SHARE ARTICLE
Widow mother along with her two sisters beaten
Widow mother along with her two sisters beaten

ਪੁਲਿਸ ਵਲੋਂ ਪੰਜ ਜਣਿਆਂ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

 

ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ) : ਡੇਰਾਬੱਸੀ ਦੇ ਦਾਦਪੁਰਾ ਮਹੁੱਲੇ ਵਿਚ ਗੁਆਂਢੀ ਰਿਸ਼ਤੇਦਾਰ ਦੇ ਪਰਵਾਰ ਵਲੋਂ ਕੀਤੀ ਕੁੱਟਮਾਰ ਵਿਚ ਵਿਧਵਾ ਮਾਂ ਅਤੇ ਉਸ ਦੀਆਂ ਦੋ ਧੀਆਂ ਜ਼ਖ਼ਮੀ ਹੋ ਗਈਆਂ। ਉਸ ਨੇ ਗੁਆਂਢੀ ਪਰਵਾਰ ਦੇ ਇਕ ਬਜ਼ੁਰਗ ਦੇ ਘਰ ਦੇ ਬਾਹਰ ਪਿਸ਼ਾਬ ਕਰਨ ’ਤੇ ਇਤਰਾਜ਼ ਕੀਤਾ, ਜਿਸ ’ਤੇ ਦੋ ਭੈਣਾਂ ਅਤੇ ਉਨ੍ਹਾਂ ਦੀ ਵਿਧਵਾ ਮਾਂ ਨੂੰ ਘਸੀਟ ਕੇ ਗਲੀ ’ਚ ਲੈ ਗਏ ਅਤੇ ਕੁੱਟਮਾਰ ਕੀਤੀ। ਪੁਲਿਸ ਨੇ ਵੱਡੀ ਧੀ ਦੇ ਬਿਆਨਾਂ ਦੇ ਆਧਾਰ ’ਤੇ  ਤਿੰਨ ਔਰਤਾਂ ਅਤੇ ਦੋ ਚਚੇਰੇ ਭਰਾਵਾਂ ਸਮੇਤ 5 ਲੋਕਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਇਹ ਵੀ ਪੜ੍ਹੋ: ਬਟਾਲਾ ’ਚ ਮਾਮੂਲੀ ਬਹਿਸ ਨੂੰ ਲੈ ਕੇ ਚੱਲੀਆਂ ਗੋਲੀਆਂ : ਸਿਰ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ 

ਜਾਣਕਾਰੀ ਮੁਤਾਬਕ ਪੁਲਿਸ ਨੂੰ ਦਿਤੇ ਬਿਆਨ ’ਚ 24 ਸਾਲਾ ਰਜਨੀ ਪੁੱਤਰੀ ਮਰਹੂਮ ਅਮਰਨਾਥ ਨੇ ਦਸਿਆ ਕਿ ਉਹ, ਉਸ ਦੀ ਛੋਟੀ ਭੈਣ 17 ਸਾਲਾ ਡਿੰਪਲ ਦਾਦਪੁਰਾ ਮਹੁੱਲੇ ’ਚ ਅਪਣੀ ਵਿਧਵਾ ਮਾਂ ਨਾਲ ਰਹਿੰਦੀ ਹੈ। ਏਐਸਆਈ ਬਰਿੰਦਰ ਸਿੰਘ ਨੇ ਦਸਿਆ ਕਿ ਭੈਣਾਂ ਨੇ ਦੋਸ਼ ਲਾਇਆ ਕਿ ਚਚੇਰੇ ਭਰਾ ਪ੍ਰਿੰਸ ਦਾ ਸਹੁਰਾ ਅਕਸਰ ਉਨ੍ਹਾਂ ਦੇ ਘਰ ਦੇ ਬਾਹਰ ਪਿਸ਼ਾਬ ਕਰਦਾ ਸੀ। ਜਦੋਂ ਭੈਣਾਂ ਨੇ ਇਸ ’ਤੇ ਇਤਰਾਜ਼ ਕੀਤਾ ਤਾਂ ਚਚੇਰੇ ਭਰਾ ਦਿਨੇਸ਼, ਪ੍ਰਿੰਸ, ਪ੍ਰਿੰਸ ਦੀ ਪਤਨੀ ਆਂਚਲ, ਪ੍ਰਿੰਸ ਦੀ ਸੱਸ ਅਤੇ ਦੋਵੇਂ ਭਰਾਵਾਂ ਦੀ ਮਾਂ ਸਨੇਹਲਤਾ ਨੇ ਰਜਨੀ ਅਤੇ ਡਿੰਪਲ ਨੂੰ ਵਾਲਾਂ ਤੋਂ ਘਸੀਟ ਕੇ ਗਲੀ ’ਚ ਲੈ ਗਏ ਅਤੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: ਭੋਜਪੁਰ 'ਚ ਬੈਂਡ ਵਾਜਿਆਂ ਨਾਲ ਭਰੀ ਪਿਕਅੱਪ ਪਲਟੀ, 15 ਲੋਕ ਗੰਭੀਰ ਜ਼ਖਮੀ

ਇੱਥੋਂ ਤਕ ਕਿ ਅਪਣੀਆਂ ਧੀਆਂ ਨੂੰ ਬਚਾਉਣ ਆਈ ਵਿਧਵਾ ਆਸ਼ਾ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਰਜਨੀ ਦੇ ਸਿਰ ’ਤੇ ਡੂੰਘੀ ਸੱਟ ਲੱਗੀ ਹੈ ਜਦਕਿ ਬਾਕੀ ਦੋ ਜਣੇ ਵੀ ਜ਼ਖ਼ਮੀ ਹਨ। ਪੁਲਿਸ ਨੇ ਦੋਵੇਂ ਭਰਾਵਾਂ, ਉਨ੍ਹਾਂ ਦੀ ਮਾਂ, ਪ੍ਰਿੰਸ ਦੀ ਪਤਨੀ ਅਤੇ ਸੱਸ ਵਿਰੁਧ ਆਈਪੀਸੀ 323, 341, 506, 147 ਅਤੇ 149 ਤਹਿਤ ਕੇਸ ਦਰਜ ਕਰ ਲਿਆ ਹੈ। ਸਥਾਨਕ ਵਿਧਾਇਕ ਕੁਲਜੀਤ ਰੰਧਾਵਾ ਵੀ ਪੀੜਤ ਪਰਵਾਰ ਨੂੰ ਮਿਲਣ ਡੇਰਾਬੱਸੀ ਸਿਵਲ ਹਸਪਤਾਲ ਪੁੱਜੇ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿਤਾ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement