Fazilka News : ਫਾਜ਼ਿਲਕਾ ’ਚ ਭਾਰਤ-ਪਾਕਿ ਸਰਹੱਦ ’ਤੇ ਗੋਲ਼ੀਬਾਰੀ,ਘੁਸਪੈਠ ਕਰ ਰਿਹਾ ਸੀ ਡਰੋਨ

By : BALJINDERK

Published : Mar 13, 2024, 5:05 pm IST
Updated : Mar 13, 2024, 5:05 pm IST
SHARE ARTICLE
A search operation was conducted by BSF personnel
A search operation was conducted by BSF personnel

Fazilka News : 3 ਥਾਣਿਆਂ ਦੇ 40 ਪੁਲਿਸ ਮੁਲਾਜ਼ਮਾਂ ਅਤੇ BSF ਦੇ 20 ਦੇ ਕਰੀਬ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ

Fazilka News :  ਬੀਤੀ ਰਾਤ ਫਾਜ਼ਿਲਕਾ ਦੇ BSF ਚੌਕੀ ਬਿਸੋਕੇ ਵਿਖੇ ਡਰੋਨ ਦੀ ਹਰਕਤ ਦੇਖੀ ਗਈ। ਜਿਸ ਤੋਂ ਬਾਅਦ BSF ਦੇ ਜਵਾਨਾਂ ਵੱਲੋਂ ਇੱਕ ਲਾਈਟ ਬੰਬ ਵੀ ਚਲਾਇਆ ਗਿਆ। ਜਿਸ ਤੋਂ ਬਾਅਦ ਡਰੋਨ ਵਾਪਸ ਚਲੇ ਗਿਆ।

ਇਹ ਵੀ ਪੜੋ:Lok Sabha Elections 2024: ਸਾਬਕਾ ਮੁੱਖ ਮੰਤਰੀ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਭਲਕੇ ਭਾਜਪਾ ’ਚ ਹੋਣਗੇ ਸ਼ਾਮਲ


ਜਲਾਲਾਬਾਦ ਦੇ DSP  ਏਆਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਅਤੇ BSF ਵੱਲੋਂ ਸਾਂਝੇ ਤੌਰ ’ਤੇ ਪੂਰੇ ਇਲਾਕੇ ਦੀ ਤਲਾਸ਼ੀ ਲਈ ਗਈ ਸੀ ਪਰ ਤਲਾਸ਼ੀ ਦੌਰਾਨ ਕੁਝ ਵੀ ਬਰਾਮਦ ਨਹੀਂ ਹੋਇਆ। ਉਸ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਡਰੋਨ ਕਿਸੇ ਗਤੀਵਿਧੀ ਨੂੰ ਅੰਜਾਮ ਦੇਣ ਲਈ ਇਸ ਦਿਸ਼ਾ ਵੱਲ ਵਧਿਆ ਸੀ। ਜਿਸ ਦਾ BSF ਦੇ ਜਵਾਨਾਂ ਨੇ ਜਵਾਬ ਦਿੱਤਾ।

ਇਹ ਵੀ ਪੜੋ:Muktsar fire News : ਸ੍ਰੀ ਮੁਕਤਸਰ ਸਾਹਿਬ ’ਚ ਕਾਰ ਡੀਲਰ ’ਤੇ ਚੱਲੀਆਂ ਗੋਲ਼ੀਆਂ


ਉਨ੍ਹਾਂ ਦੱਸਿਆ ਕਿ ਰਾਤ ਨੂੰ ਸਰਹੱਦ ’ਤੇ ਡਰੋਨਾਂ ਦੀ ਗਰਜ ਸੁਣਾਈ ਦਿੱਤੀ। BSF ਦੇ ਜਵਾਨਾਂ ਨੇ ਉਸ ਆਵਾਜ਼ ਦੀ ਦਿਸ਼ਾ ’ਚ ਗੋਲ਼ੀਬਾਰੀ ਕੀਤੀ ਅਤੇ ਇੱਕ ਲਾਈਟ ਬੰਬ ਫਾਇਰ ਕੀਤਾ ਗਿਆ। ਜਿਸ ਸਬੰਧੀ ਰਾਤ ਕਰੀਬ 2.30 ਵਜੇ ਥਾਣਾ ਸਦਰ ਨੂੰ ਫੋਨ ਆਇਆ ਕਿ ਡਰੋਨ ਉੱਡਿਆ ਹੈ।

ਇਹ ਵੀ ਪੜੋ:Jalandhar News :  ਜਲੰਧਰ ’ਚ ਏਐੱਸਆਈ ਦੇ ਬੇਟੇ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਪਤੀ-ਪਤਨੀ ਨਾਲ ਕੀਤੀ ਠੱਗੀ  


ਜਿਸ ਸਬੰਧੀ 3 ਥਾਣਿਆਂ ਦੇ 40 ਪੁਲਿਸ ਮੁਲਾਜ਼ਮਾਂ ਅਤੇ BSF ਦੇ 20 ਦੇ ਕਰੀਬ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਜਿਸ ਰਾਹੀਂ ਉਥੇ ਸ਼ੱਕੀ ਥਾਵਾਂ, ਮੋਟਰਾਂ ਆਦਿ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਇਸ ਤੋਂ ਇਲਾਵਾ ਪੁਲਿਸ ਨੂੰ ਅਜੇ ਕਰੀਬ ਪੰਜ ਕਿਲੋਮੀਟਰ ਦੇ ਇਲਾਕੇ ਦੀ ਤਲਾਸ਼ੀ ਲੈਣੀ ਬਾਕੀ ਹੈ।

ਇਹ ਵੀ ਪੜੋ:Punjab News : ਉੱਘੇ ਕਾਂਗਰਸੀ ਆਗੂ ਨਰੇਸ਼ ਕਟਾਰੀਆ ‘ਆਪ’ ’ਚ ਹੋਏ ਸ਼ਾਮਿਲ 

ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਨਸ਼ਿਆਂ ਦੀ ਤਸਕਰੀ ਕਰਦੇ ਫੜੇ ਗਏ ਤਾਂ ਉਨ੍ਹਾਂ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਦਾ ਜ਼ੁਰਮਾਨਾ ਭੁਗਤਣਾ ਪਵੇਗਾ। ਇਹ 10 ਸਾਲ ਦੀ ਸਜ਼ਾ ਬਹੁਤ ਜ਼ਿਆਦਾ ਹੈ ਅਤੇ ਨਸ਼ਾ ਤਸਕਰ ਆਪਣੇ ਪਰਿਵਾਰ ਤੋਂ ਵੱਖ ਹੋ ਜਾਂਦਾ ਹੈ, ਇਸ ਲਈ ਉਹ ਨੌਜਵਾਨ ਪੀੜ੍ਹੀ ਨੂੰ ਨਸ਼ਾ ਤਸਕਰੀ ਤੋਂ ਬਚਣ ਦੀ ਸਲਾਹ ਦੇਣਗੇ ਕਿਉਂਕਿ ਸੌ ਦਿਨ ਚੋਰ ਦੇ ਅਤੇ ਇੱਕ ਦਿਨ ਸਾਥ ਦਾ ਹੁੰਦਾ ਹੈ। 

ਇਹ ਵੀ ਪੜੋ:Bagha News : ਬਗਹਾ ’ਚ ਸ਼ਰਾਬ ਨਾਲ ਭਰੀ ਪਿਕਅੱਪ ਪਲਟੀ, ਯੂਪੀ ਤੋਂ ਬਿਹਾਰ ਲਿਆ ਰਿਹਾ ਸੀ ਵੱਡੀ ਖੇਪ  

(For more news apart from Pakistan border in Fazilka Firing News in Punjabi, stay tuned to Rozana Spokesman)


 

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement